40 ਲੱਖ ਦਾ ਟੀਕਾਕਰਨ ਕੋਰੋਨਾ ਮਹਾਮਾਰੀ ਨੂੰ ਠੱਲ ਪਵੇਗਾ :ਅਮਰਦੀਪ ਸਿੰਘ ਚੀਮਾਂ

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾਂ ਨੇ ਪੰਜਾਬ ਨਿਵਾਸੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮਾਰਗ ਦਰਸ਼ਨ ਹੇਠ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ  ਕੋਰੋਨਾ ਯੋਧਿਆਂ ਦੇ ਦਿਨ ਰਾਤ ਕੋਰੋਨਾ ਮਹਾਂ ਮਾਰੀ ਨੂੰ ਠੱਲ ਪਾਉਣ ਲਈ ਕੀਤੇ ਜਾ ਰਹੇ ਉਦਮਾਂ ਪ੍ਰਤੀ ਆਪਣਾ ਵਿਸ਼ਵਾਸ ਜਿਤਾਉਂਦਿਆਂ ਹੋਇਆਂ 12.80 ਲੱਖ ਪ੍ਰਦੇਸ਼ ਨਿਵਾਸੀਆਂ ਵੱਲੋਂ ਜੋ 45 ਤੋਂ 60 ਸਾਲ ਦੀ ਉਮਰ ਵਿਚਲੇ ਗੇੜ ਵਿਚ ਹਨ ਅਤੇ 60 ਸਾਲ ਤੋਂ ਉਪਰ 12.99 ਲੱਖ ਨਿਵਾਸੀਆਂ ਵੱਲੋਂ ਕੋਰੋਨਾ ਟੀਕਾਕਰਨ ਕਰਵਾਉਣ ਨੂੰ ਇਸ ਮਰਹਲੇ ਦੀ ਇੱਕ ਅਹਿਮ ਪ੍ਰਾਪਤੀ ਦੱਸਿਆ ਹੈ. 

ਚੇਅਰਮੈਨ ਚੀਮਾ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ  ਇਸ ਸਮੇਂ ਮੂਹਰਲੀ ਕਤਾਰ ਵਿਚ ਹੋ ਕੇ ਵੱਖ ਵੱਖ ਸਿਹਤ ਸਹੂਲਤਾਂ ਵਿਚ ਸਿਹਤ ਕਰਮੀਆਂ ਦੀ ਨਿਜ਼ੀ ਤੌਰ ਤੇ ਦੌਰਾ ਕਰਕੇ ਕੀਤੀ ਜਾ ਰਹੀ ਹੌਂਸਲਾ ਅਫਜ਼ਾਈ ਇਸ ਸਮੇਂ ਅੱਤ ਲੋੜੀਂਦੀ ਹੈ।  

ਸਰਦਾਰ ਚੀਮਾਂ ਨੇ ਦੱਸਿਆ ਕੇ 3500 ਤੋਂ ਵੱਧ ਟੀਕਾ ਕਰਨ ਕੇਂਦਰਾਂ ਰਾਹੀਂ ਦੇਸ਼ ਵਿਚ ਨਿਵੇਕਲੀ ਪਹਿਲ ਹੇਠ ਪ੍ਰਾਇਮਰੀ ਹੈਲਥ ਸੈਂਟਰ ਤੋਂ ਇਲਾਵਾ ਸਪੈਸ਼ਲ ਕੈਂਪ ਲਗਾ ਕੇ ਟੀਕਾ ਕਰਨ ਨਾਲ ਆਮ ਲੋਕਾਂ ਵਿਚ ਨਵਾਂ ਵਿਸ਼ਵਾਸ ਅਤੇ ਭਰੋਸਾ ਪੈਦਾ ਹੋਇਆ ਹੈ ਜਿਸ ਕਾਰਨ ਪੰਜਾਬ ਵਿਚ ਮੌਜ਼ੂਦਾ ਸਮੇਂ ਟੀਕਾ ਕਰਨ ਦੀ ਦਰ 11.2% ਹੈ।