ਬਟਾਲਾ ਨਾਲ ਸੰਬੰਧਿਤ ਖਿਡਾਰੀਆਂ ਦੀਆਂ ਪ੍ਰੇਰਨਾ ਸਰੋਤਾਂ ਉਪਲਬਧੀਆਂ ਮੁੜ ਸੁਰਜੀਤ ਕਰਨਾ ਸਮੇਂ ਦੀ ਲੋੜ

ਅਮਰਦੀਪ ਸਿੰਘ ਚੀਮਾ - ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ- ਪੰਜਾਬ ਸਰਕਾਰ ਨੇ ਬਟਾਲਾ ਸ਼ਹਿਰ ਦੇ ਨੌਜਵਾਨ ਸਾਥੀਆਂ ਤੇ  ਖੇਡ ਪ੍ਰੇਮੀ ਸ਼ਹਿਰੀਆਂ ਦੀਆਂ ਖੇਡਾਂ ਤੇ ਨਿਤਾ ਪ੍ਰਤੀ ਸੈਰ ਤੇ ਸ਼ਰੀਰਿਕ ਕਸਰਤਾਂ ਲਈ ਨਵੇਂ ਉਪਰਾਲੇ ਕਰਨ ਲਈ ਕੁੱਝ ਯੋਗ ਥਾਵਾਂ ਦੇ ਨਿਰਧਾਰਣ ਲਈ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦਾ ਖੇਡ ਪ੍ਰੇਮੀਆਂ ਤੇ ਸਾਬਕਾ ਖਿਡਾਰੀਆਂ ਤੇ ਅਧਿਕਾਰੀਆਂ ਨਾਲ ਦੌਰਾ ਕੀਤਾ ਤਾਂ ਜੋ ਪੰਜਾਬ ਅਤੇ ਕੇਂਦਰ ਸਰਕਾਰ ਯਾਂ ਸਮਾਜ ਸੇਵੀ ਸੰਸਥਾਵਾਂ ਤੇ ਐਨ ਆਰ ਆਈ ਵੀਰਾਂ ਦੇ ਨਿੱਜੀ ਉੱਦਮ ਤੇ ਪਾਰਿਵਾਰਾਂ ਵੱਲੋਂ ਆਪਣੇ ਬਜ਼ੁਰਗਾਂ ਦੀ ਯਾਦ ਤਾਜ਼ਾ ਰੱਖਣ ਲਈ ਆਪਣਾ ਯੋਗਦਾਨ ਪਾਉਣ ਲਈ ਸਰਕਾਰ ਵੱਲੋਂ ਜੋ ਬਣਦਾ ਸਹਿਯੋਗ ਹੈ ਉਸ ਲਈ ਤੁਰੰਤ ਉਪਰਾਲੇ ਕਰਨ ਲਈ ਹੁਲਾਰਾ ਦਿੱਤਾ .
ਚੇਤੇ ਰਹੇ ਕੇ ਬਟਾਲਾ ਨਾਲ ਸੰਬੰਧਿਤ ਖਿਡਾਰੀਆਂ ਨੇ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਤੇ ਨਾਮਣਾ ਖੱਟਿਆ ਹੈ ਭਾਵੇਂ ਉਹ ਅਥਲੈੱਟਿਕਸ , ਹਾਕੀ , ਫੂਟਬਾਲ ,ਬਾਸਕਟਬਾਲ  ਵਾਲੀ ਬਾਲ , ਕ੍ਰਿਕਟ ਹੋਵੇ ਭਾਵੇਂ  ਬਾਡੀ ਬਿਲਡਿੰਗ , ਸਕੇਟਿੰਗ ,ਰੋਲਰ ਸਕੇਟਿੰਗ , ਸਾਈਕਲਿੰਗ ਯਾਂ ਫੈਂਸਿੰਗ ਤੇ ਜੂਡੋ ਕਰਾਟੇ ਹੋਵੇ ਲੰਬਾ ਸਮਾਂ ਪਹਿਲਾਂ ਪੰਜਾਬ ਪੁਲਿਸ , ਮੰਡੀ ਬੋਰਡ , ਪੰਜਾਬ ਰਾਜ ਬਿਜ਼ਲੀ ਬੋਰਡ , ਬੀ ਐੱਸ ਐਫ , ਇੰਡੀਅਨ ਆਰਮੀ ਯਾਂ ਜੇ ਸੀ ਟੀ ਮਿਲਜ਼ ਹੋਣ ਜਾਂ ਪ੍ਰਾਈਵੇਟ  ਕਲੱਬ ਹੋਣ, ਬਟਾਲਾ ਦੇ ਨੇੜੇ ਤੇੜੇ ਦੇ ਇਲਾਕੇ ਦੇ ਨੌਜਵਾਨ ਖਿਡਾਰੀਆਂ ਨੇ ਉਲੰਪੀਅਨ ਸੁਰਜੀਤ ਸਿੰਘ ਦੇ ਸਮੇਂ ਤੋਂ ਪਹਿਲਾਂ ਤੋਂ ਪੰਜਾਬ ਦੀ ਨੌਜਵਾਨੀ ਲਈ ਪ੍ਰੇਰਨਾ ਸਰੋਤ ਰਹਿਣ ਤੋਂ ਇਲਾਵਾ ਇਲਾਕੇ ਦੇ ਚਾਨਣ ਮੁਨਾਰੇ ਹੋਣ ਦਾ ਰੌਸ਼ਨ ਕੀਤਾ ਹੈ ਹੁਣ ਸਮਾਂ ਹੈ ਇਸ ਮੁਹਿੰਮ ਨੂੰ ਮੁੜ ਹੁੱਲਾਰਾ ਦੇ ਕੇ ਮੁੜ ਸੁਰਜੀਤ ਕਰਨ ਦਾ  .
ਫੋਟੋ ਕੈੱਪਸ਼ਨ : ਬਟਾਲਾ ਨਾਲ ਸੰਬੰਧਿਤ ਖਿਡਾਰੀਆਂ ਦੀਆਂ ਪ੍ਰੇਰਨਾ ਸਰੋਤਾਂ ਉਪਲਬਧੀਆਂ ਮੁੜ ਸੁਰਜੀਤ ਕਰਨ ਦੇ ਉਪਰਾਲੇ ਸੰਬੰਧੀ ਸਾਬਕਾ ਖਿਡਾਰੀਆਂ ਤੇ ਅਧਿਕਾਰੀਆਂ ਨਾਲ ਦੌਰੇ ਸਮੇਂ  .

ਪੰਜਾਬ ਸਰਕਾਰ ਨੇ ਬਟਾਲਾ ਨਿਵਾਸੀਆਂ ਦੀਆਂ ਸਿਹਤ ਪ੍ਰਤੀ ਮੰਗਾ ਤੇ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਇੱਕ ਵਿਸ਼ੇਸ਼ ਉਪਰਾਲਾ ''ਹੈਲਥ ਫੋਰ ਆਲ " ਸਿਹਤ ਸਹੂਲਤਾਂ ਸਬ ਲਈ ਕੀਤਾ - ਅਮਰਦੀਪ ਸਿੰਘ ਚੀਮਾ - ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ

ਪੰਜਾਬ ਸਰਕਾਰ ਨੇ ਬਟਾਲਾ ਨਿਵਾਸੀਆਂ ਦੀਆਂ ਸਿਹਤ ਪ੍ਰਤੀ ਮੰਗਾ ਤੇ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਇੱਕ ਵਿਸ਼ੇਸ਼ ਉਪਰਾਲਾ ''ਹੈਲਥ ਫੋਰ ਆਲ " ਸਿਹਤ ਸਹੂਲਤਾਂ ਸਬ ਲਈ ਕੀਤਾ - ਅਮਰਦੀਪ ਸਿੰਘ ਚੀਮਾ - ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ...