ਕੀ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਮੋਦੀ ਨਹੀਂ, ਯੋਗੀ ਹੋਵੇਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਜਪਾ ਆਈਟੀ ਸੈੱਲ ਦੁਆਰਾ ਕੀਤੀ ਗਈ ਸਖ਼ਤ ਮਿਹਨਤ ਅਤੇ ਫ਼ੈਲਾਈਆਂ ਗਈਆਂ ਝੂਠੀਆਂ ਖ਼ਬਰਾਂ ਨੇ ਮੋਦੀ ਨੂੰ ਦੁਬਾਰਾ ਸੱਤਾ ਹਾਸਲ ਕਰਵਾਈ। ਇੱਕ ਭਾਜਪਾ ਆਈਟੀ ਸੈੱਲ ਦੇ ਸਾਬਕਾ ਵਰਕਰ ਦੀ ਮੰਨੀਏ ਤਾਂ, ਉਹਨੇ ਅਜਿਹਾ ਖ਼ੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਆਟੀਟੀ ਸੈੱਲ ਦੇ ਸਾਬਕਾ ਵਰਕਰ ਕਹਿੰਦਾ ਹੈ, ਕਿ 2014 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਨਹੀਂ ਸੀ ਬਣਨਾ, ਸਗੋਂ ਮੋਦੀ ਦੀ ਜਗ੍ਹਾ ਯੋਗੀ ਅਦਿੱਯਿਤਾ ਨਾਥ ਨੇ ਬਣਨਾ ਸੀ, ਜੋ ਕਿ ਇਸ ਵੇਲੇ ਯੂ.ਪੀ. ਦਾ ਮੁੱਖ ਮੰਤਰੀ ਹੈ। 

ਇਸ ਦਾ ਵੱਡਾ ਕਾਰਨ ਇਹ ਸੀ ਕਿ ਯੋਗੀ ਸਿਰ ਕਈ ਵਿਵਾਦ ਹੋਣ ਦੇ ਕਾਰਨ, ਆਰਐਸਐਸ ਤੇ ਭਾਜਪਾ ਨੇ ਯੋਗੀ ਨੂੰ ਪਿੱਛੇ ਕਰ ਦਿੱਤਾ ਅਤੇ ਯੋਗੀ ਦੀ ਥਾਂ ਮੋਦੀ ਨੂੰ ਲਿਆ ਕੇ ਖੜ੍ਹਾ ਕਰ ਦਿੱਤਾ। ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਵਿੱਚ ਉਨ੍ਹਾਂ ਯੋਗਦਾਨ ਭਾਜਪਾਈ ਲੀਡਰਾਂ ਦਾ ਨਹੀਂ ਰਿਹਾ ਹੋਣਾ, ਜਿਨ੍ਹਾਂ ਯੋਗਦਾਨ ਭਾਜਪਾ ਆਈਟੀ ਸੈੱਲ ਦਾ ਰਿਹਾ ਹੈ।

ਹਰ ਝੂਠੀ ਖ਼ਬਰ ਨੂੰ ਸੱਚੀ ਬਣਾ ਕੇ, ਵਿਖਾਉਣ ਇਹੀ ਤਾਂ ਆਈਟੀ ਸੈੱਲ ਦਾ ਕੰਮ ਹੈ। ਪਰ ਅਵਾਮ ਦੇ ਨਾਲ ਕੀ ਕੁੱਝ ਹੋ ਰਿਹਾ ਹੈ, ਉਹਦੇ ਬਾਰੇ ਕਿਸੇ ਨੂੰ ਕੁੱਝ ਪਤਾ ਨਹੀਂ। ਦੇਸ਼ ਦੀ ਜੀਡੀਪੀ ਦਿਨ ਪ੍ਰਤੀ ਦਿਨ ਥੱਲੇ ਡਿੱਗਦੀ ਜਾ ਰਹੀ ਹੈ। ਦੇਸ਼ ਬਰਬਾਦੀ ਕੰਡੇ ਖੜ੍ਹਾ ਹੈ, ਪਰ ਦੇਸ਼ ਦੇ ਅੰਦਰ ਮੂਰਤੀਆਂ ਉਸਾਰੀਆਂ ਜਾ ਰਹੀਆਂ ਹਨ। ਭਾਰਤ ਦੇ ਅੰਦਰ ਗ਼ਰੀਬੀ ਅਤੇ ਭੁੱਖਮਰੀ ਏਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਬੇਰੁਜ਼ਗਾਰੀ ਦਰ ਦਿਨ ਪ੍ਰਤੀ ਦਿਨ ਅਸਮਾਨ ਨੂੰ ਛੂਹਦੀ ਜਾ ਰਹੀ ਹੈ, ਪਰ ਇਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ।

ਹੁਣ ਤੱਕ ਅਨੇਕਾਂ ਹੀ ਸਰਕਾਰੀ ਵਿਭਾਗਾਂ ਅਤੇ ਸਰਕਾਰੀ ਕੰਪਨੀਆਂ ਨੂੰ ਸਰਕਾਰ ਵੇਚ ਵੱਟ ਕੇ, ਅਰਾਮ ਦੀ ਨੀਂਦ ਸੌਂ ਰਹੀ ਹੈ। ਜਦੋਂਕਿ ਜਨਤਕ ਅਦਾਰਿਆਂ ਨੂੰ ਵੇਚਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਦੇਸ਼ 'ਤੇ ਕਾਰਪੋਰੇਟ ਘਰਾਣੇ ਹਾਵੀਂ ਹੁੰਦੇ ਜਾ ਰਹੇ ਹਨ, ਜੋ ਸਰਕਾਰ ਨੂੰ ਉਂਗਲਾਂ 'ਤੇ ਨਚਾ ਰਹੇ ਹਨ। ਸਰਕਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਵਿਕਾਸ ਨੂੰ ਲੀਹਾਂ 'ਤੇ ਲਿਆਂਦਾ ਹੈ, ਜਦੋਂਕਿ ਅਸਲ ਦੇ ਵਿੱਚ ਵੇਖੀਏ ਤਾਂ, ਭਾਰਤ ਦੀ ਅਵਾਮ ਨੂੰ ਇਸ ਵੇਲੇ ਬੁਰੇ ਤੋਂ ਵੀ ਬੁਰੇ ਦਿਨਾਂ ਦਾ ਸਾਹਮਣਾ ਕਰਨਾ ਪਿਆ ਹੈ। ਵਿਕਾਸ ਤਾਂ ਲੀਂਹ 'ਤੇ ਕੀ ਆਉਣਾ ਸੀ, ਉਲਟਾ ਪਰੇ ਤੋਂ ਪਰੇ ਹੋਈ ਜਾ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਝੂਠੀਆਂ ਖ਼ਬਰਾਂ, ਝੂਠੀਆਂ ਡਿਬੇਟਾਂ ਅਤੇ ਸ਼ੋਸ਼ਲ ਮੀਡੀਆ ਦੀ ਭਾਜਪਾ ਆਈਟੀ ਸੈੱਲ ਦੁਆਰਾ ਕੀਤੀ ਜਾ ਰਹੀ ਦੁਰਵਰਤੋਂ।