ਬਾਬਾ ਜਾਊ ਜੇਲ੍ਹ? (ਵਿਅੰਗ)

ਕਈ ਦਿਨਾਂ ਤੋਂ ਰੌਲਾ ਬਾਬੇ ਰਾਮਦੇਵ ਨੇ ਪਾਇਆ ਕਿ, ਡਾਕਟਰ ਮਾੜੇ ਨੇ, ਡਾਕਟਰਾਂ ਦੀਆਂ ਦਵਾਈਆਂ ਵਿੱਚ ਦੱਮ ਨਹੀਂ। ਬੰਦੇ ਮਰ ਰਹੇ ਨੇ, ਮੇਰੇ ਹੱਥ ਡੋਰ ਫੜ੍ਹਾਓ ਕੋਰੋਨਾ ਦੀ, ਪੂਛ ਤੋਂ ਫੜ੍ਹ ਕੇ ਬਾਹਰ ਮਾਰੂ! ਰਾਮਦੇਵ ਦੀਆਂ ਯੱਬਲੀਆਂ ਤੋਂ ਅੱਕੇ ਡਾਕਟਰਾਂ ਮੈਦਾਨ ਵਿੱਚ ਨੇ, ਮੰਗ ਕਰਦੇ ਪਏ ਨੇ ਕਿ ਰਾਮਦੇਵ ਵਿਰੁੱਧ ਕਾਰਵਾਈ ਹੋਵੇ। ਕਈ ਥਾਵਾਂ 'ਤੇ ਪਰਚੇ ਦਰਜ ਹੋ ਗਏ ਨੇ, ਪਰ ਗ੍ਰਿਫਤਾਰੀ ਤਾਂ ਕਿਸੇ ਦਾ ਬਾਪ ਨਹੀਂ ਕਰ ਸਕਦਾ, ਇਹ ਰਾਮਦੇਵ ਕਹਿ ਰਿਹਾ ਹੈ। 

ਰਾਮਦੇਵ 'ਤੇ ਹੁਣ ਡਾਕਟਰਾਂ ਨੇ ਹੋਰ ਸਖ਼ਤੀ ਵਰਤਦੇ ਹੋਏ ਅਦਾਲਤੀ ਨੋਟਿਸ ਭਿਜਵਾ ਦਿੱਤਾ ਹੈ। ਝਾਰਖੰਡ ਦੇ ਆਈਐਮਏ ਨੇ ਐਲੋਪੈਥਿਕ ਡਾਕਟਰਾਂ 'ਤੇ ਅਣਉਚਿਤ ਟਿੱਪਣੀਆਂ ਅਤੇ ਕੋਰੋਨਾ ਮਹਾਂਮਾਰੀ ਕਾਰਨ ਆਪਣੀ ਜਾਨ ਗਵਾਉਣ ਵਾਲੇ ਡਾਕਟਰਾਂ ਦਾ ਮਜਾਕ ਉਡਾਉਣ ਦੇ ਮਾਮਲੇ ਵਿੱਚ ਰਾਮਦੇਵ ਨੂੰ ਕਾਨੂੰਨੀ (ਲੀਗਲ) ਨੋਟਿਸ ਭੇਜਿਆ ਹੈ। ਰਾਮਦੇਵ ਨੂੰ ਆਯੁਰਵੈਦ ਅਤੇ ਐਲੋਪੈਥੀ ਦਰਮਿਆਨ ਲੜਾਈ ਪੈਦਾ ਕਰਨ ਦੀ ਕੋਸ਼ਿਸ਼ ਕਰਨ। 

ਮਰਨ ਵਾਲੇ ਡਾਕਟਰਾਂ ਦਾ ਅਪਮਾਨ ਕਰਨ ਅਤੇ ਐਲੋਪੈਥੀ ਦੇ ਇਲਾਜ ਬਾਰੇ ਪੁੱਛਗਿੱਛ ਕਰਨ ਸਮੇਤ ਕਈ ਨੁਕਤਿਆਂ 'ਤੇ 14 ਦਿਨਾਂ ਦੇ ਅੰਦਰ ਲਿਖਤੀ ਗਲਤੀ ਨੂੰ ਮੰਨਣ ਲਈ ਕਿਹਾ ਹੈ, ਨਹੀਂ ਤਾਂ ਐਫਆਈਆਰ ਦਰਜ ਕਰਨ ਦੀ ਚੇਤਾਵਨੀ ਵੀ ਆਈਐਮਏ ਝਾਰਖੰਡ ਨੇ ਦਿੱਤੀ ਗਈ ਹੈ। ਹਾਲ ਹੀ ਵਿੱਚ ਆਈਐਮਏ ਝਾਰਖੰਡ ਨੇ ਆਪਣੀ ਵਰਕਿੰਗ ਕਮੇਟੀ ਦੀ ਇੱਕ ਬੈਠਕ ਬੁਲਾਈ ਸੀ। 

ਜਿਸ ਵਿੱਚ ਰਾਜ ਦੇ ਵੱਖ ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਡਾਕਟਰਾਂ ਨੇ ਹਿੱਸਾ ਲਿਆ ਸੀ। ਮੀਟਿੰਗ ਵਿੱਚ, ਇਹ ਫੈਸਲਾ ਡਾਕਟਰਾਂ ਪ੍ਰਤੀ ਬਾਬਾ ਰਾਮਦੇਵ ਦੀ ਅਸ਼ਲੀਲ ਭਾਸ਼ਾ, ਪ੍ਰਚਾਰ, ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਡਾਕਟਰਾਂ ਦਾ ਮਜਾਕ ਉਡਾਉਣ ਅਤੇ ਕੋਰੋਨਾ ਟੀਕੇ ਬਾਰੇ ਗਲਤ ਜਾਣਕਾਰੀ ਫੈਲਾਉਣ ਦੇ ਮਾਮਲੇ ਵਿੱਚ ਲਿਆ ਗਿਆ ਹੈ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਬਾਬਾ ਰਾਮਦੇਵ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। 

ਰਾਮਦੇਵ ਕਹਿੰਦੈ ਕਿ ਕਿਸੇ ਦਾ ਪਿਓ ਵੀ ਮੈਨੂੰ ਹੱਥ ਨਹੀਂ ਲਗਾ ਸਕਦਾ। ਹੁਣ ਕੀ ਸਾਡੇ ਮੁਲਕ ਦੇ ਹਾਕਮ ਸੁੱਤੇ ਪਏ ਨੇ, ਜਿਨ੍ਹਾਂ ਨੇ ਡਾਕਟਰਾਂ ਕੋਲੋਂ ਵੈਕਸੀਨ ਲਗਵਾ ਕੇ, ਡਾਕਟਰਾਂ ਦੇ ਹੱਕ ਵਿੱਚ ਹਵਾ ਨਹੀਂ ਕੱਢੀ? ਕਿਉਂ ਦੇਸ਼ ਦੇ ਹਾਕਮ ਰਾਮਦੇਵ ਨੂੰ ਸਿਰੇ ਚਾੜੀ ਜਾ ਰਹੇ ਨੇ? ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਜੇਕਰ ਰਾਮਦੇਵ ਵਿਰੁੱਧ ਝਾਰਖੰਡ ਵਿੱਚ ਪਰਚਾ ਦਰਜ ਹੁੰਦੈ ਤਾਂ, ਰਾਮਦੇਵ ਜੇਲ੍ਹ ਦੀ ਸੈਰ ਪੱਕਾ ਕਰੂਗਾ, ਕਿਉਂਕਿ ਸ਼ਿਕਾਇਤਾਂ ਬਹੁਤ ਨੇ ਰਾਮਦੇਵ ਖ਼ਿਲਾਫ਼ ਅਤੇ ਬਚਣਾ ਹੁਣ ਮੁਸ਼ਕਲ ਐ।