ਕੋਰੋਨਾ ਤਾਲਾਬੰਦੀ ਨੇ ਖੋਹੀਆਂ ਕਰੋੜਾਂ ਨੌਕਰੀਆਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਰਿਪੋਰਟ ਮੁਤਾਬਿਕ, ਕੋਰੋਨਾ ਸੰਕਟ ਵਿੱਚ ਕਰੀਬ 40 ਕਰੋੜ ਮਜ਼ਦੂਰ ਫਸੇ, ਜਦੋਂਕਿ 12 ਕਰੋੜ ਤੋਂ ਵਧੇਰੇ ਲੋਕਾਂ ਨੇ ਆਪਣੀਆਂ ਨੌਕਰੀਆਂ ਗਵਾ ਲਈਆਂ। ਕੋਰੋਨਾ ਜਿੱਥੇ ਅਮੀਰਾਂ ਨੂੰ ਘਿਓ ਵਾਂਗ ਲੱਗਿਆ, ਉੱਥੇ ਹੀ ਕੋਰੋਨਾ ਗ਼ਰੀਬਾਂ ਕੋਲੋਂ ਰੋਟੀ ਦੀ ਬੁਰਕੀ ਵੀ ਖੋਹ ਕੇ ਲੈ ਗਿਆ। ਕੋਰੋਨਾ ਕਹਿਰ ਦੌਰਾਨ ਸਭ ਤੋਂ ਵੱਧ ਮਾੜਾ ਅਸਰ ਪ੍ਰਾਈਵੇਟ ਨੌਕਰੀਪੇਸ਼ਾ ਕਾਮਿਆਂ ਅਤੇ ਕਿਰਤੀ ਜਮਾਤ 'ਤੇ ਪਿਆ। ਸੈਂਕੜੇ ਮੀਲ ਦੇ ਪੈਂਡੇ ਤਹਿ ਕਰਨ ਤੋਂ ਬਾਅਦ ਕਿਰਤੀਆਂ ਨੂੰ ਘਰ ਨਸੀਬ ਹੋਏ। 

ਜਦੋਂਕਿ ਬਹੁਤੇ ਕਿਰਤੀ ਤਾਂ ਕੋਰੋਨਾ ਤਾਲਾਬੰਦੀ ਦੇ ਦੌਰਾਨ ਰਸਤਿਆਂ ਵਿੱਚ ਹੀ ਮਾਰੇ ਗਏ। ਕੋਰੋਨਾ ਦੀ ਆੜ ਵਿੱਚ ਹੀ ਹਕੂਮਤ ਨੇ ਕਿਰਤ ਕਾਨੂੰਨ ਲਿਆਂਦਾ, ਜਿਹੜਾ ਦੋਵਾਂ ਸਦਨਾਂ ਵਿੱਚੋਂ ਪਾਸ ਹੋ ਕੇ, ਮੁਕੰਮਲ ਕਾਨੂੰਨ ਦੇ ਰੂਪ ਵਿੱਚ ਤਿਆਰ ਹੋ ਗਿਆ ਹੈ। ਹੁਣ ਸਵਾਲ ਜੋ ਇੱਥੇ ਕਰਨ ਵਾਲੇ ਹਨ, ਉਹ ਇਹ ਹਨ ਕਿ ਅੱਜ ਭਾਵੇਂ ਹੀ ਸ਼ਿਕਾਗੋ ਦੇ ਸ਼ਹੀਦਾਂ ਵਾਂਗ, ਸਾਡੇ ਮੁਲਕ ਦੇ ਅੰਦਰ ਸ਼ਹੀਦੀਆਂ ਦੇਣ ਦੀ ਲੋੜ ਨਹੀਂ ਹੈ। 

ਪਰ ਆਪਣੇ ਹੱਕਾਂ ਵਾਸਤੇ ਸੜਕਾਂ 'ਤੇ ਉੱਤਰਣ ਦੀ ਲੋੜ ਜ਼ਰੂਰ ਹੈ। ਕਿਉਂਕਿ ਸਾਡੇ ਹੱਕਾਂ ਦਾ ਘਾਣ ਸਮੇਂ ਦੀ ਹਕੂਮਤ ਕਰ ਰਹੀ ਹੈ, ਜਿਸ ਦੇ ਖ਼ਿਲਾਫ਼ ਆਵਾਜ਼ ਨੂੰ ਜਿੰਨਾਂ ਜ਼ਿਆਦਾ ਬੁਲੰਦ ਕੀਤਾ ਜਾਵੇਗਾ, ਉਨ੍ਹੀਂ ਹੀ ਜਲਦੀ ਜੰਗ ਜਿੱਤੀ ਜਾਵੇਗੀ। ਆਜ਼ਾਦੀ ਤੋਂ ਮਗਰੋਂ ਭਾਵੇਂ ਹੀ ਸਾਡੇ ਮੁਲਕ ਦੇ ਅੰਦਰ ਕਈ ਕਾਨੂੰਨਾਂ ਦੇ ਵਿੱਚ ਸੋਧਾਂ ਕਰਕੇ, ਹੁਕਮਰਾਨਾਂ ਨੇ ਅਵਾਮ ਨੂੰ ਫ਼ਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। 

ਪਰ ਮੁਲਕ ਦਾ ਢਿੱਡ ਭਰਨ ਵਾਲੇ ਕਿਸਾਨ ਨੂੰ ਵੀ ਮਰਨ ਲਈ ਮਜ਼ਬੂਰ ਕਰਨ ਵਾਲਾ ਨਵਾਂ ਖੇਤੀ ਕਾਨੂੰਨ ਮੌਜੂਦਾ ਹਕੂਮਤ ਨੇ ਲਿਆਂਦਾ ਹੈ। ਫ਼ਸਲਾਂ 'ਤੇ ਘੱਟੋ ਘੱਟ ਸਮਰਥਨ ਮੁੱਲ ਤਾਂ ਪਹਿਲੋਂ ਹੀ ਨਹੀਂ ਸੀ ਮਿਲਦਾ, ਹੁਣ ਜਦੋਂ ਨਵਾਂ ਖੇਤੀ ਕਾਨੂੰਨ ਆ ਗਿਆ ਤਾਂ, ਮੁਲਕ ਦਾ ਕਿਸਾਨ ਅਤੇ ਕਿਰਤੀ ਜਮਾਤ ਲੁੱਟੀ ਪੁੱਟੀ ਜਾਵੇਗੀ। 

ਖੇਤੀ ਕਾਨੂੰਨ ਵੀ ਕੋਰੋਨਾ ਦੀ ਆੜ ਵਿੱਚ ਹੀ ਪਾਸ ਕੀਤੇ ਗਏ। ਭਾਵੇਂ ਹੀ ਕਿਰਤੀ ਕਿਸਾਨ ਸਾਂਝੇ ਤੌਰ 'ਤੇ ਦਿੱਲੀ ਦੀਆਂ ਬਰੂੰਹਾਂ ਮੱਲ ਕੇ ਸੰਘਰਸ਼ ਦੀ ਪਿੜ ਵਿੱਚ ਹਨ, ਪਰ ਲੋੜ ਹੈ ਇਸ ਏਕੇ ਨੂੰ ਅੱਗੇ ਵੀ ਬਣਾ ਕੇ ਰੱਖਿਆ ਜਾਵੇ ਤਾਂ, ਜੋ ਕਿਰਤ ਕਾਨੂੰਨ-2020, ਖੇਤੀ ਕਾਨੂੰਨ-2020 ਅਤੇ ਬਿਜਲੀ ਸੋਧ ਬਿੱਲ-2020 ਰੱਦ ਕਰਵਾਏ ਜਾ ਸਕਣ। 

ਮੋਦੀ ਦੇ ਰਾਹ 'ਤੇ ਚੱਲਿਆ ਕੈਪਟਨ! ਨਿਊਜ਼ਨੰਬਰ ਖਾਸ ਖ਼ਬਰ)

ਦੇਸ਼ ਦੇ ਸਰਕਾਰੀ ਵਿਭਾਗਾਂ ਤੇ ਸਰਕਾਰੀ ਕੰਪਨੀਆਂ ਨੂੰ ਵੇਚਣ ਦਾ ਬੀਡ਼ਾ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਚੁੱਕਿਆ ਗਿਆ ਹੈ। ਨਰਿੰਦਰ ਮੋਦੀ ਦੇ ਦੱਸੇ ਰਾਹਾਂ 'ਤੇ ਇਸ ...

ਜਿੰਨਾ ਹਿੰਮਤ ਨਾ ਹਾਰੀ, ਉਨ੍ਹਾਂ ਨੂੰ ਹਾਕਮ ਮਾਰ ਗਏ? ਨਿਊਜ਼ਨੰਬਰ ਖ਼ਾਸ ਖ਼ਬਰ)

ਸਮੇਂ ਸਮੇਂ 'ਤੇ ਪੰਜਾਬ ਉੱਪਰ ਦੁੱਖਾਂ ਦਾ ਪਹਾੜ ਟੁੱਟਦਾ ਰਿਹਾ ਹੈ, ਪਰ ਪੰਜਾਬੀਆਂ ਨੇ ਹਰ ਮੁਸੀਬਤ ਦਾ ਡੱਟ ਕੇ ਮੁਕਾਬਕਾ ਕੀਤਾ ਹੈ। ਪੰਜਾਬੀਆਂ ਨੇ ਹਮੇਸ਼ਾ ਜਿੱਥੇ ਅੱਤਵਾਦ ਦਾ ਵਿਰੋਧ ਕੀਤਾ, ਉੱਥੇ ਹੀ ਹਿੰਮਤ ਅਤੇ ਦਲੇਰੀ ਦੇ ...