ਕੀ ਯੋਗੀ ਨੂੰ ਸੱਚਮੁੱਚ ਧਮਕੀ ਮਿਲੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਸਵੇਰ ਤੋਂ ਹੀ ਇਹ ਖ਼ਬਰ ਘੁੰਮ ਰਹੀ ਹੈ ਕਿ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਕਿਸੇ ਨੇ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ। ਧਮਕੀ ਦੇਣ ਵਾਲੇ ਕਿਹਾ ਹੈ ਕਿ, ਚਾਰ ਦਿਨ ਮੌਜਾ ਮਾਣ ਲੈ, ਫਿਰ ਤੇਰਾ ਪੱਤਾ ਸਾਫ਼ ਕਰ ਦਿਆਂਗੇ ਅਸੀਂ! ਭਾਵੇਂ ਹੀ ਯੂ.ਪੀ. ਪੁਲਿਸ ਦੇ ਸਾਈਬਰ ਸੈੱਲ ਦੁਆਰਾ ਇਹ ਪਤਾ ਨਹੀਂ ਲਗਾ ਸਕਿਆ ਕਿ ਧਮਕੀ ਦੇਣ ਵਾਲਾ ਕੌਣ ਸੀ, ਪਰ ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਪਰਚਾ ਜ਼ਰੂਰ ਦਰਜ ਕਰ ਲਿਆ ਹੈ। 

ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਪੁਲਿਸ ਨੇ ਕੇਸ ਕਿਸੇ ਅਣਪਛਾਤੇ ਦੇ ਖ਼ਿਲਾਫ ਦਰਜ ਕੀਤਾ ਹੈ ਤਾਂ ਕਿਵੇਂ ਮੰਨਿਆ ਜਾਵੇ ਕਿ ਯੋਗੀ ਨੂੰ ਧਮਕੀ ਮਿਲੀ ਹੈ? ਯੋਗੀ ਨੂੰ ਧਮਕੀ ਦੇਣ ਵਾਲੀਆਂ ਖ਼ਬਰਾਂ ਨਸ਼ਰ ਹੋਣ ਮਗਰੋਂ ਵਿਰੋਧੀ ਦਲਾਂ ਦੇ ਬਿਆਨ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਸੱਚਮੁੱਚ ਹੀ ਯੋਗੀ ਨੂੰ ਕਿਸੇ ਨੇ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ ਤਾਂ, ਉਹਨੂੰ ਯੂ.ਪੀ ਪੁਲਿਸ ਨੇ ਫੜ੍ਹਿਆ ਕਿਉਂ ਨਹੀਂ ਹੈ? 

ਕਿਉਂ ਨਹੀਂ, ਉਹਦੇ ਬਾਰੇ ਪਤਾ ਲਗਾ ਸਕੀ ਕਿ, ਕੌਣ ਹੈ ਧਮਕੀ ਦੇਣ ਵਾਲਾ? ਜਾਂ ਤਾਂ ਧਮਕੀ ਦਾ ਡਰਾਮਾ ਹੈ ਜਾਂ ਫਿਰ ਇਹ ਚੋਣ ਸਟੰਟ। ਪਰ ਜੋ ਵੀ ਹੈ, ਚੋਣਾਂ ਤੋਂ ਕੁੱਝ ਸਮਾਂ ਪਹਿਲੋਂ ਹੀ ਆਖ਼ਰ ਕਿਉਂ ਯੋਗੀ ਨੂੰ ਧਮਕੀਆਂ ਮਿਲੀਆਂ ਸ਼ੁਰੂ ਹੋਈਆਂ ਹਨ। ਖ਼ਬਰਾਂ ਦੀ ਮੰਨੀਏ ਤਾਂ, ਇਸ ਤੋਂ ਪਹਿਲੋਂ ਕਈ ਵਾਰ ਯੋਗੀ ਨੂੰ ਧਮਕੀਆਂ ਮਿਲ ਚੁੱਕੀਆਂ ਹਨ। ਖ਼ਬਰਾਂ ਮੁਤਾਬਿਕ, ਯੂਪੀ ਪੁਲਿਸ ਦੀ ਐਮਰਜੈਂਸੀ ਸਰਵਿਸ ਡਾਇਲ 112 ਦੇ ਵਟਸਐਪ ਨੰਬਰ 'ਤੇ ਮੈਸੇਜ ਭੇਜ ਕੇ ਇਹ ਧਮਕੀ ਦਿੱਤੀ ਗਈ ਹੈ। 

ਹਾਲਾਂਕਿ, ਇਹ ਪਹਿਲਾ ਮੌਕਾ ਨਹੀਂ ਹੈ ,ਜਦੋਂ ਮੁੱਖ ਮੰਤਰੀ ਨੂੰ ਇਹ ਧਮਕੀ ਮਿਲੀ ਹੈ। ਪਰ ਇਸਦੇ ਬਾਵਜੂਦ ਪੁਲਿਸ ਵਿਸ਼ੇਸ਼ ਵਿਜੀਲੈਂਸ ਸਾਵਧਾਨੀ ਵਰਤ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸੁਸ਼ਾਂਤ ਗੋਲਫ ਸਿਟੀ ਥਾਣੇ ਵਿੱਚ ਇਸ ਮੈਸੇਜ ਨੂੰ ਲੈ ਕੇ ਕੇਸ ਵੀ ਦਰਜ ਕਰ ਲਿਆ ਹੈ ਅਤੇ ਨੰਬਰ ਦੀ ਜਾਂਚ ਕਰਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ 29 ਅਪ੍ਰੈਲ ਨੂੰ ਦੇਰ ਸ਼ਾਮ ਵੀ ਯੂਪੀ ਪੁਲਿਸ ਦੀ ਐਮਰਜੈਂਸੀ ਸਰਵਿਸ ਡਾਇਲ 112 ਵਟਸਐਪ ਨੰਬਰ 'ਤੇ ਕਿਸੇ ਅਣਪਛਾਤੇ ਵਿਅਕਤੀ ਨੇ ਮੈਸੇਜ ਭੇਜ ਕੇ ਸੀਐਮ ਯੋਗੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। 

ਇਸ ਧਮਕੀ ਵਿੱਚ ਕਿਹਾ ਗਿਆ ਹੈ ਕਿ ਯੋਗੀ ਕੋਲ 4 ਦਿਨ ਬਚੇ ਹਨ, ਇਸ ਲਈ ਇਨ੍ਹਾਂ 4 ਦਿਨਾਂ ਵਿੱਚ ਮੇਰਾ ਜੋ ਕਰਨਾ ਹੈ ਕਰ ਲਓ, 5ਵੇਂ ਦਿਨ ਉਹ ਸੀ.ਐੱਮ ਯੋਗੀ ਨੂੰ ਮਾਰ ਦੇਵੇਗਾ।  ਧਮਕੀ ਭਰੇ ਮੈਸੇਜ ਆਉਣ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ। ਜਲਦਬਾਜੀ ਵਿੱਚ ਧਮਕੀ ਦੇਣ ਵਾਲੇ ਨੰਬਰ ਦੀ ਜਾਂਚ ਲਈ ਨਿਗਰਾਨੀ ਟੀਮ ਨੂੰ ਲਗਾਇਆ ਗਿਆ ਹੈ।