'ਸਿੱਧੀ ਪਹੁੰਚ ' ਪ੍ਰੋਗਰਾਮ ਹੇਠ ਲੋਕ ਨੁਮਾਇੰਦਿਆਂ ਰਾਹੀਂ ਰਾਬਤਾ, ਕੋਰੋਨਾ ਟੈਸਟਿੰਗ ਲਈ ਕਾਰਗਾਰ : ਅਮਰਦੀਪ ਸਿੰਘ ਚੀਮਾਂ, ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾਂ ਨੇ ਕੋਰੋਨਾ ਟੈਸਟਿੰਗ ਨੂੰ ਹੋਰ ਵਧਾਉਣ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਨਿਵੇਕਲੀ ਪਹਿਲ'ਸਿੱਧੀ ਪਹੁੰਚ ' ਹੇਠ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਪੰਚਾਇਤ ਸੰਮਿਤੀ ਮੈਂਬਰਾਂ . ਸਰਪੰਚ ਸਾਹਿਬਾਨ ਤੇ ਸ਼ਹਿਰੀ ਖੇਤਰ ਦੇ ਮਿਊਂਸਿਪਲ ਕੌਂਸਲ ਮੈਂਬਰਾਂ ਤੱਕ ਇੱਕ ਸੰਗਠਿਤ ਪ੍ਰੋਗਰਾਮ ਹੇਠ ਪਹੁੰਚ ਕਰਕੇ ਉਹਨਾਂ ਨੂੰ ਕੋਵਿਡ  19 ਦੇ ਟੈਸਟ ਤੇ ਕੋਰੋਨਾ ਟੀਕਾ ਕਰਨ ਨੂੰ ਆਪਣਾ ਪ੍ਰਭਾਵ ਦਾ ਦਾਇਰਾ ਇਸਤੇਮਾਲ ਕਰਕੇ  ਲੋਕਾਂ ਨੂੰ ਪ੍ਰੇਰ ਕੇ ਪੰਜਾਬ ਸਰਕਾਰ ਵੱਲੋਂ ਪਿੰਡ ਅਤੇ ਸ਼ਹਿਰ ਦੇ  ਮੁਹੱਲਾ ਪੱਧਰ ਤੇ ਲਾਏ ਜਾ ਰਹੇ ਕੈਂਪਾਂ ਰਾਹੀਂ ਵੱਧ ਤੋਂ ਵੱਧ ਟੈਸਟਿੰਗ ਤੇ ਟੀਕਾ ਕਰਨ ਕਰਵਾ ਕੇ ਸਮੁੱਚੀ  ਮਾਨਵਤਾ ਦੇ ਭਲੇ ਲਈ ਕੰਮ ਕਰਨ ਲਈ ਅੱਗੇ ਆਉਣ ਲਈ ਆਖਿਆ।  

ਸਰਦਾਰ ਚੀਮਾ ਨੇ ਦੱਸਿਆ ਕੇ ਪਹਿਲੇ ਗੇੜ ਵਿਚ 2000 ਦੇ ਲੱਗਭੱਗ ਸਰਪੰਚ , 200 ਦੇ ਕਰੀਬ ਸੰਮਿਤੀ ਮੈਂਬਰ ਤੇ 100 ਦੇ  ਕਰੀਬ ਮਿਊਂਸਿਪਲ ਕੌਂਸਲ ਮੈਂਬਰਾਂ ਨੂੰ ਸਿੱਧੇ ਨਿਜ਼ੀ ਪੱਤਰ ਲਿਖ ਕੇ ਅਤੇ ਇਸ ਤੋਂ ਇਲਾਵਾ 12000 ਦੇ  ਕਰੀਬ ਚੁਣਿੰਦਾ ਮੋਹਤਬਰ ਲੋਕਾਂ ਨੂੰ ਟੈਲੀਫੋਨ ਰਾਹੀਂ ਸੰਦੇਸ਼ ਦੇ ਕੇ  ਇਸ ਵਿਸ਼ਵ ਮਹਾਮਾਰੀ ਨੂੰ ਠੱਲ ਪਾਉਣ ਲਈ ਅੱਗੇ ਆਉਣ ਲਈ ਪ੍ਰੇਰਨਾ ਕੀਤੀ ਜਿਸ ਦੇ ਬੜੇ ਚੰਗੇ ਨਤੀਜੇ ਪਿਛਲੇ ਦਿਨਾਂ ਵਿਚ ਸਾਹਮਣੇ ਆਏ ਹਨ ਜਿਸ ਨਾਲ ਜਿਥੇ ਮੋਹਤਬਰ ਲੋਕਾਂ ਦਾ ਸਰਕਾਰ ਦੇ ਇਸ ਟੈਸਟਿੰਗ ਪ੍ਰੋਗਰਾਮ ਪ੍ਰਤੀ ਰੁਜ਼ਾਨ ਬਣਿਆ ਉੱਥੇ ਆਮ ਲੋਕਾਂ ਵਿਚ ਮੋਹਤਬਰ ਇਲਾਕਾ ਨਿਵਾਸੀਆਂ ਵੱਲੋਂ ਵਿਸ਼ਵਾਸ ਪੈਦਾ ਕੀਤਾ ਗਿਆ ਕਿਉਂ ਜੋ ਫ਼ੀਲਡ ਦੌਰੇ ਤੇ ਟੈਲੀਫ਼ੋਨ ਸੁਨੇਹੇ ਇਸ ਦਾ ਇੱਕ ਚੰਗਾ ਸਬੂਤ ਪੇਸ਼ ਕਰਦੇ ਹਨ.

ਸਰਦਾਰ ਚੀਮਾ ਨੇ ਦੱਸਿਆ ਕੇ ਆਉਣ ਵਾਲੇ ਦਿਨਾਂ ਵਿਚ ਸਮੇਂ ਦੀ ਲੋੜ ਉਨਸਾਰ ਸਮੁੱਚੇ  20000 ਤੋਂ ਵੱਧ ਫ਼ੀਲਡ ਵਰਕਰਾਂ ਦੇ ਸਹਿਯੋਗ ਨਾਲ ਇੱਕ ਹੋਰ ਹੁਲਾਰਾ ਦੇ ਕੇ ਇਸ ਮਹਾਂ ਮਾਰੀ ਖ਼ਿਲਾਫ਼ ਟੈਸਟਿੰਗ ਮੁਹਿੰਮ ਨੂੰ ਹੋਰ ਕਾਰ ਆਮਦ  ਬਣਾਇਆ ਜਾਵੇਗਾ .