ਨਵਜੋਤ ਸਿੱਧੂ ਅਤੇ ਕਾਂਗਰਸੀ ਮੰਤਰੀਆਂ ਵਿਚਾਲੇ 'ਤੂੰ ਤੂੰ ਮੈਂ ਮੈਂ'! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦਾ ਆਪਣੀ ਹੀ ਸਰਕਾਰ ਦੇ ਨਾਲ ਪੰਜਾਬ ਵਿੱਚ ਪੇਚਾ ਪਿਆ ਹੋਇਆ ਹੈ। ਨਵਜੋਤ ਸਿੱਧੂ ਬਾਰੇ, ਜਿੱਥੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਗੱਲਾਂ ਹੋ ਰਹੀਆਂ ਹਨ, ਉੱਥੇ ਹੀ ਚਰਚਾ ਇਹ ਵੀ ਛਿੜੀ ਹੋਈ ਹੈ ਕਿ, ਸਿੱਧੂ ਖ਼ੁਦ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣਾ ਚਾਹੁੰਦੇ ਹਨ, ਇਸੇ ਲਈ ਹੀ ਉਹ ਲਗਾਤਾਰ ਆਪਣੀ ਹੀ ਸਰਕਾਰ ਅਤੇ ਮੁੱਖ ਮੰਤਰੀ ਦੇ ਬਾਰੇ ਵਿੱਚ ਟਿੱਪਣੀਆਂ ਕਰ ਰਹੇ ਹਨ। 

ਖ਼ੈਰ, ਮਾਮਲਾ ਜੋ ਵੀ ਹੈ, ਉਹ ਤਾਂ ਅਸੀਂ ਸਭ ਜਾਣਦੇ ਹੀ ਹਾਂ। ਪਰ ਨਵਜੋਤ ਸਿੱਧੂ ਦੇ ਵੱਲੋਂ, ਜਿਸ ਪ੍ਰਕਾਰ ਅਕਾਲੀ ਭਾਜਪਾ ਸਰਕਾਰ ਮੌਕੇ ਵਾਪਰੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਇਲਾਵਾ ਪੰਜਾਬ ਦੇ ਅੰਦਰ ਨਸ਼ਿਆਂ ਦਾ ਮੁੱਦਾ ਚੁੱਕਿਆ ਜਾ ਰਿਹਾ ਹੈ, ਉਹ ਬਿਲਕੁਲ ਜਾਇਜ਼ ਹੈ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਂਦੀ ਸੀ ਕਿ, ਸੱਤਾ ਵਿੱਚ ਆਉਂਦਿਆਂ ਹੀ ਉਹ ਬੇਅਦਬੀ ਕਾਂਡ ਦੇ ਮੁਲਜ਼ਮਾਂ ਨੂੰ ਸਲਾਖ਼ਾਂ ਪਿੱਛੇ ਪਹੁੰਚਾਉਣਗੇ, ਪਰ ਕੈਪਟਨ ਹੁਣ ਤੱਕ ਮੁਲਜ਼ਮਾਂ ਨੂੰ ਬਚਾਉਂਦੇ ਆਏ ਹਨ, ਇਹ ਦੋਸ਼ ਵੀ ਵਾਰ ਵਾਰ ਨਵਜੋਤ ਸਿੰਘ ਸਿੱਧੂ ਲਗਾ ਰਹੇ ਹਨ। 

ਦੂਜੇ ਪਾਸੇ, ਨਵਜੋਤ ਸਿੱਧੂ ਦੇ ਵਿਰੋਧ ਵਿੱਚ ਕਈ ਕਾਂਗਰਸੀ ਮੰਤਰੀ ਵੀ ਇਕੱਠੇ ਹੋ ਕੇ ਮੁੱਖ ਮੰਤਰੀ ਦਾ ਸਾਥ ਦੇ ਕੇ, ਸਿੱਧੂ ਨੂੰ ਪਾਰਟੀਉਂ ਕੱਢਣ ਦੀਆਂ ਯੋਜਵਾਨਾਂ ਬਣਾ ਰਹੇ ਹਨ। ਕੈਬਨਿਟ ਮੰਤਰੀ ਸਾਧੂੁ ਸਿੰਘ ਧਰਮਸੋਤ ਦਾ ਹੁਣ ਨਵਜੋਤ ਸਿੱਧੂ ਦੇ ਖ਼ਿਲਾਫ਼ ਇੱਕ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਸਿੱਧੂ ਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ ਦਾ ਰਾਜਨੀਤਿਕ ਕੱਦ ਪੰਜਾਬ ਹੀ ਨਹੀਂ, ਬਲਕਿ ਪੂਰੇ ਸੰਸਾਰ ਵਿਚ ਬਹੁਤ ਉੱਚਾ ਹੈ।

ਫਿਰ ਪਤਾ ਨਹੀਂ ਕਿਉ ਸਿੱਧੂ ਉਨ੍ਹਾਂ ਦੀ ਕਾਰਜਪ੍ਰਣਾਲੀ ਦੀ ਅਲੋਚਨਾ ਕਰ ਰਹੇ ਹਨ। ਜਦੋਂ ਕਿ ਸਿੱਧੂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਹੁੰਦੇ ਸਾਰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਮੰਤਰੀ ਬਣਾ ਕੇ ਵੱਡਾ ਵਿਭਾਗ ਵੀ ਦਿੱਤਾ ਗਿਆ ਸੀ, ਪਰ ਸਿੱਧੂ ਨੂੰ ਇਹ ਹਜਮ ਨਹੀਂ ਹੋਇਆ। ਸਿੱਧੂ ਨੂੰ ਜਿਸ ਵੀ ਪਾਰਟੀ ਨੇ ਸਨਮਾਨ ਦਿੱਤਾ ਹੈ, ਉਸ ਨਾਲ ਹੀ ਉਸਨੇ ਵਿਸ਼ਵਾਸ਼ਘਾਤ ਕੀਤਾ ਹੈ। 

ਬਾਦਲ-ਕੈਪਟਨ ਮਿਲੇ ਹੋਏ ਨੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ, ਕੀ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਸਰਕਾਰ ਦੇ ਨਾਲ ਗਠਜੋੜ ਕਰਕੇ, ਪੰਜਾਬ ਦੇ ਅੰਦਰ ...

ਅਵੱਲੇ ਹੁਕਮ ਬਾਦਸ਼ਾਹ ਦੇ: ਸ਼ਰਾਬ ਘਰਾਂ ਵਿੱਚ ਮਿਲੂ! (ਨਿਊਜ਼ਨੰਬਰ ਖ਼ਾਸ ਖ਼ਬਰ)

ਸਕੂਲਾਂ ਦੇ ਸੈਸ਼ਨ ਬੇਸ਼ੱਕ ਸ਼ੁਰੂ ਹੋ ਚੁੱਕੇ ਹਨ, ਪਰ ਹੁਣ ਤੱਕ ਵਿਦਿਆਰਥੀਆਂ ਤੱਕ ਅਗਲੀ ਜਮਾਤ ਦੀਆਂ ਕਿਤਾਬਾਂ ਨਹੀਂ ਪੁੱਜੀਆਂ, ਜਿਸ ਦੇ ਕਾਰਨ ਵਿਦਿਆਰਥੀਆਂ ਬੇਹੱਦ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਕਿਉਂਕਿ ਸਵਾ ਦੋ ...

ਕਿਸਾਨ ਮੋਰਚਾ: ਆਖ਼ਰ ਇੱਕੋ ਦਮ ਕਿਉਂ ਵੱਟਿਆ ਮੀਡੀਆ ਨੇ ਪਾਸਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤੀ (ਗੋਦੀ) ਮੀਡੀਆ ਤਾਂ ਪਹਿਲੋਂ ਹੀ ਕਿਸਾਨ ਮੋਰਚੇ ਦੇ ਖ਼ਿਲਾਫ਼ ਖ਼ਬਰਾਂ ਵਿਖਾ ਰਿਹਾ ਸੀ। ਪਰ, ਪਿਛਲੇ ਕੁੱਝ ਕੁ ਦਿਨਾਂ ਤੋਂ ਕਿਸਾਨ ਮੋਰਚੇ ਪੱਖੀ ਖ਼ਬਰ ਵਿਖਾਉਣ ਵਾਲਾ ਮੀਡੀਆ ਵੀ ਕਿਸਾਨ ਮੋਰਚੇ ਤੋਂ ਹੱਟ ਕੇ ਖ਼ਬਰਾਂ ...

ਬੇਰੁਜ਼ਗਾਰ ਨੌਜਵਾਨਾਂ ਨਾਲ 'ਸਰਕਾਰੀ ਠੇਕੇਦਾਰਾਂ' ਦਾ ਧੱਕਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਸੱਤਾ ਵਿੱਚ ਆਉਣ ਤੋਂ ਪਹਿਲੋਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਠੇਕਾ ਮੁਲਾਜ਼ਮਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆ ਜਾਂਦੀ ਹੈ ਤਾਂ, ਸਭ ਤੋਂ ਪਹਿਲੋਂ ਠੇਕੇਦਾਰੀ ਸਿਸਟਮ ਖ਼ਤਮ ...

ਕੈਪਟਨ-ਮੋਦੀ ਦੇ ਵਾਅਦਿਆਂ ਤੋਂ ਨੌਜਵਾਨ ਪੀੜ੍ਹੀ ਕਿਉਂ ਤੰਗ? (ਨਿਊਜ਼ਨੰਬਰ ਖ਼ਾਸ ਖ਼ਬਰ)

2014 ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਤੀ ਸਾਲ 2 ਕਰੋੜ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਉਕਤ ਵਾਅਦਾ ਲੰਘੇ 7 ਸਾਲਾਂ ਵਿੱਚ ਵੀ ਪੂਰਾ ਨਹੀਂ ਹੋ ਸਕਿਆ। ਪ੍ਰਧਾਨ ਮੰਤਰੀ 'ਤੇ ਹਮੇਸ਼ਾ ਹੀ ਦੇਸ਼ ਦੇ ...

ਕਿਸਾਨ ਮੋਰਚਾ: ਮੀਟਿੰਗ ਦਾ ਵਾਅਦਾ ਵੀ ਹੋ ਰਿਹਾ, ਪਰ ਸੱਦ ਕਿਉਂ ਨਹੀਂ ਰਿਹਾ ਹਾਕਮ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਭੈ ਸਾਂਝੀਵਾਲ ਦੀ ਪਿਰਤ ਨੂੰ ਕਿਸਾਨ ਮੋਰਚਾ ਦਿਨ ਪ੍ਰਤੀ ਦਿਨ ਹੋਰ ਅੱਗੇ ਵਧਾ ਰਿਹਾ ਹੈ। ਕਿਸੇ ਨਾਲ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਹੋ ਰਿਹਾ ਕਿਸਾਨ ਅੰਦੋਲਨ ਦਾ ਸਭ ਤੋਂ ਵੱਡਾ ਹਾਸਲ ...

ਭਾਰਤ ਮੀਡੀਆ ਦੀਆਂ ਸਰਕਾਰ ਪੱਖੀ ਖ਼ਬਰ, ਮੁਲਕ ਦੀ ਬਰਬਾਦੀ ਨਹੀਂ ਤਾਂ ਹੋਰ ਕੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਡੇ ਮੁਲਕ ਦੇ ਅੰਦਰ ਸਰਕਾਰੀ ਕੰਪਨੀਆਂ ਅਤੇ ਵਿਭਾਗਾਂ ਦਾ ਨਿੱਜੀਕਰਨ ਹੋਣਾ, ਜਿੱਥੇ ਕਈ ਪ੍ਰਕਾਰ ਦੇ ਸਵਾਲ ਖੜ੍ਹੇ ਕਰਦਾ ਹੈ, ਉੱਥੇ ਹੀ ਹੁਕਮਰਾਨਾਂ ਨੂੰ ਵੀ ਸਵਾਲ ਪੁੱਛਦਾ ਹੈ ਕਿ ਕੀ ਇਹ ਸਰਕਾਰੀ ਵਿਭਾਗ ਅਤੇ ਕੰਪਨੀਆਂ, ...

ਜਵਾਨੀ ਰੁਜ਼ਗਾਰ ਮੰਗੇ, ਹਾਕਮ ਲਾਠੀਆਂ ਦੇਣ!! (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਦੀ ਜਵਾਨੀ ਇਸ ਵੇਲੇ ਰੁਜ਼ਗਾਰ ਦੀ ਮੰਗ ਕਰ ਰਹੀ ਹੈ, ਪਰ ਹੁਕਮਰਾਨ ਉਨ੍ਹਾਂ ਨੂੰ ਲਾਠੀਆਂ ਦੇ ਰਹੇ ਹਨ। ਜਵਾਨੀ ਉੱਪਰ ਲਗਾਤਾਰ ਦੇਸ਼ ਦੇ ਅੰਦਰ ਤਸ਼ੱਦਦ ਹੋ ਰਿਹਾ ਹੈ, ਜਿਸ ਦੇ ਕਾਰਨ ਜਵਾਨੀ ਵਿੱਚ ਬਹੁਤ ਜ਼ਿਆਦਾ ...

ਕੈਪਟਨ ਜੀ, ਰੁਜ਼ਗਾਰ ਦਿਓ!! (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਕਈ ਸਾਲਾਂ ਤੋਂ ਰੁਜ਼ਗਾਰ ਦੀ ਮੰਗ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਕਰ ਰਹੇ ਹਨ। ਪਰ ਸਰਕਾਰ ਦੁਆਰਾ ਉਨ੍ਹਾਂ ਦੀ ਕਿਸੇ ਵੀ ਮੰਗ ਨੂੰ ਮੰਨਿਆ ਨਹੀਂ ਜਾ ਰਿਹਾ ਅਤੇ ਨਾ ਹੀ ਰੁਜ਼ਗਾਰ ਸਬੰਧੀ ਬਾਂਹ ਫੜ੍ਹਾਈ ...