ਕੀ ਭਾਜਪਾ ਨੇ ਕਦੇ ਵੀ ਤਿਰੰਗੇ ਨੂੰ ਹੱਥ ਨਹੀਂ ਲਗਾਇਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਸੱਤਾ 'ਤੇ ਬਿਰਾਜਮਾਨ ਭਾਰਤੀ ਜਨਤਾ ਪਾਰਟੀ ਨੇ ਕੀ ਕਦੇ ਵੀ ਹੱਥ ਵਿੱਚ ਤਿਰੰਗਾ ਨਹੀਂ ਚੁੱਕਿਆ? ਇਹ ਸਵਾਲ ਅਸੀਂ ਨਹੀਂ, ਬਲਕਿ ਕਿਸਾਨ ਆਗੂ ਰਾਕੇਸ਼ ਟਿਕੈਤ ਕਰ ਰਹੇ ਹਨ। ਟਿਕੈਤ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ, ਉਹ ਪਾਰਟੀ ਹੈ, ਜਿਸ ਨੇ ਕਦੇ ਵੀ ਹੱਥ ਵਿੱਚ ਤਿਰੰਗਾ ਨਾ ਤਾਂ ਫੜ ਕੇ ਵੇਖਿਆ ਅਤੇ ਨਾ ਹੀ ਤਿਰੰਗੇ ਪ੍ਰਤੀ ਕਦੇ ਵਫ਼ਾਦਾਰੀ ਨਿਭਾਈ। 

ਟਿਕੈਤ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਇਸ ਵੇਲੇ ਜਿੱਤ ਵੱਲ ਵਧਦਾ ਹੋਇਆ ਨਜ਼ਰੀ ਆ ਰਿਹਾ ਹੈ, ਪਰ ਕੇਂਦਰ ਸਰਕਾਰ ਬੌਖ਼ਲਾਹਟ ਵਿੱਚ ਨਜ਼ਰੀ ਆ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ ਜਿੱਥੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਨ ਦੇ ਵੱਲ ਧਿਆਨ ਨਹੀਂ ਦੇ ਰਹੀ, ਉੱਥੇ ਹੀ ਮੁਲਕ ਦੇ ਅੰਦਰ ਵੱਧ ਰਹੇ ਕੋਰੋਨਾ ਵਾਇਰਸ ਨੂੰ ਵੀ ਰੋਕਣ ਦੇ ਵਿੱਚ ਅਸਫਲ ਵਿਖਾਈ ਦੇ ਰਹੀ ਹੈ। 

ਕੋਰੋਨਾ ਵਾਇਰਸ ਨਾਲ ਪੀੜ੍ਹਤ ਲੋਕਾਂ ਦੇ ਇਲਾਜ ਵਿੱਚ ਵਰਤੀ ਜਾਣ ਵਾਲੀ ਆਕਸੀਜਨ ਗੈਸ ਅਤੇ ਟੀਕਿਆਂ ਦੀ ਦੇਸ਼ ਵਿੱਚ ਕਾਲਾ ਬਜ਼ਾਰੀ ਹੋ ਰਹੀ ਅਤੇ ਦੇਸ ਦੇ ਲੋਕ ਇਸ ਬਿਮਾਰੀ ਨਾਲ ਮਰ ਰਹੇ ਹਨ। ਉਨ੍ਹਾਂ ਕਿਹਾ ਕਿ, ਮੋਦੀ ਸਰਕਾਰ ਕੋਰੋਨਾ ਦਾ ਡਰ ਦਿਖਾ ਕੇ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਣਾ ਚਾਹੁੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਬੰਗਾਲ ਵਿੱਚ ਲੱਖਾਂ ਦਾ ਇਕੱਠ ਕਰਕੇ ਰੈਲੀਆਂ ਕਰ ਰਹੇ ਹਨ। 

ਉਸ ਵੇਲੇ ਕੋਰੋਨਾ ਕਿੱਥੇ ਜਾਂਦਾ ਹੈ? ਕਿਸਾਨਾਂ ਦਾ ਏਨਾ ਵੱਡਾ ਅੰਦੋਲਣ ਹੋਣ ਦੇ ਬਾਵਜੂਦ ਕੇਂਦਰ ਨੇ ਪੰਜਾਬ ਅਤੇ ਹਰਿਆਣਾ ਦੀਆਂ ਮੰਡੀਆਂ ਬੰਦ ਕਰ ਦਿੱਤੀਆਂ ਹਨ। ਜੇਕਰ ਇਹ ਤਿੰਨੋਂ ਕਾਨੂੰਨ ਲਾਗੂ ਹੋ ਗਏ ਤਾਂ ਕਾਰੋਪੋਰੇਟ ਘਰਾਣਿਆਂ ਨੂੰ ਛੱਡ ਕੇ ਰੋਟੀ ਖਾਂਦੇ ਹਰੇਕ ਵਿਅਕਤੀ ਲਈ ਨੁਕਸਾਨਦੇਹ ਹੈ। ਲਾਲ ਕਿਲ੍ਹਾ ਅਤੇ ਤਿਰੰਗੇ ਦਾ ਅਪਮਾਨ ਕਿਸਾਨਾਂ ਨੇ ਨਹੀਂ, ਕੇਂਦਰ ਦੀ ਮੋਦੀ ਸਰਕਾਰ ਨੇ ਕੀਤਾ ਹੈ।