ਖ਼ੁਲਾਸਾ: 2022-ਚੋਣਾਂ ਵਿੱਚ ਅਕਾਲੀ ਦਲ-'ਬੀ' ਨਾਲ ਕਰੂ ਗੱਠਜੋੜ! (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਤੋਂ ਆਪਣੀ ਪੱਤ ਬਚਾਉਣ ਵਾਸਤੇ ਅਕਾਲੀ ਦਲ ਨੇ ਭਾਜਪਾ ਦੇ ਨਾਲੋਂ 2020 ਦੇ ਵਿੱਚ ਗੱਠਜੋੜ ਤੋੜ ਲਿਆ ਸੀ। ਇਸ ਵੇਲੇ ਬੇਸ਼ੱਕ ਅਕਾਲੀ, ਭਾਜਪਾਈ, ਕਾਂਗਰਸੀ, ਆਮ ਆਦਮੀ ਪਾਰਟੀ ਅਤੇ ਹੋਰ ਦਲ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਕਰ ਰਹੇ ਹਨ। ਇਸੇ ਵਿੱਚ ਕੀ ਅਕਾਲੀ-ਭਾਜਪਾ ਵੱਖੋ ਵੱਖ ਚੋਣਾਂ ਲੜ ਕੇ ਪੰਜਾਬ ਦੇ ਵਿੱਚ ਆਪਣੀ-ਆਪਣੀ ਸਰਕਾਰ ਬਣਾ ਪਾਉਣਗੇ? 

ਖ਼ਬਰਾਂ ਤਾਜ਼ਾ ਇਹ ਚੱਲ ਰਹੀਆਂ ਹਨ ਕਿ ਭਾਜਪਾ ਦਾ ਪੰਜਾਬ ਵਿੱਚੋਂ ਪੱਤਾ ਸਾਫ਼ ਹੋਵੇਗਾ, ਜਦੋਂਕਿ ਅਕਾਲੀ ਦਲ- 'ਬੀ' ਨਾਂਅ ਦੀ ਪਾਰਟੀ ਦੇ ਨਾਲ ਗੱਠਜੋੜ ਕਰਨ ਜਾ ਰਿਹਾ ਹੈ, ਹਾਲਾਂਕਿ ਅਕਾਲੀ ਦਲ ਨੇ ਹੁਣ ਤੱਕ ਇਹ ਦਾਅਵਾ ਨਹੀਂ ਕੀਤਾ ਕਿ, ਉਹ ਕਿਸੇ ਪਾਰਟੀ ਦੇ ਨਾਲ ਗੱਠਜੋੜ ਕਰੇਗ ਜਾਂ ਨਹੀਂ। ਜਦੋਂਕਿ 'ਬੀ' ਨਾਂਅ ਦੀ ਪਾਰਟੀ ਦੇ ਆਗੂ ਨੇ ਖ਼ੁਲਾਸਾ ਕੀਤਾ ਹੈ ਕਿ ਅਕਾਲੀ ਦਲ ਦੇ ਨਾਲ ਉਨ੍ਹਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਹਨ। 

'ਬੀ' ਨਾਂਅ ਦੀ ਪਾਰਟੀ ਦੇ ਆਗੂ ਨੇ ਇੱਕ ਮੀਡੀਆ ਅਦਾਰੇ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਅਕਾਲੀ ਦਲ ਨਾਲ ਪਿਛਲੇ ਸਮੇਂ ਵਿੱਚ ਦੋ ਤਿੰਨ ਮੀਟਿੰਗਾਂ ਦੇ ਗੇੜ ਚੱਲ ਚੁੱਕੇ ਹਨ। ਇਸ ਸਬੰਧੀ ਭਾਵੇਂ ਆਖਰੀ ਫੈਸਲਾ 'ਬੀ' ਨਾਂਅ ਦੀ ਪਾਰਟੀ ਦੀ ਸੁਪਰੀਮੋ ਨੇ ਲੈਣਾ ਹੈ, ਪਰ ਪੰਜਾਬ ਵਿੱਚ ਦੋਵੇਂ ਪਾਰਟੀਆਂ ਦੀ ਗੱਲ ਹੁਣ ਤੱਕ ਸਾਰਥਿਕ ਢੰਗ ਨਾਲ ਚੱਲੀ ਹੈ।

ਕੁਝ ਦਿਨ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਹ ਸੰਕੇਤ ਦਿੱਤੇ ਸਨ ਕਿ ਉਨ੍ਹਾਂ ਦੀ ਪਾਰਟੀ ਦਾ 'ਬੀ' ਨਾਂਅ ਦੀ ਪਾਰਟੀ ਨਾਲ ਗਠਜੋੜ ਹੋ ਸਕਦਾ ਹੈ। ਪਤਾ ਲੱਗਾ ਹੈ ਕਿ ਦੋਵੇਂ ਪਾਰਟੀਆਂ ਸਿਧਾਂਤਕ ਰੂਪ ਵਿੱਚ ਇਕੱਠੀਆਂ ਹੋ ਕੇ ਚੋਣਾਂ ਲੜਨ ਲਈ ਸਹਿਮਤ ਹੋ ਚੁੱਕੀਆਂ ਹਨ, ਪਰ ਹੁਣ ਮਸਲਾ ਸੀਟਾਂ ਦੀ ਵੰਡ 'ਤੇ ਚੱਲ ਰਿਹਾ ਹੈ। ਖ਼ੈਰ, ਦੇਖਣਾ ਹੁਣ ਇਹ ਹੋਵੇਗਾ ਕਿ ਕੀ ਅਕਾਲੀ ਦਲ ਅਤੇ 'ਬੀ' ਨਾਂਅ ਦੀ ਪਾਰਟੀ ਦਾ ਕਦੋਂ ਗੱਠਜੋੜ ਹੁੰਦਾ ਹੈ?