ਪੰਜਾਬ ਵਿਚ 16 ਲੱਖ ਤੋਂ ਵੱਧ ਕੋਰੋਨਾ ਵਿਰੋਧੀ ਟੀਕਾ ਕਰਨ ਦਾ ਟੀਚਾ ਇਸ ਹਫਤੇ : ਚੇਅਰਮੈਨ ਚੀਮਾ

ਅਮਰਦੀਪ ਸਿੰਘ ਚੀਮਾ - ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ- ਪੰਜਾਬ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਪਰਕੋਪ ਦੌਰਾਨ ਆਮ ਬਟਾਲਾ ਨਿਵਾਸੀਆਂ ਦੀਆਂ ਸਿਹਤ ਪ੍ਰਤੀ ਸੰਜੀਦਗੀ ਨਾਲ ਵਿਚਾਰ ਕਰਦੇ ਹੋਏ ਹਰ ਲੋੜਵੰਦ ਲਈ ਕੋਰੋਨਾ ਵਿਰੋਧੀ ਟੀਕਾ ਕਰਨ ਉਸਦੇ ਰਿਹਾਇਸ਼ ਦੇ ਨੇੜੇ ਸਿਹਤ ਵਿਭਾਗ ਦੀਆਂ ਸਹੂਲਤਾਂ ਅਤੇ ਲੋੜ ਉਨਸਾਰ ਇਲਾਕਾ ਨਿਵਾਸੀਆਂ ਦੀ ਬਿਹਤਰੀ ਲਈ ਇਲਾਕੇ ਦੇ ਕੌਂਸਲਰ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਗਲੀ ਮੋਹੱਲਾ ਦੇ ਸਰਵ ਸਾਂਝੇ ਥਾਵਾਂ ਤੇ ਟੀਕਾ ਕਰਨ ਟੀਮਾਂ ਭੇਜ ਕੇ ਜਿੱਲ੍ਹਾ ਪ੍ਰਸ਼ਾਸਨ ਦੇ ਸੰਪੂਰਨ ਸਹਿਯੋਗ ਨਾਲ ਇਸ ਮਹਾਮਾਰੀ ਨੂੰ ਠੱਲ ਪਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ,ਪੰਜਾਬ ਭਰ ਵਿਚ ਇਸ ਹਫਤੇ 16 ਲੱਖ ਦੇ ਲਗਭਗ ਕੋਰੋਨਾ ਵੈਕਸੀਨੇਸ਼ਨ ਦੇ ਟੀਚੇ ਨੂੰ ਹਰ ਹੀਲੇ ਪੂਰਾ ਕਰਨ ਦਾ ਯਤਨ ਆਮ ਲੋਕਾਂ ਤੇ ਸਿਹਤ ਵਰਕਰਾਂ ਤੇ ਜਿੱਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ 

ਇਸ ਸਬੰਧੀ ਮਾਡਲ ਯੂਨਿਟ ਬਟਾਲਾ ਵਿਚ ਸਬ ਡਿਵੀਜ਼ਨਲ ਹਸਪਤਾਲ ਬਟਾਲਾ ਦੇ ਐੱਸ ਐਮ ਓ ਡਾ ਸੰਜੀਵ ਭੱਲਾ , ਬਲਾਕ ਪ੍ਰਾਇਮਰੀ ਹੈਲਥ ਸੈਂਟਰ ਭੁੱਲਰ ਦੇ ਐੱਸ ਐਮ ਓ ਡਾ ਵਿਕਰਮ ਜੀਤ ਸਿੰਘ ਤੇ ਸੀ ਐਚ ਸੀ  ਨੌਸ਼ਹਿਰਾ ਮਝਾ ਸਿੰਘ  ਡਾ ਭੁਪਿੰਦਰ ਕੌਰ ਦੀ ਨਿਗਰਾਨੀ ਹੇਠ ਪਿੰਡ ਪੱਧਰ ਤੱਕ ਕੋਰੋਨਾ ਟੀਕਾ ਕਰਨ ਨੂੰ ਪਹੁੰਚਾਇਆ ਜਾ ਰਿਹਾ ਹੈ ਇਸ ਵਿਚ ਅੱਜ ਲਗਭਗ 60 ਤੋਂ ਵੱਧ ਸਬ ਸੈਂਟਰਾਂ ਤੇ ਪ੍ਰਾਇਮਰੀ ਹੈਲਥ ਸੈਂਟਰਾਂ ਤੇ ਟੀਕਾ ਕਰਨ ਪ੍ਰੋਗਰਾਮ ਨੂੰ ਅੱਗੇ ਵਧਿਆ ਗਿਆ.

ਫ਼ੋਟੋ ਕੈੱਪਸ਼ਨ : ਚੇਅਰਮੈਨ ਚੀਮਾ ਸਿਵਲ ਹਸਪਤਾਲ ਬਟਾਲਾ ਵਿਚ ਜਾਇਜ਼ੇ ਸੇਮ ਨਾਲ ਹਨ ਐੱਸ ਐਮ ਓ ਡਾ ਸੰਜੀਵ ਭੱਲਾ ਤੇ ਹੋਰ ਸਿਹਤ ਅਧਿਕਾਰੀ

ਪੰਜਾਬ ਸਰਕਾਰ ਨੇ ਬਟਾਲਾ ਨਿਵਾਸੀਆਂ ਦੀਆਂ ਸਿਹਤ ਪ੍ਰਤੀ ਮੰਗਾ ਤੇ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਇੱਕ ਵਿਸ਼ੇਸ਼ ਉਪਰਾਲਾ ''ਹੈਲਥ ਫੋਰ ਆਲ " ਸਿਹਤ ਸਹੂਲਤਾਂ ਸਬ ਲਈ ਕੀਤਾ - ਅਮਰਦੀਪ ਸਿੰਘ ਚੀਮਾ - ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ

ਪੰਜਾਬ ਸਰਕਾਰ ਨੇ ਬਟਾਲਾ ਨਿਵਾਸੀਆਂ ਦੀਆਂ ਸਿਹਤ ਪ੍ਰਤੀ ਮੰਗਾ ਤੇ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਇੱਕ ਵਿਸ਼ੇਸ਼ ਉਪਰਾਲਾ ''ਹੈਲਥ ਫੋਰ ਆਲ " ਸਿਹਤ ਸਹੂਲਤਾਂ ਸਬ ਲਈ ਕੀਤਾ - ਅਮਰਦੀਪ ਸਿੰਘ ਚੀਮਾ - ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ...