ਮੋਦੀ ਸਰਕਾਰ ਤੋਂ ਦੁਖੀ ਪੰਜਾਬ ਭਾਜਪਾਈ ਲੀਡਰ, ਆਖ਼ਰ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਦਿਨ ਅਸੀਂ, 'ਨਿਊਜ਼ਨੰਬਰ' ਦੇ ਪਾਠਕਾਂ ਨੂੰ ਪੜ੍ਹਾਇਆ ਸੀ ਕਿ, ਭਾਰਤੀ ਜਨਤਾ ਪਾਰਟੀ ਦੇ ਹੀ ਲੀਡਰ ਕਿਸ ਪ੍ਰਕਾਰ ਮੋਦੀ ਸਰਕਾਰ ਦੇ ਵਿਰੁੱਧ ਹੋ ਕੇ ਬੋਲਦੇ ਹੋਏ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ। ਨਿਊਜ਼ਨੰਬਰ ਦੀ ਖ਼ਬਰ ਤੋਂ ਬਾਅਦ ਕੱਲ੍ਹ ਹੀ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਭਾਜਪਾਈ ਲੀਡਰ ਅਨਿਲ ਜੋਸ਼ੀ ਨੇ ਕਿਸਾਨਾਂ ਦੇ ਹੱਕ ਵਿੱਚ ਨਾਅਰਾ ਮਾਰਦੇ ਹੋਏ ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਛੇਤੀ ਹੀ ਕਿਸਾਨਾਂ ਦੇ ਮਸਲੇ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ। 

ਅਨਿਲ ਜੋਸ਼ੀ ਤੋਂ ਪਹਿਲੋਂ ਬਹੁਤ ਸਾਰੇ ਭਾਜਪਾ ਦੇ ਮੰਤਰੀ ਅਤੇ ਵਿਧਾਇਕ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਚੁੱਕੇ ਹਨ, ਜਿਨ੍ਹਾਂ ਦੇ ਵਿਰੁੱਧ ਭਾਜਪਾ ਸਰਕਾਰ ਨੇ ਹੀ ਕਾਰਵਾਈ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਅਨਿਲ ਜੋਸ਼ੀ ਦੇ ਕਿਸਾਨਾਂ ਦੇ ਹੱਕ ਵਿੱਚ ਬੋਲ ਸਾਬਤ ਕਰਦੇ ਹਨ ਕਿ, ਜੋਸ਼ੀ ਨੂੰ ਕਿਸਾਨਾਂ ਦਾ ਦਰਦ ਯਾਦ ਆਇਆ ਹੈ। ਕਿਸਾਨਾਂ ਦੇ ਹੱਕ ਵਿੱਚ ਬੋਲਦੇ ਹੋਏ ਜੋਸ਼ੀ ਨੇ ਪਹਿਲੀ ਵਾਰ ਕਿਹਾ ਹੈ ਕਿ ਉਹ ਕਿਸਾਨਾਂ ਦੇ ਨਾਲ ਹੈ ਅਤੇ ਆਪਣੀ ਪਾਰਟੀ ਨੂੰ ਅਲਟੀਮੇਟਮ ਦਿੰਦਾ ਹੈ ਕਿ ਜੇਕਰ ਕੋਈ ਜਲਦੀ ਮਸਲਾ ਹੱਲ ਨਾ ਕੀਤਾ ਤਾਂ, ਅੰਜ਼ਾਮ ਬੁਰਾ ਹੋਵੇਗਾ। 

ਦੱਸਣਾ ਬਣਦਾ ਹੈ ਕਿ, ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦਿੱਲੀ ਸਰਹੱਦਾਂ 'ਤੇ ਡਟਿਆ 6 ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਅਣਗੌਲਿਆਂ ਕੀਤੇ ਜਾਣ 'ਤੇ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ, ਜਿਸ ਕਰਕੇ ਪੰਜਾਬ ਵਿੱਚ ਵੀ ਭਾਜਪਾ ਆਗੂਆਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਅਨਿਲ ਜੋਸ਼ੀ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਆਗੂ 15 ਦਿਨਾਂ ਵਿੱਚ ਕਿਸਾਨਾਂ 'ਤੇ ਆਪਣਾ ਸਟੈਂਡ ਸਾਫ ਕਰਨ। 

ਜੇਕਰ ਪੰਜਾਬ ਭਾਜਪਾ ਦਾ ਜਵਾਬ ਨਾ ਆਇਆ ਤਾਂ ਉਹ ਖੁਦ ਪੰਜਾਬ ਦਾ ਦੌਰਾ ਕਰਨਗੇ ਅਤੇ ਹਮਖ਼ਿਆਲੀਆਂ ਨੂੰ ਨਾਲ ਲੈ ਕੇ ਕਿਸਾਨਾਂ ਦੀ ਗੱਲ ਕਰਨਗੇ। ਜੋਸ਼ੀ ਨੇ ਬੀਤੇ ਦਿਨ ਕਿਹਾ ਸੀ ਕਿ ਉੱਚੇ ਅਹੁਦਿਆਂ 'ਤੇ ਬੈਠੇ ਆਗੂਆਂ ਨੂੰ ਕਿਸਾਨਾਂ ਦਾ ਹਾਲ ਨਹੀਂ ਪਤਾ ਹੈ। ਅਜੇ ਵੀ ਕੁੱਝ ਨਹੀਂ ਵਿਗੜਿਆ। ਜੇਕਰ ਭਾਜਪਾ ਕੁੱਝ ਫੈਸਲਾ ਨਹੀਂ ਲੈਂਦੀ, ਤਾਂ 2022 ਵਿੱਚ ਪਾਰਟੀ ਨੂੰ ਇਸ ਦਾ ਭਾਰੀ ਨੁਕਸਾਨ ਝੱਲਣਾ ਪਵੇਗਾ। ਜੇਕਰ ਕਿਸਾਨਾਂ ਨਾਲ ਗੱਲ ਕੀਤੀ ਜਾਵੇ ਤਾਂ ਉਹ ਕਦੇ ਵੀ ਭਾਜਪਾ ਆਗੂਆਂ ਨੂੰ ਤੰਗ ਨਹੀਂ ਕਰਨਗੇ। 

ਕੋਰੋਨਾ ਕਹਿਰ ਵਿੱਚ ਲੋਕਾਂ 'ਤੇ ਮਾਰੂ ਟੈਕਸ ਲਾਗੂ, ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਪੰਜਾਬ ਦੇ ਲੋਕ, ਜਿਸ ਤਰਾਂ ਦੇ ਦੌਰ ਵਿਚ ਲੰਘ ਰਹੇ ਹਨ, ਉਸਨੂੰ ਦੇਖਦਿਆਂ ਕੈਪਟਨ ਸਰਕਾਰ ਨੂੰ ਲੋਕਾਂ ਨੂੰ ਆਰਥਿਕ ਮਦਦ ਦੇਣੀ ਚਾਹੀਦੀ ਸੀ। ਇਸ ਦੇ ਉਲਟ ਕੈਪਟਨ ਸਰਕਾਰ ਨੇ ...

ਆਜ਼ਾਦ ਮੁਲਕ ਵਿੱਚ ਗ਼ੁਲਾਮੀ ਮਹਿਸੂਸ ਕਰ ਰਹੇ ਨੇ ਲੋਕ, ਆਖ਼ਰ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤੀ ਲੋਕਤੰਤਰ ਦੁਨੀਆ ਦੇ ਮੁਲਕਾਂ ਨਾਲੋਂ ਵੱਡਾ ਲੋਕਤੰਤਰ ਹੈ। ਭਾਰਤੀ ਹਕੂਮਤ ਦੇ ਮੁਤਾਬਿਕ, ਭਾਰਤੀ ਲੋਕਤੰਤਰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਿਰਕ ਦੇਸ਼ ਹੈ ਅਤੇ ਇਸ ਦੇਸ਼ ਦੇ ਅੰਦਰ ਹਰ ਜਾਤ ਮਹਜ਼ਬ ਦੇ ਲੋਕ ...

ਚੋਣਾਂ ਹਾਰ ਕੇ ਵੀ, ਹਾਰ ਮੰਨਣ ਨੂੰ ਤਿਆਰ ਨਹੀਂ ਟਰੰਪ, ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਨਵੰਬਰ ਮਹੀਨੇ ਦੀ ਤਿੰਨ ਤਰੀਕ ਨੂੰ ਅਮਰੀਕੀ ਰਾਸ਼ਟਰਪਤੀ ਦੀਆਂ ਹੋਈਆਂ ਚੋਣਾਂ ਨੇ ਸਭ ਕੁੱਝ ਉਲਟ ਪੁਲਟ ਹੀ ਕਰਕੇ ਰੱਖ ਦਿੱਤਾ। ਅਮਰੀਕੀ ਲੋਕਾਂ ਕੋਲੋਂ ਜਿੱਥੇ ਝੂਠ ਗਾਇਬ ਹੋ ਗਏ, ਉੱਥੇ ਹੀ ਅਮਰੀਕੀ ਮੀਡੀਆ ਨੇ ਵੀ ਸੁੱਖ ...

ਰੇਲ ਟਰੈਕ ਖਾਲੀ ਹੋਣ ਦੇ ਬਾਵਜੂਦ ਵੀ ਮਾਲ ਗੱਡੀਆਂ ਨਹੀਂ ਚਲਾ ਰਹੀ ਕੇਂਦਰ, ਆਖ਼ਰ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਰੇਲ ਪਟੜੀਆਂ 'ਤੇ ਕਿਸੇ ਵੀ 'ਸੀਟੀਆਂ ਮਾਰਦੀਆਂ ਰੇਲ ਗੱਡੀਆਂ, ਮਾਲ ਗੱਡੀਆਂ ਅਤੇ ਹੋਰ ਕਈ ਸੁਪਰਫ਼ਾਸਟ ਗੱਡੀਆਂ ਗੁਜ਼ਰਦੀਆਂ ਹੁੰਦੀਆਂ ਸਨ। ਪਰ ਇਸ ਵੇਲੇ ਰੇਲ ਪਟੜੀਆਂ 'ਤੇ ਸਨਾਟਾ ਛਾਇਆ ਪਿਆ ਹੈ। ਰੇਲ ਪਟੜੀਆਂ ...

ਆਰਐਸਐਸ ਪਿੱਛੇ ਹੱਥ ਧੋਹ ਕੇ ਪੈ ਗਏ ਪੰਜਾਬੀ ਨੌਜਵਾਨ, ਆਖ਼ਰ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤੀ ਜਨਤਾ ਪਾਰਟੀ ਦੀ ਮਾਂ ਕਹਿਲਾਈ ਜਾਣ ਵਾਲੀ ਆਰਐਸਐਸ ਦੇ ਵਿਰੁੱਧ ਜਿੱਥੇ ਦੇਸ਼ ਭਰ ਦੇ ਇਨਕਲਾਬੀ ਧੜੇ ਉੱਠ ਖੜੇ ਹਨ, ਉੱਥੇ ਹੀ ਕ੍ਰਾਂਤੀਕਾਰੀ ਸੋਚ ਰੱਖਣ ਵਾਲੇ ਕਾਮਰੇਡਾਂ ਦੇ ਵੱਲੋਂ ਵੀ ਭਾਜਪਾ ਸਮੇਤ ਆਰਐਸਐਸ ...