ਵਿਦੇਸ਼ੀ ਅਖ਼ਬਾਰ ਨੇ ਕਿਉਂ ਮੋਦੀ ਨੂੰ ਕੋਸਿਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਬੰਗਾਲ ਵਿੱਚ ਚੋਣਾਂ ਹਾਰਨ ਤੋਂ ਬਾਅਦ ਭਾਜਪਾ ਨੂੰ ਜਿੱਥੇ ਹੱਥਾਂ ਪੈਰਾਂ ਦੀ ਪੈ ਗਈ ਹੈ, ਉੱਥੇ ਹੀ ਕੋਰੋਨਾ ਕਹਿਰ ਦੇ ਵਾਧੇ ਨੇ ਭਾਜਪਾ ਦੀਆਂ ਹੋਰ ਮੁਸ਼ਕਲਾਂ ਵਧਾ ਦਿੱਤੀਆਂ ਹਨ, ਕਿਉਂਕਿ ਕੇਂਦਰ ਸੱਤਾ ਵਿੱਚ ਭਾਜਪਾ ਦੀ ਹੀ ਸਰਕਾਰ ਹੈ। ਵਿਦੇਸ਼ੀ ਮੀਡੀਆ ਲਗਾਤਾਰ ਭਾਜਪਾ ਸਰਕਾਰ ਨੂੰ ਕੋਸੀ ਜਾ ਰਿਹਾ ਹੈ, ਪਰ ਮਜ਼ਾਲ ਐ ਮੋਦੀ ਜੀ ਜਰਾਂ ਜਿੰਨਾਂ ਵੀ ਮੂੰਹ ਖੋਲ ਕੇ ਖ਼ਬਰਾਂ ਦਾ ਖੰਡਨ ਕਰਦੇ ਹੋਣ। 

ਦਰਅਸਲ, ਪੱਛਮੀ ਬੰਗਾਲ ਵਿੱਚ ਚੋਣਾਂ ਹਾਰਨ ਮਗਰੋਂ ਭਾਜਪਾ ਦੁਆਰਾ ਜਿੱਥੇ ਕਈ ਪ੍ਰਕਾਰ ਦੀਆਂ ਮੁਹਿੰਮਾਂ ਚਲਾਉਣ ਦਾ ਐਲਾਨ ਕਰ ਦਿੱਤਾ ਹੋਇਆ ਹੈ, ਉੱਥੇ ਹੀ ਵਿਦੇਸ਼ੀ ਅਖ਼ਬਾਰਾਂ ਨੇ ਭਾਜਪਾ ਦੇ ਖ਼ਿਲਾਫ਼ ਹੀ ਮੁਹਿੰਮ ਛੇੜ ਦਿੱਤੀ ਹੈ। ਮਮਤਾ ਨੂੰ ਮਿਲੀ ਜਿੱਤ ਅਤੇ ਭਾਜਪਾ ਨੂੰ ਮਿਲੀ ਹਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਨਫ਼ਰਤੀ ਭਾਸ਼ਨਾਂ ਨੂੰ ਨਕਾਰਦੇ ਹਨ ਅਤੇ ਲੋਕ ਪੱਖੀ ਭਾਸ਼ਨਾਂ ਨੂੰ ਸੁਣਦੇ ਹਨ। 

ਦੱਸਣਾ ਬਣਦਾ ਹੈ, ਕਿ ਭਾਰਤ ਦੇ ਗੁਆਂਢੀ ਮੁਲਕ ਬੰਗਲਾਦੇਸ਼ ਵਿੱਚ ਤਾਂ ਪਹਿਲੇ ਪੇਜ਼ 'ਤੇ ਅਖਬਾਰਾਂ ਨੇ ਮਮਤਾ ਦੀ ਜਿੱਤ-ਹਾਰ ਦੀ ਖ਼ਬਰ ਨੂੰ ਲੀਡ ਲਗਾਇਆ ਹੈ, ਉਥੇ ਦੁਨੀਆ ਦੀਆਂ ਕਈ ਹੋਰ ਅਖਬਾਰਾਂ ਨੇ ਪੱਛਮੀ ਬੰਗਾਲ ਵਿਚ ਭਾਜਪਾ ਦੀ ਹਾਰ ਲਈ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਵਿਚ ਮੋਦੀ ਸਰਕਾਰ ਦੀ ਅਸਫਲਤਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬੰਗਲਾਦੇਸ਼ ਦੀ ਮੁੱਖ ਅਖਬਾਰ 'ਡੇਲੀ ਸਟਾਰ' ਨੇ ਲੀਡ ਸਟੋਰੀ ਦੇ ਹੇਡਿੰਗ ਵਿਚ ਲਿਖਿਆ, 'ਮਮਤਾ ਦੀ ਕੌੜੀ ਜਿੱਤ।' 

ਮਮਤਾ ਨੰਦੀਗ੍ਰਾਮ ਦੀ ਜੋਰਦਾਰ ਟੱਕਰ ਵਿਚ ਹਾਰ ਦਾ ਮੂੰਹ ਦੇਖਣਾ ਪਿਆ, ਪਰ ਤ੍ਰਿਣਮੂਲ ਕਾਂਗਰਸ ਦੀ ਇਸ ਚਮਤਕਾਰੀ ਲੀਡਰ ਨੇ ਆਪਣੀ ਪਾਰਟੀ ਨੂੰ ਪੱਛਮੀ ਬੰਗਾਲ ਵਿਚ ਤੀਜੀ ਵਾਰ ਸੱਤਾ ਵਿਚ ਲਿਆ ਦਿੱਤਾ। ਮਮਤਾ ਬੈਨਰਜੀ ਨੇ ਆਪਣੇ ਸਬਰ ਅਤੇ ਸਿਆਸੀ ਸੂਝਬੂਝ ਨਾਲ ਇਕੱਲੇ ਹੀ ਨਰਿੰਦਰ ਮੋਦੀ ਲਹਿਰ ਨੂੰ ਹਰਾ ਦਿੱਤਾ, ਉਹ ਵੀ ਉਦੋਂ ਜਦੋਂ ਭਾਜਪਾ ਨੇ ਆਪਣੇ ਨੇਤਾਵਾਂ ਦੀ ਪੂਰੀ ਫੌਜ ਨੂੰ ਉਤਾਰ ਦਿੱਤਾ ਸੀ।