ਪੀਐਮ ਕੇਅਰ ਫ਼ੰਡ 'ਚੋਂ ਖ਼ਰੀਦੇ ਵੈਂਟੀਲੇਟਰਾਂ ਦਾ ਘਾਲਾਮਾਲਾ (ਨਿਊਜ਼ਨੰਬਰ ਖ਼ਾਸ ਖ਼ਬਰ)

ਪੀ ਐਮ ਕੇਅਰ ਫੰਡ 'ਚੋ 2,332 ਕਰੋੜ ਦੀ ਲਾਗਤ ਨਾਲ  58,850 ਵੈਂਟੀਲੇਟਰ ਖ੍ਰੀਦੇ ਗਏ। ਸਭ ਤੋ ਵਧ 30 ਹਜ਼ਾਰ ਭਾਰਤ ਇਲੈਕਟ੍ਰਾਨਿਕਸ,  ਏ ਐਮ ਟੀ ਜ਼ੈਡ ਤੋ 13 ਹਜ਼ਾਰ,  ਐਗਵਾ ਹੈੱਲਥ ਕੇਅਰ ਤੋ 10 ਹਜ਼ਾਰ , ਗੁਜਰਾਤ ਦੀ ਜੋਤੀ ਸੀ ਐਨ ਸੀ ਤੋ 5 ਹਜ਼ਾਰ ਤੇ ਅਲਾਈਡ ਮੈਡੀਕਲ ਤੋ 350 ਖ੍ਰੀਦੇ ਗਏ। ਦੈਨਿਕ ਭਾਸਕਰ ਦੀ ਵਿਸ਼ੇਸ਼ ਪੜਤਾਲੀਆ ਟੀਮ ਨੇ ਵੈਟੀਲੇਟਰ ਨਿਰਮਾਤਾ ਕੰਪਨੀਆਂ , ਡਾਕਟਰ ਤੇ ਤਕਨੀਕੀ ਮਾਹਿਰਾਂ ਨਾਲ ਇਨ੍ਹਾਂ ਦੀ ਬਣਤਰ ਤੋ ਲੈ ਕੇ ਓਪਰੇਟਿੰਗ ਸਿਸਟਮ ਤਕ ਦੀਆਂ ਊਣਤਾਈਆਂ ਤੇ ਸਮੱਸਿਆ ਬਾਰੇ ਜਾਂਚ ਪੜਤਾਲ ਲਈ ਕਰਕੇ ਜਿਹੜੇ ਤੱਥ ਖੋਜੇ ਉਸ ਬਾਰੇ ਵਿਸ਼ੇਸ਼ ਪੜਤਾਲੀਆ ਰਿਪੋਰਟ ਛਾਪੀ ਹੈ। ਰਿਪੋਰਟ ਅਨੁਸਾਰ ਵੈਂਟੀਲੇਟਰ ਦੀ ਗੁਣਵੰਤਾ 'ਚ ਕਮੀ ਦੇ ਨਾਲ ਨਾਲ ਲੋੜੀਦੀ ਟ੍ਰੇਨਿੰਗ,  ਇਨਫਰਾਸਟਰੱਕਚਰ ਅਤੇ ਕੰਪਨੀਆਂ ਦੀ ਵਖ ਵਖ ਪੱਧਰ ਦੀ ਲਾਪ੍ਰਵਾਹੀ ਜੁੰਮੇਵਾਰ ਹੈ।

ਵੈਟੀਲੇਟਰ ਦੀ ਨਿਯਮਤ ਸਰਵਿਸ ਤੇ ਸਪੇਅਰ ਪਾਰਟਸ  ਮਹੁੱਈਆ ਕਰਨੀ ਨਿਰਮਾਤਾ ਕੰਪਨੀਆਂ / ਸਪਲਾਇਰ ਦੀ ਜੁੰਮੇਵਾਰੀ ਬਣਦੀ ਹੈ ਪਰ ਕੰਪਨੀਆਂ ਨੇ ਲੋੜ ਮੁਤਾਬਕ ਇੰਜੀਨੀਅਰ/ ਤਕਨੀਸ਼ੀਅਨ ਤੈਨਾਤ ਨਹੀ ਕੀਤੇ । ਇਸ ਤੋ ਇਲਾਵਾ ਆਕਸੀਜਨ ਸੈਂਸਰ,  ਫਿਊਜ਼,  ਕੰਟੈਕਟਰ ਸਮੇਤ ਲੋੜੀਦੇ ਸਪੇਅਰ ਪਾਰਟਸ ਦਾ ਵੀ ਸੰਕਟ ਹੈ। ਕਈ ਜਗ੍ਹਾ ਆਕਸੀਜਨ ਪਾਈਪ ਜੋੜਨ ਲਈ ਕੰਟੈਕਟਰ ਵੀ ਨਹੀ । ਕਈ ਕੋਰੋਨਾ ਸੈਟਰਾਂ 'ਚ ਵਿਸ਼ੇਸ਼ ਮੁਹਾਰਤ ਹਾਸਲ ਸਟਾਫ ਜਾਂ ਤਕਨੀਸ਼ੀਅਨ ਨਹੀ। ਜ਼ਿਕਰਯੋਗ ਹੈ ਇਨ੍ਹਾਂ 'ਚੋ ਜ਼ਿਆਦਾਤਰ ਲੰਘੇ ਵਰ੍ਹੇ ਦੇ ਅਗਸਤ ਵਿੱਚ ਹੀ ਹਸਪਤਾਲਾਂ ਵਿੱਚ ਪਹੁੰਚਾ ਦਿੱਤੇ ਗਏ ਸੀ। ਕੋਰੋਨਾ ਮਰੀਜ਼ਾਂ ਲਈ ਬਾਇਓ -ਪਾਇਪ ,  ਹਾਈ ਫਲੋਅ ਮੋਡ  ਜਰੂਰੀ ਹੁੰਦਾ ਹੈ  ਪਰ ਕਈ ਕੰਪਨੀਆਂ ਦਾ ਸਾਫਟਵੇਅਰ ਅਪਗ੍ਰੇਡ ਨਾ ਕਰਨ ਕਾਰਨ ਹਜ਼ਾਰਾਂ ਵੈਂਟੀਲੇਟਰ ਵਰਤੋ ਵਿੱਚ ਨਹੀ ਆ ਰਹੇ ।

ਐਗਵਾ ਕੰਪਨੀ ਇੰਜੀਨੀਅਰ ਦਾ ਦਾਅਵਾ ਕਿ ਕੁੱਝ ਇਕ ਪੁਰਾਣੇ ਮਾਡਲ ਛੱਡਕੇ  ਉਨ੍ਹਾਂ ਦੇ ਵੈਂਟੀਲੇਟਰ 'ਚ ਬਾਇਓ ਪਾਈਪ 60ਲੀਟਰ ਤਕ ਹਾਈ ਫਲੋਅ ਮੋਡ ਹੈ , ਸਿਰਫ ਸਾਫਟਵੇਅਰ ਅਪਡੇਟ ਦੀ ਲੋੜ ਹੈ।  ਉਸ ਦਾ ਦਾਅਵਾ ਹੈ ਕਿ ਕਈ ਜਗ੍ਹਾ ਬੈਕਟੀਰੀਆ ਆਉਣ,  ਫਿਲਟਰ ਨਾ ਬਦਲਣ ਕਾਰਨ ਅਲਾਰਮ ਸਿਗਨਲ ਆ ਜਾਂਦਾ ਹੈ , ਵੈਂਟੀਲੇਟਰ ਬੰਦ ਕਰ ਦਿੱਤਾ ਜਾਂਦਾ ਹੈ। ਭਾਰਤ ਇਲੈਕਟ੍ਰਾਨਿਕਸ ਨੇ ਕੁੱਝ ਸਪੇਅਰ ਪਾਰਟਸ ਤਾਂ ਦਿੱਤੇ ਹਨ,  ਗੁਜਰਾਤ ਦੀ ਜੋਤੀ ਸੀ ਐਨ ਸੀ ਦੇ ਵੈਂਟੀਲੇਟਰ ਨਾਲ ਇਹ ਵੀ ਨਹੀ । ਕੁੱਝ ਜਗ੍ਹਾ 'ਤੇ ਇਸ ਦੇ ਵੈਂਟੀਲੇਟਰ ਨਾਲ ਆਕਸੀਜਨ ਸੈਂਸਰ,  ਫਲੋਅ ਮੀਟਰ, ਫਿਲਟਰ ਨਾ ਬਦਲਣ ਕਾਰਨ ਬੰਦ ਹਨ।

ਰਿਪੋਰਟ ਮੁਤਾਬਕ  ਏਮਜ਼ ਦਿੱਲੀ ਦੇ ਡਾਇਰੈਕਟਰ ਡਾ ਰਣਦੀਪ ਗੁਲੇਰੀਆ ਅਨੁਸਾਰ ਇਹ ਵੈਟੀਲੇਟਰ ਮਰੀਜ਼ ਨੂੰ ਮਹਿਜ਼ ਸਾਹ ਲੈਣ ਵਿੱਚ ਮਦਦ ਕਰਨ ਵਾਲਾ ਉਪਕਰਨ ਹੈ , ਸਹੀ ਮਾਅਨਿਆਂ ਵਿੱਚ ਇਹ ਆਈ ਸੀ ਯੂ ਵੈਟੀਲੇਟਰ ਨਹੀ  , ਗੰਭੀਰ ਮਰੀਜ਼ ਲਈ ਕਲਾਸੀਕਲੀ ਆਈ ਸੀ ਯੂ( ਇਨਸੈੱਟਿਵ ਕੇਅਰ ਯੂਨਿਟ) ਵੈਟੀਲੇਟਰ ਦੀ ਲੋੜ ਪਵੇਗੀ ।  ਰਿਪੋਰਟ ਅਗੇ ਕਹਿੰਦੀ ਹੈ ਕਿ ਆਰ ਟੀ ਆਈ ਤੋ ਮਿਲੀ ਜਾਣਕਾਰੀ ਮੁਤਾਬਕ ਸਿਹਤ ਸੇਵਾ ਦੇ ਮਹਾਂ ਨਿਰੇਸ਼ਲਾਯ ਦੀ ਤਕਨੀਕੀ ਕਮੇਟੀ ਨੇ 5,8,500 ਚੋ 3 ਕੰਪਨੀਆਂ ਦੇ 40,350 ਹੀ ਕਲੀਨੀਕਲੀ ਮੁਲਾਂਕਣ ਚ ਕਾਮਯਾਬ ਹੋਏ।  2 ਕੰਪਨੀਆਂ ਦੇ ਵੈਟੀਲੇਟਰ 'ਚ ਕੁਝ ਤਬਦੀਲੀ ਕਰਨ ਲਈ ਵੀ ਕਿਹਾ ਸੀ