ਕਿਸਾਨਾਂ ਦੀ ਬਦੌਲਤ ਬੰਗਾਲ ਫ਼ਤਿਹ ਕਰ ਗਈ ਮਮਤਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਕੱਲ੍ਹ ਬੰਗਾਲ ਸਮੇਤ ਪੰਜ ਸੂਬਿਆਂ ਦੇ ਚੋਣ ਨਤੀਜੇ ਸਾਹਮਣੇ ਆਏ। ਇਸੇ ਦੌਰਾਨ ਭਾਜਪਾ ਸਿਰਫ਼ ਅਸਾਮ ਵਿੱਚ ਹੀ ਜਿੱਤ ਸਕੀ, ਜਦੋਂਕਿ ਬੰਗਾਲ, ਕੇਰਲ, ਪੁਡੂਚੇਰੀ, ਤਾਮਿਲਨਾਡੂ ਵਿੱਚ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਬੰਗਾਲ ਦੇ ਵਿੱਚ ਮਮਤਾ ਨੂੰ ਮਿਲਿਆ ਭਾਰੀ ਬਹੁਮਤ ਕਿਸਾਨਾਂ ਦੇ ਕਾਰਨ ਮਿਲਿਆ ਹੈ, ਇਸ ਦਾ ਖ਼ੁਲਾਸਾ ਟੀਐਮਸੀ ਦੇ ਇੱਕ ਨੇਤਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਮੇਤ ਭਾਰਤ ਦੀ ਸਮੂਹ ਜਨਤਾ ਭਾਜਪਾ ਤੋਂ ਤੰਗ ਆਈ ਪਈ ਹੈ।

ਇਸੇ ਲਈ ਭਾਰਤ ਦੇ ਅੰਦਰ ਲਗਾਤਾਰ ਭਾਜਪਾ ਦਾ ਵਿਰੋਧ ਹੋ ਰਿਹਾ ਹੈ ਅਤੇ ਬੰਗਾਲ ਵਿੱਚ ਜਿੱਤੀ ਮਮਤਾ ਦਾ ਸਾਰਾ ਸਿਹਰਾ ਕਿਸਾਨਾਂ ਤੋਂ ਇਲਾਵਾ ਬੰਗਾਲ ਦੀ ਜਨਤਾ ਨੂੰ ਜਾਂਦਾ ਹੈ, ਜੋ ਸੱਚ ਦੇ ਨਾਲ ਖੜ੍ਹੇ। ਜਾਣਕਾਰੀ ਦੇ ਮੁਤਾਬਿਕ, ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਬੰਗਾਲ ਚੋਣਾਂ ਵਿੱਚ ਭਾਜਪਾ ਦੀ ਹਾਰ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦਾ ਬਿਆਨ ਸਾਹਮਣੇ ਆਇਆ ਹੈ। 

ਆਪਣੇ ਬਿਆਨ ਵਿੱਚ ਰਾਕੇਸ਼ ਟਿਕੈਤ ਨੇ ਸਭ ਤੋਂ ਪਹਿਲਾਂ ਤਾਂ ਕਿਸਾਨ ਅੰਦੋਲਨ ਨੂੰ ਹੋਰ ਤੇਜ ਕਰਨ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਟਵੀਟ ਕਰਦੇ ਹੋਏ ਲਿਖਿਆ, 'ਜਦੋਂ ਸੱਤਾ ਹੰਕਾਰੀ, ਪੂੰਜੀਪਤੀਆਂ ਦੀ ਵਫਦਾਰ ਹੋ ਜਾਵੇ ਤਾਂ ਜਨਤਾ ਕੋਲ ਵੋਟ ਦੀ ਚੋਟ ਦੀ ਤਾਕਤ ਹੀ ਸੱਤਾ ਨੂੰ ਸਬਕ ਸਿਖਾਉਂਦੀ ਹੈ।' ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਬੰਗਾਲ ਦੇ ਸਨਮਾਨਤ ਵੋਟਰਾਂ ਦਾ ਆਭਾਰ। ਮਮਤਾ ਜੀ ਨੂੰ ਜਿੱਤ ਦੀ ਹਾਰਦਿਕ ਵਧਾਈ।

ਖ਼ਬਰਾਂ ਦੀ ਮੰਨੀਏ ਤਾਂ, ਟਿਕੈਤ ਨੇ ਇੱਕ ਹੋਰ ਟਵੀਟ ਕਰ ਕੇ ਲਿਖਿਆ ਚੋਣ ਨਤੀਜੇ ਕਿਸਾਨਾਂ ਦੀ ਨੈਤਿਕ ਜਿੱਤ ਹਨ। ਭਾਰਤ ਸਰਕਾਰ ਤਿੰਨੋਂ ਖੇਤੀ ਕਾਨੂੰਨ ਰੱਦ ਕਰੇ, ਨਹੀਂ ਤਾਂ ਸੰਘਰਸ਼ ਹੋਰ ਤੇਜ ਹੋਵੇਗਾ। ਦੱਸਣਯੋਗ ਹੈ ਕਿ ਟਿਕੈਤ ਨੇ ਪਹਿਲਾਂ ਹੀ ਕਿਸਾਨ ਅੰਦੋਲਨ ਨੂੰ ਲੈ ਕੇ ਰੁਖ ਸਪੱਸ਼ਟ ਕੀਤਾ ਸੀ। ਉਨ੍ਹਾਂ ਕਿਹਾ ਸੀ,'ਇਹ ਲੜਾਈ ਲੰਬੀ ਚੱਲੇਗੀ, ਪਰ ਕਿੰਨੇ ਮਹੀਨੇ ਚਲੇਗੀ, ਕੋਈ ਨਹੀਂ ਜਾਣਦਾ।