ਤਬਲੀਗ਼ੀ ਜਮਾਤ ਦੀ ਕਿਉਂ ਹੋ ਰਹੀ ਐ ਸ਼ਲਾਘਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਮੁਰਸ਼ਦ ਅਤੇ ਉਹਦੇ ਫ਼ੀਲੇ ਇਸ ਵੇਲੇ ਚੌਕੜੀਆਂ ਮਾਰ ਕੇ ਭਗਤੀ ਵਿੱਚ ਲੀਨ ਹਨ। ਜਦੋਂਕਿ ਜਿਨ੍ਹਾਂ ਤਬਲੀਗ਼ੀਆਂ ਨੂੰ ਇਨ੍ਹਾਂ ਭਗਤਾਂ ਅਤੇ ਗੋਦੀ ਮੀਡੀਆ ਨੇ ਬਦਨਾਮ ਕੀਤਾ ਸੀ, ਉਹ ਇਸ ਵੇਲੇ ਮੈਦਾਨ ਵਿੱਚ ਡਟੇ ਹੋਏ ਹਨ ਅਤੇ ਲਗਾਤਾਰ ਕੋਰੋਨਾ ਵਾਇਰਸ ਕਾਰਨ ਮਰੇ ਲੋਕਾਂ ਦਾ ਅੰਤਿਮ ਸੰਸਕਾਰ ਕਰ ਰਹੇ ਹਨ। ਬੇਸ਼ੱਕ, ਮੁਸਲਿਮ ਸਮਾਜ ਮੁਰਦੇ ਨੂੰ ਦਫ਼ਨਾਉਂਦੇ ਹਨ, ਪਰ ਉਹ ਹਿੰਦੂ ਪ੍ਰੰਪਰਾ ਦੇ ਤਹਿਤ ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਰਹੇ ਹਨ। 

ਆਪਣੇ 'ਤੇ ਹੋਏ ਵੰਨ ਸੁਵੰਨੇ ਹਮਲਿਆਂ ਨੂੰ ਤਿਆਗ ਕੇ, ਆਪਣੇ ਅੰਦਰ ਮਨੁੱਖਤਾ ਨੂੰ ਜਗ੍ਹਾ ਕੇ ਤਬਲੀਗ਼ੀ ਜਮਾਤ ਇਸ ਵੇਲੇ ਭਾਰਤ ਦੇ ਅੰਦਰ ਫ਼ੈਲੀ ਕੋਰੋਨਾ ਦੀ ਦੂਜੀ ਲਹਿਰ ਦੇ ਦੌਰਾਨ ਮਾਰੇ ਗਏ ਲੋਕਾਂ ਦੇ ਅੰਤਿਮ ਸੰਸਕਾਰ ਕਰ ਰਹੇ ਹਨ। ਪਿਛਲੇ ਦਿਨੀਂ ਖ਼ਬਰ ਆਂਧਰਾ ਪ੍ਰਦੇਸ਼ ਤੋਂ ਸਾਹਮਣੇ ਆਈ, ਜਿੱਥੋਂ ਇਹ ਪਤਾ ਲੱਗਿਆ ਕਿ, ਜਿਨ੍ਹਾਂ ਤਬਲੀਗ਼ੀ ਜਮਾਤ ਦੇ ਵਰਕਰਾਂ ਅਤੇ ਆਗੂਆਂ ਨੂੰ ਕੋਰੋਨਾ ਫ਼ੈਲਾਉਣ ਦੇ ਦੋਸ਼ਾਂ ਤਹਿਤ ਗੋਦੀ ਮੀਡੀਆ ਅਤੇ ਮੌਜੂਦਾ ਸੱਤਾਧਾਰੀਆਂ ਦੇ ਵੱਲੋਂ ਭੰਡਿਆਂ ਗਿਆ ਸੀ। 

ਉਹ ਲੋਕ ਭਾਰੀ ਵਿਰੋਧ ਦੇ ਬਾਵਜੂਦ ਵੀ ਆਪਣਾ ਪਲਾਜ਼ਮਾ ਦਾਨ ਕਰਦੇ ਇਸ ਵਕਤ ਵੇਖੇ ਜਾ ਸਕਦੇ ਹਨ। ਅਦਾਲਤਾਂ ਨੇ ਬੇਸ਼ੱਕ ਤਬਲੀਗ਼ੀ ਜਮਾਤ ਨੂੰ ਇਨਸਾਫ਼ ਦੇ ਦਿੱਤਾ ਹੈ, ਪਰ ਵਿਰੋਧੀਆਂ ਦੇ ਵੱਲੋਂ ਹਾਲੇ ਵੀ ਉਨ੍ਹਾਂ ਨੂੰ ਭੰਡਿਆ ਜਾ ਰਿਹਾ ਹੈ। ਦੱਸਦੇ ਚੱਲੀਏ ਕਿ, ਨਫ਼ਰਤ ਨੂੰ ਪਈ ਅਦਾਲਤ ਤੋਂ ਝਾੜ ਨੇ ਬੇਸ਼ੱਕ ਇਹ ਸਾਬਕ ਕਰ ਦਿੱਤਾ ਕਿ ਸਾਡੇ ਮੁਲਕ ਦੇ ਅੰਦਰ ਵੀ ਕਾਨੂੰਨ ਜਾਗਦਾ ਹੈ। 

ਪਰ ਇਸ ਦੇ ਦੂਜੇ ਪਾਸੇ ਸਿੱਖਾਂ ਅਤੇ ਮੁਸਲਮਾਨਾਂ ਦੁਆਰਾ ਕੀਤੀ ਜਾ ਰਹੀ ਕੋਰੋਨਾ ਕਹਿਰ ਦੇ ਦੌਰਾਨ ਪੀੜ੍ਹਤਾਂ ਦੀ ਮਦਦ ਨੂੰ ਵਿਦੇਸ਼ੀ ਮੀਡੀਆ ਖ਼ੂਬ ਵਿਖਾ ਰਿਹਾ ਹੈ। ਕੋਰੋਨਾ ਬਿਮਾਰੀ ਨਾਲ ਪੀੜ੍ਹਤ ਲੋਕਾਂ ਨੂੰ ਘਰੋਂ ਘਰੀ ਜਿੱਥੇਤਬਲੀਗ਼ੀ ਜਮਾਤ ਇਸ ਵਕਤ ਖਾਣਾ ਪਹੁੰਚਾ ਰਹੀ ਹੈ, ਉੱਥੇ ਹੀ ਕੋਰੋਨਾ ਬਿਮਾਰੀ ਨਾਲ ਮਰਨ ਵਾਲੇ ਲੋਕਾਂ ਨੂੰ ਸਮਾਜ ਅਤੇ ਧਰਮ ਦੀ ਪ੍ਰਵਾਹ ਕੀਤੇ ਬਿਨ੍ਹਾਂ ਅੰਤਿਮ ਸੰਸਕਾਰ ਵੀ ਕੀਤਾ ਜਾ ਰਿਹਾ ਹੈ। 

ਜਾਣਕਾਰੀ ਮਿਲੀ ਹੈ, ਕਿ ਤਬਲੀਗ਼ੀ ਜਮਾਤ ਦੁਆਰਾ ਸਮਾਜ ਅਤੇ ਧਰਮ ਦੀ ਪ੍ਰਵਾਹ ਕੀਤੇ ਬਿਨ੍ਹਾਂ ਜੋ ਬੀੜਾ ਲਾਸ਼ਾਂ ਦੇ ਅੰਤਿਮ ਸੰਸਕਾਰ ਕਰਨ ਦਾ ਚੁੱਕਿਆ ਹੈ, ਉਹਦੇ ਸਬੰਧ ਵਿੱਚ ਤ੍ਰਿਪਤੀ ਯੂਨਾਈਟਿਡ ਮੁਸਲਿਮ ਐਸੋਸੀਏਸ਼ਨ ਦਾ ਸਭ ਤੋਂ ਵੱਡਾ ਯੋਗਦਾਨ ਹੈ, ਜਿਸ ਦੇ ਵੱਲੋਂ ਮੁਲਕ ਦੇ ਸਾਰੇ ਸੂਝਵਾਨ ਅਤੇ ਸਿਆਣੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੁੱਖ ਦੀ ਘੜੀ ਵਿੱਚ ਅੱਗੇ ਆਉਣ ਅਤੇ ਮਨੁੱਖ ਹੋਣ ਦਾ ਫ਼ਰਜ਼ ਨਿਭਾਉਣ।