ਨਰਿੰਦਰ ਮੋਦੀ ਦੀ ਉਮਰ ਲਮੇਰੀ ਲਈ ਗੁਰਦੁਆਰੇ 'ਚ ਅਰਦਾਸ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਬਠਿੰਡਾ ਜਿਲੇ ਦੇ ਇੱਕ ਗੁਰਦੁਆਰੇ ਦੇ ਗ੍ਰੰਥੀ ਵੱਲੋਂ ਪਿਛਲੇ ਦਿਨੀਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਰਿਹਾਈ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਮੀ ਉਮਰ ਦੀ ਅਰਦਾਸ ਕਰਨ ਦੀ ਵੀਡੀਓ ਵਾਇਰਲ ਹੋਈ ਸੀ।

ਉਕਤ ਵੀਡੀਓ ਦਾ ਐਸਜੀਪੀਸੀ ਤੋਂ ਇਲਾਵਾ ਪੰਜਾਬ ਸਰਕਾਰ ਨੇ ਸਖ਼ਤ ਨੋਟਿਸ ਲੈਣ ਤੋਂ ਬਾਅਦ ਕੁੱਝ ਸਮਾਜ ਸੇਵੀ ਜਥੇਬੰਦੀਆਂ ਨੇ ਉਕਤ ਗ੍ਰੰਥੀ ਦੇ ਵਿਰੁੱਧ ਪਰਚਾ ਦਰਜ ਕਰਵਾਇਆ ਸੀ। ਖ਼ੈਰ, ਉਕਤ ਗ੍ਰੰਥੀ ਨੂੰ ਤਾਂ ਹਾਲੇ ਜ਼ਮਾਨਤ ਦੇਣ ਤੋਂ ਕੋਰਟ ਨੇ ਸਾਫ਼ ਮਨਾਂ ਕਰ ਦਿੱਤਾ ਹੈ। ਪਰ ਹੁਣ ਇੱਕ ਹੋਰ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਹੈ।

ਜਿਸ ਦੇ ਵਿੱਚ ਇੱਕ ਹੋਰ ਗੁਰਦੁਆਰੇ ਦੇ ਗ੍ਰੰਥੀ ਸਿੰਘ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਮੀ ਉਮਰ ਦੀ ਅਰਦਾਸ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਇਸ ਲਈ ਸ਼ੁਕਰਾਨਾ ਵੀ ਕੀਤਾ ਜਾ ਰਿਹਾ ਹੈ ਕਿ ਮੋਦੀ ਹੁਰਾਂ ਵੱਲੋਂ ਪੰਜਾਬ ਦੇ ਅੰਦਰ ਦਲਿਤਾਂ ਦਾ ਮੁੱਖ ਮੰਤਰੀ ਬਣਾਉਣ ਦਾ ਜੋ ਫ਼ੈਸਲਾ ਲਿਆ ਹੈ।

ਇਸ ਨਾਲ ਦਲਿਤ ਭਾਈਚਾਰੇ ਨੂੰ ਬਹੁਤ ਵੱਡਾ ਫ਼ਾਇਦਾ ਮਿਲੇਗਾ। ਦੱਸਦੇ ਚੱਲੀਏ ਕਿ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਵੀਡੀਓ ਪੰਜਾਬ ਦੇ ਕਿਹੜੇ ਗੁਰਦੁਆਰਾ ਸਾਹਿਬ ਦੀ ਹੈ ਅਤੇ ਗ੍ਰੰਥੀ ਸਿੰਘ ਕੌਣ ਹੈ? ਸਾਡਾ ਅਦਾਰਾ ਉਕਤ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਕਿ, ਇਹ ਵੀਡੀਓ ਅਸਲੀ ਹੈ ਜਾਂ ਫਿਰ ਐਡਿਟ ਕੀਤੀ ਗਈ ਹੈ।