ਅਮਰਦੀਪ ਸਿੰਘ ਚੀਮਾ - ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ- ਪੰਜਾਬ ਸਰਕਾਰ ਨੇ ਬਟਾਲਾ ਨਿਵਾਸੀਆਂ ਦੀਆਂ ਸਿਹਤ ਪ੍ਰਤੀ ਮੰਗਾ ਤੇ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਇੱਕ ਵਿਸ਼ੇਸ਼ ਉਪਰਾਲਾ ''ਹੈਲਥ ਫੋਰ ਆਲ " ਸਿਹਤ ਸਹੂਲਤਾਂ ਸਬ ਲਈ ਕੀਤਾ ਹੈ ਜਿਸ ਲੜੀ ਤਹਿਤ ਇੱਕ ਵਿਸ਼ੇਸ਼ ਮੋਬਾਇਲ ਮਲਟੀਪਲ ਯੂਨਿਟ ਵੈਨ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਨਾਲ ਉਹਨਾਂ ਇਲਾਕਿਆਂ ਵਿਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪਹੁੰਚ ਕੀਤੀ ਜਾਂਦੀ ਹੈ ਜਿਸ ਇਲਾਕੇ ਵਿਚ ਲੋਕ ਆਪਣੀਆਂ ਘਰੇਲੂ ਮੁਸ਼ਕਿਲਾਂ ਤੇ ਪਰਿਵਾਰਕ ਬੰਦਿਸ਼ਾਂ ਕਰਨ ਸਿਵਲ ਹਸਪਤਾਲ ਬਟਾਲਾ ਨਹੀਂ ਪਹੁੰਚ ਸਕਦੇ ਉਹਨਾਂ ਦਾ ਮਾਹਿਰ ਡਾਕਟਰਾਂ ਵੱਲੋਂ ਮੌਕੇ ਤੇ ਚੱਕ ਅੱਪ ਕਰਕੇ ਇਲਾਜ਼ ਕੀਤਾ ਜਾਂਦਾ ਹੈ ਤੇ ਤੁਰੰਤ ਲੋੜੀਂਦੀਆਂ ਦਵਾਈਆਂ ਮੌਕੇ ਤੇ ਦਿੱਤੀਆਂ ਜਾਂਦੀਆਂ ਹਨ।
ਅੱਜ ਇਸ ਸੰਬੰਧੀ ਇੱਕ ਵਿਸ਼ੇਸ਼ ਕੈਂਪ ਦਾਰੁਲ ਸਲਾਮ , ਪ੍ਰੇਮ ਨਗਰ ਮਹੱਲਾ , ਡੇਰਾ ਰੋਡ ਸਾਈਡ ਤੇ ਰੇਲਵੇ ਰੋਡ ਦੇ ਨਿਵਾਸੀਆਂ ਲਈ ਲਗਾਇਆ ਗਿਆ ਜਿਸ ਵਿਚ 52 ਤੋਂ ਵੱਧ ਮਰੀਜ਼ਾਂ ਦਾ ਮੌਕੇ ਤੇ ਮੂਆਇਨਾ ਕੀਤਾ ਗਿਆ ਤੇ ਲੋੜ ਉਨਸਾਰ ਹਰ ਤਰ੍ਹਾਂ ਦੀਆਂ ਦਵਾਈਆਂ ਉਪਲਬੱਧ ਕਾਰਵਾਈਆਂ ਗਈਆਂ
ਇਸ ਉਪਰੰਤ ਇੱਕ ਵੱਖਰੇ ਕੈਂਪ ਵਿਚ ਕੋਰੋਨਾ ਵਿਰੋਧੀ ਟੀਕਾ ਕਰਨ ਕੈਂਪ ਵੀ ਲਵਾਇਆ ਗਿਆ ਤੇ ਮੌਕੇ ਤੇ ਹੀ 45 ਸਾਲ ਤੋਂ ਉਪਰ ਵਾਲੇ ਨਿਵਾਸੀਆਂ ਲਈ ਕੋਰੋਨਾ ਵਿਰੋਧੀ ਟੀਕੇ ਲਗਾਏ ਗਏ ਇਸ ਮੌਕੇ ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਸ਼ਾਨਾਂ , ਰਾਜੇਸ਼ ਕੁਮਾਰ , ਅਸ਼ਵਨੀ ਬਾਂਟਾ ,ਜੈ ਸ਼ਿਵ ਬਾਲਗੂ, ਕਿਸ਼ਨ ਕੁਮਾਰ ਨੇ ਸਰਦਾਰ ਚੀਮਾ ਦਾ ਇਸ ਵੱਡੇ ਉਪਰਾਲੇ ਲਈ ਚੇਅਰਮੈਨ ਅਮਰਦੀਪ ਸਿੰਘ ਚੀਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਸਿਵਲ ਹਸਪਤਾਲ ਬਟਾਲਾ ਦੇ ਐੱਸ ਐਮ ਓ ਡਾ ਸੰਜੀਵ ਭੱਲਾ , ਡਾ ਪਿਯੂਸ਼ ਅਤੇ ਫਾਰਮੇਸੀ ਸਟਾਫ਼ , ਰੇਡੀਓ ਗ੍ਰਾਫਰ ਤੇ ਸਹਾਇਕ ਅਮਲੇ ਦਾ ਧੰਨਵਾਦ ਕੀਤਾ ਜੋ ਪੂਰੀ ਤਨਦੇਹੀ ਨਾਲ ਸਰਦਾਰ ਚੀਮਾ ਵੱਲੋਂ ਆਰੰਭ ਕੀਤੇ ਗਏ ਇਸ ਪ੍ਰੋਜੈਕਟ ਨੂੰ ਸਿਰੇ ਚੜਾਅ ਰਹੇ ਹਨ
ਫੋਟੋ ਕੈੱਪਸ਼ਨ: ਐਮ ਐਮ ਯੂ ਵੈਨ ਰਾਹੀਂ ਮੈਡੀਕਲ ਕੈਂਪ ਵਿਚ ਮਰੀਜ਼ਾਂ ਨੂੰ ਡਾ ਪਿਯੂਸ਼ ਆਪਣੀ ਟੀਮ ਨਾਲ ਇਲਾਜ਼ ਕਰਦੇ ਹੋਏ .
ਪੰਜਾਬ ਵਿਚ 16 ਲੱਖ ਤੋਂ ਵੱਧ ਕੋਰੋਨਾ ਵਿਰੋਧੀ ਟੀਕਾ ਕਰਨ ਦਾ ਟੀਚਾ ਇਸ ਹਫਤੇ ...
-ਚੇਅਰਮੈਨ ਅਮਰਦੀਪ ਸਿੰਘ ਚੀਮਾ ...
ਮੈਡੀਕਲ ਚੈਕ ਉਪ ਕੈਂਪ ਦਾ ਚੇਅਰਮੈਨ ਚੀਮਾ ਦੀ ਹਾਜ਼ਰੀ ਵਿਚ ਉਦਘਾਟਨ ...