ਕੋਰੋਨਾ ਕਹਿਰ: ਲਾਸ਼ਾਂ ਲਿਜਾਉਣ ਲਈ ਐਂਬੂਲੈਂਸਾਂ ਵੀ ਮੁੱਕੀਆਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਇੱਕ ਖ਼ਬਰ ਸਾਹਮਣੇ ਆਈ, ਜਿਸ ਨੇ ਮਨ ਨੂੰ ਝਿਜੋੜ ਕੇ ਰੱਖ ਦਿੱਤਾ। ਦਰਅਸਲ, ਕੋਰੋਨਾ ਕਹਿਰ ਦੇ ਵਿੱਚ ਇਨਸਾਨੀਅਤ ਲਗਾਤਾਰ ਸ਼ਰਮਸਾਰ ਹੋ ਰਹੀ ਹੈ। ਕਿਤੇ ਤਾਂ ਲਾਸ਼ਾਂ ਦਾ ਅੰਤਿਮ ਸਸਕਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ ਅਤੇ ਕਿਤੋਂ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ, ਲਾਸ਼ਾਂ ਲਿਜਾਉਣ ਵਾਸਤੇ ਐਂਬੂਲੈਂਸਾਂ ਹੀ ਨਹੀਂ ਮਿਲ ਰਹੀਆਂ। ਲੋਕ ਸਾਈਕਲਾਂ, ਰਿਕਸ਼ਿਆਂ ਤੋਂ ਇਲਾਵਾ ਠੇਲਿਆਂ 'ਤੇ ਲਾਸ਼ਾਂ ਨੂੰ ਲਿਜਾ ਰਹੇ ਹਨ। 

ਵੈਸੇ, ਵੇਖਿਆ ਜਾਵੇ ਤਾਂ, ਕੋਰੋਨਾ ਵਾਇਰਸ ਨੇ ਸਾਡੇ ਸਭ ਦੇ ਮਨਾਂ ਦੇ ਅੰਦਰੋਂ ਇਨਸਾਨੀਅਤ ਹੀ ਖ਼ਤਮ ਕਰਕੇ ਰੱਖ ਦਿੱਤੀ ਹੈ। ਖ਼ਬਰਾਂ ਦੀ ਮੰਨੀਏ ਤਾਂ, ਮੱਧ-ਪ੍ਰਦੇਸ਼ ਵਿਚ ਇਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ, ਇਥੇ ਇਕ ਔਰਤ ਦੀ ਲਾਸ਼ ਨੂੰ ਉਸ ਦੇ ਮੁੰਡਾ ਠੇਲੇ ਉਪਰ ਰੱਖ ਲੈ ਜਾ ਰਿਹਾ ਹੈ। ਸਰਕਾਰੀ ਹਸਪਤਾਲਾਂ ਦੀ ਪੋਲ ਖੋਲਣ ਵਾਲੀ ਇਹ ਘਟਨਾ ਮੱਧ-ਪ੍ਰਦੇਸ਼ ਦੀ ਹੈ। ਜਿਥੇ ਕਈ ਕਿਲੋਮੀਟਰ ਦੂਰ ਤੱਕ ਮਾਂ ਦੀ ਲਾਸ਼ ਲੈਜਾਣ ਲਈ ਠੇਲੇ ਦਾ ਉਪਯੋਗ ਕੀਤਾ ਹੈ।

ਦਰਅਸਲ, 45 ਸਾਲਾ ਕਲਾਵਤੀ ਵਿਸ਼ਵਕਰਮਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਦੇ ਦੌਰਾਨ, ਮੰਗਲਵਾਰ ਨੂੰ ਮੌਤ ਹੋ ਗਈ ਸੀ। ਇਸ ਤੋਂ ਬਾਅਦ ਲਾਸ਼ ਨੂੰ ਪਿੰਡ ਵਾਪਸ ਲੈ ਜਾਣਾ ਸੀ। ਪਰ ਐਂਬੂਲੇਸ ਦੀ ਵਿਵਸਥਾ ਨਾ ਹੋਣ ਤੇ ਵੀਰਵਾਰ ਨੂੰ ਮੁੰਡਾ ਠੇਲੇ ਉਪਰ ਹੀ ਆਪਣੀ ਮਾਂ ਦੀ ਲਾਸ਼ ਨੂੰ ਲੈ ਕਰ ਪਿੰਡ ਜਾਂ ਲੱਗਾ। ਠੇਲੇ ਪਰ ਮਾਂ ਦੀ ਲਾਸ਼ ਨੂੰ ਲੈ ਜਾਣ ਦੇ ਸਮੇਂ ਦੀ ਇਕ ਤਸਵੀਰ ਵਾਇਰਲ ਹੋ ਗਈ ਹੈ। 

ਲੜਕੇ ਨੇ ਦੱਸਿਆ ਕਿ ਹਸਪਤਾਲ ਵਿਚੋਂ ਐਂਬੂਲੇਸ ਨਾ ਮਿਲਣ 'ਤੇ ਪ੍ਰਾਈਵੇਟ ਐਂਬੂਲੇਸ ਨੇ 5000 ਹਜ਼ਾਰ ਰੁਪਏ ਮੰਗੇ ਸੀ। ਇਸ ਕਾਰਨ ਉਸ ਨੂੰ ਠੇਲੇ ਦੀ ਇਤਜ਼ਾਮ ਕਰਨਾ ਪਿਆ। ਜਾਣਕਾਰ ਦੱਸਦੇ ਹਨ ਕਿ, ਜੇਕਰ ਸਾਡੇ ਮੁਲਕ ਦੇ ਅੰਦਰ ਅਕਾਸੀਜਨ ਦੀ ਕਮੀ ਹੈ, ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਹੈ, ਮਰੀਜ਼ ਜਾਂ ਫਿਰ ਲਾਸ਼ਾਂ ਲਿਆਉਣ ਲਿਜਾਉਣ ਵਾਸਤੇ ਐਂਬੂਲੈਂਸਾਂ ਦੀ ਕਮੀ ਹੈ ਤਾਂ, ਫਿਰ ਅਸੀਂ ਕਿੰਝ ਕਹੀਏ ਕਿ, ਭਾਰਤ 'ਵਿਸ਼ਵ ਗੁਰੂ' ਬਣਦਾ ਜਾ ਰਿਹੈ?