ਕਿਸਾਨ ਮੋਰਚਾ: ਛੱਬੀ ਮਗਰੋਂ ਕੀ ਹੋਵੇਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਦੇ ਵਿਰੁੱਧ ਲੱਗਿਆ ਮੋਰਚਾ, ਇਸ ਵੇਲੇ ਕਿਸਾਨ ਆਗੂਆਂ ਮੁਤਾਬਿਕ ਜਿੱਤ ਦੇ ਵੱਲ ਵਧਦਾ ਜਾ ਰਿਹਾ ਹੈ। ਕਿਸਾਨਾਂ ਨੇ ਹੁਣ 26 ਮਈ ਤੋਂ ਮਗਰੋਂ ਕੋਈ ਵੱਡਾ ਪ੍ਰੋਗਰਾਮ ਉਲੀਕਣ ਦਾ ਐਲਾਨ ਕਰ ਦਿੱਤਾ ਹੈ। ਇਸੇ ਲਈ ਸਵਾਲ ਇਹ ਉਠਦਾ ਹੈ ਕਿ ਆਖ਼ਰ 26 ਮਈ ਮਗਰੋਂ ਹੋਵੇਗਾ ਕੀ? 26 ਮਈ ਦੇ ਸਬੰਧ ਵਿੱਚ ਦਿੱਤੇ ਗਏ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਬਿਆਨ ਨੇ ਇੱਕ ਵਾਰ ਫਿਰ ਤੋਂ ਕੇਂਦਰੀ ਸੱਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ। 

ਕਿਸਾਨ ਆਗੂ ਨੇ ਕਿਹਾ ਕਿ, ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲ ਕਰਨ ਦੇ ਮੂਡ ਵਿੱਚ ਨਹੀਂ ਹੈ, ਇਸੇ ਲਈ ਹੀ ਉਸ ਵੱਲੋਂ ਅੰਨਦਾਤੇ ਤੋਂ ਮੂੰਹ ਮੋੜ ਲਿਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਹਮੇਸ਼ਾ ਹੀ ਕੇਂਦਰ ਵਿਰੁੱਧ ਸਖ਼ਤ ਫ਼ੈਸਲੇ ਲੈਂਦਾ ਆਇਟਾ ਹੈ ਅਤੇ ਆਉਣ ਵਾਲੀ 26 ਮਈ ਤੋਂ ਬਾਅਦ ਕੋਈ ਵੱਡਾ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ 26 ਮਈ ਨੂੰ ਕਿਸਾਨ ਮੋਰਚੇ ਨੂੰ, ਪੂਰੇ 6 ਮਹੀਨੇ ਹੋ ਜਾਣਗੇ। 

6 ਮਹੀਨਿਆਂ ਵਿੱਚ ਅਸੀਂ ਅੱਧੀ ਤੋਂ ਵੱਧ ਲੜ੍ਹਾਈ ਜਿੱਤ ਗਏ ਹਾਂ ਅਤੇ ਬਸ ਥੋੜ੍ਹੀ ਜਿਹੀ ਲੜ੍ਹਾਈ ਲੜਣੀ ਹੋਰ ਬਾਕੀ ਰਹਿ ਗਈ ਹੈ। ਰਾਕੇਸ਼ ਟਿਕੈਤ ਨੇ ਇਹ ਵੀ ਕਿਹਾ ਕਿ 26 ਮਈ ਨੂੰ ਜਦੋਂ ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਣਗੇ, ਉਦੋਂ ਸੰਯੁਕਤ ਕਿਸਾਨ ਮੋਰਚਾ ਇਕ ਵੱਡਾ ਫੈਸਲਾ ਲਵੇਗਾ। ਉਨ੍ਹਾਂ ਕਿਹਾ ਕਿ, 26 ਤਰੀਕ ਨੂੰ 6 ਮਹੀਨੇ ਪੂਰੇ ਹੋ ਜਾਣਗੇ ਅੰਦੋਲਨ ਨੂੰ, ਅਸੀਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੋਂ ਇਹੀ ਕਹਿ ਕੇ ਆਏ ਸਾਂ, ਕਿ ਅਸੀਂ 6 ਮਹੀਨਿਆਂ ਦਾ ਰਾਸ਼ਨ ਲੈ ਕੇ ਚੱਲੇ ਹਾਂ। 

ਉਨ੍ਹਾਂ ਕਿਹਾ ਕਿ, ਲੱਗਦਾ ਨਹੀਂ ਕਿ ਸਰਕਾਰ ਸਾਡੇ ਨਾਲ ਗੱਲਬਾਤ ਕਰੇਗੀ, ਇਸ ਲਈ ਅਸੀਂ 26 ਮਈ ਤੋਂ ਬਾਅਦ ਹੀ ਕੋਈ ਅਗਲੀ ਰਣਨੀਤੀ ਬਣਾਵਾਂਵੇ। ਦੱਸਦੇ ਚੱਲੀਏ ਕਿ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ-ਐੱਨਸੀਆਰ ਦੇ ਤਿੰਨੋਂ ਬਾਰਡਰ (ਟਿਕਰੀ, ਸਿੰਘੂ ਤੇ ਗਾਜੀਪੁਰ) 'ਤੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਕੇਂਦਰ ਸਰਕਾਰ ਦੇ ਰੁੱਖ 'ਤੇ ਕਿਸਾਨਾਂ ਦੀ ਜਿੱਦ ਨਾਲ ਲੱਗਦਾ ਨਹੀਂ ਹੈ ਕਿ ਇਹ ਅੰਦੋਲਨ ਜਲਦ ਖਤਮ ਹੋ ਜਾਵੇਗਾ।