ਮੁਲਕ ਵਿੱਚ ਮੁੱਕੀ ਕੋਰੋਨਾ ਵੈਕਸੀਨ ਤਾਂ, ਕਿੰਝ ਹੋਵੇਗਾ ਟੀਕਾਕਰਨ? (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਇਸ ਗੱਲ ਦਾ ਵੀ ਖ਼ੁਲਾਸਾ ਹੋ ਹੀ ਗਿਆ ਕਿ, ਭਾਰਤ ਦੇਸ਼ ਦੇ ਅੰਦਰ ਕੋਰੋਨਾ ਵੈਕਸੀਨ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਗਈ ਹੈ, ਇਸੇ ਕਰਕੇ ਹੀ ਇੱਕ ਮਈ ਤੋਂ 18 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਲੱਗਣ ਵਾਲੀ ਕੋਰੋਨਾ ਵੈਕਸੀਨ ਦਾ ਕੰਮ ਮੁਲਤਵੀ ਕਰ ਦਿੱਤਾ ਗਿਆ ਹੈ। ਦਰਅਸਲ, ਭਾਰਤ ਦੇ ਅੰਦਰ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਨੇ ਜੋ ਤਬਾਹੀ ਮਚਾਈ ਹੈ, ਉਹਦਾ ਨੁਕਸਾਨ ਕਿਸੇ ਇੱਕ ਨੂੰ ਨਹੀਂ, ਬਲਕਿ ਸਭਨਾਂ ਨੂੰ ਹੋ ਰਿਹਾ ਹੈ। 

ਮੁਲਕ ਦੇ ਸਾਰੇ ਹੀ ਸੂਬੇ ਤਕਰੀਬਨ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ, ਪਰ ਸਭ ਤੋਂ ਮਾੜਾ ਹਾਲ ਇਸ ਵੇਲੇ ਦਿੱਲੀ ਅਤੇ ਮਹਾਂਰਾਸ਼ਟਰ ਦਾ ਹੋਇਆ ਪਿਆ ਹੈ, ਜਿੱਥੇ ਆਕਸੀਜਨ, ਦਵਾਈਆਂ ਅਤੇ ਬੈੱਡਾਂ ਦੀ ਵੱਡੀ ਮਾਤਰਾ ਵਿੱਚ ਘਾਟ ਵੇਖਣ ਨੂੰ ਮਿਲ ਰਹੀ ਹੈ। ਮੁਲਕ ਦੇ ਅੰਦਰ ਵੱਧ ਰਿਹਾ ਕੋਰੋਨਾ ਮਰੀਜ਼ਾਂ ਦਾ ਅੰਕੜਾ ਦਿਨ ਪ੍ਰਤੀ ਦਿਨ ਚਿੰਤਤ ਕਰ ਰਿਹਾ ਹੈ। ਕੋਰੋਨਾ ਕਾਰਨ ਮੌਤਾਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। 

ਇਸੇ ਵਿੱਚ ਇਹ ਖ਼ਬਰ ਸਾਹਮਣੇ ਆਈ ਹੈ ਕਿ ਸਰਕਾਰ ਨੇ 1 ਮਈ ਤੋਂ 18 ਸਾਲ ਦੇ ਲੋਕਾਂ ਨੂੰ ਵੈਕਸੀਨ ਦੇਣ ਦਾ ਜੋ ਐਲਾਨ ਕੀਤਾ ਸੀ, ਉਹਨੂੰ ਮੁਲਤਵੀ ਕਰ ਦਿੱਤਾ ਗਿਆ ਹੈ, ਜਦੋਂਕਿ ਰਜਿਸ਼ਟੇਰਸ਼ਨ ਲਗਾਤਾਰ ਹੋ ਰਹੀ ਹੈ। ਦੇਸ਼ ਵਿੱਚ ਇਸ ਸਮੇਂ ਹਸਪਤਾਲਾਂ ਵਿੱਚ ਬਾਕੀ ਸੁਵਿਧਾ ਦੇ ਨਾਲ ਹੀ ਵੈਕਸੀਨ ਦੀ ਵੀ ਭਾਰੀ ਕਮੀ ਹੈ। ਭਾਰਤ ਦੇ ਕਈ ਸੂਬਿਆਂ ਨੇ 1 ਮਈ ਤੋਂ ਵੈਕਸੀਨੇਸ਼ਨ ਸ਼ੁਰੂ ਕਰ ਤੋਂ ਇਨਕਾਰ ਕਰ ਚੁੱਕੇ ਹਨ। 

ਇਸ ਸਮੇਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਵੈਕਸੀਨ ਮੌਜੂਦ ਨਹੀਂ ਹੈ, ਸੂਬਿਆ ਕੋਲ ਸਟਾਕ ਨਹੀਂ ਹੈ, ਤਾਂ ਫਿਰ ਸਰਕਾਰ ਨੇ ਬਿਨ੍ਹਾਂ ਕਿਸੇ ਤਿਆਰੀ ਦੇ ਨਾਲ 1 ਮਈ ਤੋਂ ਸਾਰਿਆਂ ਲਈ ਵੈਕਸੀਨੇਸ਼ਨ ਦਾ ਪ੍ਰੋਗਰਾਮ ਖੋਲ ਦਿੱਤਾ ਗਿਆ ਹੈ। ਮੁਲਕ ਦੇ ਹਾਕਮਾਂ ਨੇ ਵੱਡੀ ਮਾਤਰਾ ਵਿੱਚ ਤਾਂ ਵੈਕਸੀਨ ਵਿਦੇਸ਼ਾਂ ਨੂੰ ਵੇਚ ਦਿੱਤੀ ਹੈ, ਹੁਣ ਭਾਰਤ ਪੱਲੇ ਕੱਖ ਨਹੀਂ ਬਚਿਆ, ਜਿਸ ਦੇ ਕਾਰਨ ਕਿਹਾ ਜਾ ਸਕਦਾ ਹੈ ਕਿ, ਅਸੀਂ ਕੋਰੋਨਾ ਤੋਂ ਛੇਤੀ ਮੁਕਤੀ ਨਹੀਂ ਪਾ ਸਕਾਂਗੇ।