ਟੀਐਮਸੀ ਦਾ ਐਲਾਨ, ਕੇਂਦਰ ਨੂੰ ਕਰ ਗਿਆ ਬੇਹਾਲ! (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਕੱਲ੍ਹ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਵਿੱਚ ਭਾਰੀ ਬਹੁਮਤ ਦੇ ਨਾਲ ਜਿੱਤ ਦਰਜ ਕਰਨ ਵਾਲੀ ਮਮਤਾ ਬੈਨਜਰੀ ਨੇ, ਕੱਲ੍ਹ ਸ਼ਾਮ ਹੀ ਅਜਿਹਾ ਐਲਾਨ ਕਰ ਦਿੱਤਾ, ਜਿਸ ਨੇ ਕੇਂਦਰ ਸਰਕਾਰ ਨੂੰ ਵੀ ਬੇਹਾਲ ਕਰ ਦਿੱਤਾ ਹੈ। ਦਰਅਸਲ, ਸੱਤਾ ਵਿੱਚ ਵਾਪਸੀ 'ਤੇ ਮਮਤਾ ਨੇ ਜਿੱਥੇ ਬੰਗਾਲ ਵਾਸੀਆਂ ਦਾ ਧੰਨਵਾਦ ਕੀਤਾ, ਉੱਥੇ ਹੀ ਐਲਾਨ ਕੀਤਾ ਕਿ, ਕੋਰੋਨਾ ਨੂੰ ਹਰਾਉਣ ਮਗਰੋਂ ਵਿਸ਼ਾਲ ਇਕੱਠ ਕਰਕੇ, ਬੰਗਾਲੀਆਂ ਦਾ ਧੰਨਵਾਦ ਕੀਤਾ ਜਾਵੇਗਾ। 

ਕੋਰੋਨਾ ਨਾਲ ਅਸੀਂ ਲੜ੍ਹ ਰਹੇ ਹਾਂ ਅਤੇ ਬੰਗਾਲ ਵਾਸੀਆਂ ਨੂੰ ਅਸੀਂ ਮੁਫ਼ਤ ਕੋਰੋਨਾ ਵੈਕਸੀਨ ਲਗਾਵਾਂਗੇ। ਇਸ ਤੋਂ ਇਲਾਵਾ ਭਾਰਤ ਦੀ 136 ਕਰੋੜ ਆਬਾਦੀ ਨੂੰ ਵੀ ਮੁਫ਼ਤ ਵੈਕਸੀਨ ਲੱਗਣੀ ਚਾਹੀਦੀ ਹੈ, ਕਿਉਂਕਿ ਉਹ 136 ਕਰੋੜ ਲੋਕ ਟੈਕਸ ਭਰਦੇ ਹਨ, ਇਸ ਲਈ ਚੰਗਾ ਇਹੀ ਹੋਵੇਗਾ ਕਿ ਅਸੀਂ ਉਨ੍ਹਾਂ ਨੂੰ ਮੁਫ਼ਤ ਵੈਕਸੀਨ ਲਗਵਾ ਕੇ ਭਿਆਨਕ ਬਿਮਾਰੀ ਤੋਂ ਛੁਟਕਾਰਾ ਦਿਲਵਾ ਸਕੀਏ। ਇਹ ਸ਼ਬਦ ਸਾਡੇ ਨਹੀਂ ਬਲਕਿ ਮਮਤਾ ਬੈਨਰਜੀ ਦੇ ਹਨ।

ਮਮਤਾ ਨੇ ਲੰਘੀ ਸ਼ਾਮ ਐਲਾਨ ਕੀਤਾ ਕਿ ਪੂਰੇ ਰਾਜ ਦੇ ਲੋਕਾਂ ਨੂੰ ਮੁਫਤ ਵੈਕਸੀਨ ਲਗਵਾਈ ਜਾਵੇਗੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਦੇਸ ਦੇ 140 ਕਰੋੜ ਲੋਕਾਂ ਨੂੰ ਮੁਫਤ ਟੀਕਾ ਲਗਵਾਇਆ ਜਾਵੇ।  ਟੀਐਮਸੀ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਜਦੋਂ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲੋਕਾਂ ਨੂੰ ਸੰਬੋਧਨ ਕਰਨ ਲਈ ਅੱਗੇ ਆਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਦੋਹਰੀ ਸਦੀ ਦੀ ਉਮੀਦ ਕਰ ਰਹੀ ਸੀ। 

ਉਨ੍ਹਾਂ ਕਿਹਾ ਕਿ ਇਹ ਜਿੱਤ ਬੰਗਾਲ ਦੇ ਲੋਕਾਂ ਦੀ ਜਿੱਤ ਹੈ। ਮਮਤਾ ਨੇ ਕਿਹਾ ਕਿ ਅਸੀਂ ਜਸ਼ਨ ਨਹੀਂ ਮਨਾਵਾਂਗੇ, ਇਕ ਛੋਟੀ ਜਿਹੀ ਰਸਮ ਕਰਨ ਤੋਂ ਬਾਅਦ, ਅਸੀਂ ਕੋਵਿਡ ਦੀ ਲੜਾਈ ਵਿੱਚ ਸ਼ਾਮਲ ਹੋਵਾਂਗੇ। ਬੰਗਾਲ ਦੇ ਮੁੱਖ ਮੰਤਰੀ ਨੇ ਚੋਣ ਕਮਿਸ਼ਨ 'ਤੇ ਸਹਿਯੋਗ ਨਾ ਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਚੋਣ ਕਮਿਸਨ ਮਾੜਾ ਵਰਤਾਓ ਕਰਦਾ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਦੇਸ਼ ਦੇ ਲੋਕਾਂ ਨੂੰ ਮੁਫਤ ਟੀਕਾ ਨਾ ਲਗਾਇਆ ਗਿਆ ਤਾਂ ਉਹ ਗਾਂਧੀ ਦੀ ਮੂਰਤੀ ਦੇ ਬਾਹਰ ਫਿਰ ਪ੍ਰਦਰਸ਼ਨ ਕਰਨਗੇ।