ਮੈਡੀਕਲ ਚੈਕ ਉਪ ਕੈਂਪ ਦਾ ਚੇਅਰਮੈਨ ਚੀਮਾ ਦੀ ਹਾਜ਼ਰੀ ਵਿਚ ਉਦਘਾਟਨ

ਅਮਰਦੀਪ ਸਿੰਘ ਚੀਮਾ - ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ- ਪੰਜਾਬ ਸਰਕਾਰ  ਨੇ ਮੁਹੱਲਾ  ਪ੍ਰੇਮ ਨਗਰ, ਦਾਰ-ਉਲ-ਸਲਾਮ , ਰੇਲਵੇ ਰੋਡ,  ਨਵੀਂ ਅਬਾਦੀ ਰੇਲਵੇ ਕੋਲੋਨੀ , ਜਵਾਹਰ ਨਗਰ ,ਮਹਿਮੂਦ ਬਾਦ ਆਦਿ ਦੇ ਇਲਾਕਾ ਨਿਵਾਸੀਆਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕਰਵਾਇਆ ਜਿਸ ਵਿਚ ਮਲਟੀਪਲ ਮੈਡੀਕਲ ਯੂਨਿਟ (ਐਮ ਐਮ ਯੂ ) ਵੈਨ ਰਾਹੀਂ ਮਾਹਿਰ ਡਾਕਟਰ ਤੇ ਉਹਨਾਂ ਨਾਲ ਸੰਬੰਧਿਤ ਸਿਹਤ ਅਤੇ ਪਰਿਵਾਰ ਭਲਾਈ ਮਹਿਕਮੇ ਦੇ ਦਰਜਾ ਬਾ ਦਰਜਾ ਮੁਲਾਜ਼ਿਮ ਹਨ .

ਇਸ ਕੈਂਪ ਦਾ ਉਦਘਾਟਨ ਸਰਦਾਰ ਚੀਮਾ ਵੱਲੋਂ ਇਲਾਕੇ ਦੇ ਕੌਂਸਲਰ ਗੁਰਪ੍ਰੀਤ ਸਿੰਘ ਸ਼ਾਨਾਂ ਦੇ ਉਦਮ ਸਦਕਾ ਉਘੀ ਸਮਾਜ ਸੇਵਕ ਮੈਡਮ ਰੇਵਾ ਸੋਨੀ ਕੋਲੋਂ ਕਰਵਾਇਆ ਗਿਆ .

ਇਸ ਮੌਕੇ ਉਘੇ ਸਮਾਜ ਸੇਵੀ ਤੇ ਕੌਂਸਲਰ ਗੁਰਪ੍ਰੀਤ ਸਿੰਘ ਸ਼ਾਨਾਂ , ਰਾਜੇਸ਼ ਕੁਮਾਰ , ਰਮੇਸ਼ ਕੁਮਾਰ , ਵੇਦ ਪ੍ਰਕਾਸ਼ , ਜੈ ਜੋਸ਼ੀ ,ਅਸ਼ਵਨੀ ਕੁਮਾਰ ਬਾਂਟਾ ਦੇਲੁਕਸ ਸਵੀਟਸ ਵਾਲੇ , ਕਿਸ਼ਨ ਲਾਲ ਸੰਤ ਵੈਸ਼ਨੋ ਢਾਬੇ ਵਾਲੇ , ਜੈ ਸ਼ਿਵ ਸਾਬਕਾ ਸਕੱਤਰ , ਸ਼੍ਰੀਮਤੀ ਸੋਨੀਆ ਵਰਮਾ , ਪ੍ਰਭਜੋਤ ਕੌਰ , ਕੰਵਲ ਪਾਲ ਢਿੱਲੋਂ , ਬੀਬੀ ਅਨੀਤਾ ਬੇਦੀ , ਮੰਦਰ ਕਮੇਟੀ ਪ੍ਰੇਮ ਨਗਰ ਵੱਲੋਂ ਸ਼ਕਤੀ ਸ਼ਰਮਾ ਅਤੇ ਉਘੇ ਸਮਾਜ ਸੇਵੀ ਮਲਵਿੰਦਰ ਸਿੰਘ ਸਿੱਧੂ  ਆਦਿ ਸਨ। 

ਮੈਡੀਕਲ ਕੈਂਪ ਦੇ ਉਦਘਾਟਨ ਮੌਕੇ ਇਲਾਕਾ ਨਿਵਾਸੀ ਮੋਹਤਬਰ , ਮੈਡੀਕਲ ਅਫਸਰ ਅਤੇ ਨਾਲ ਹੋਰ ਸਿਹਤ ਮੁਲਾਜ਼ਿਮ

ਪੰਜਾਬ ਸਰਕਾਰ ਨੇ ਬਟਾਲਾ ਨਿਵਾਸੀਆਂ ਦੀਆਂ ਸਿਹਤ ਪ੍ਰਤੀ ਮੰਗਾ ਤੇ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਇੱਕ ਵਿਸ਼ੇਸ਼ ਉਪਰਾਲਾ ''ਹੈਲਥ ਫੋਰ ਆਲ " ਸਿਹਤ ਸਹੂਲਤਾਂ ਸਬ ਲਈ ਕੀਤਾ - ਅਮਰਦੀਪ ਸਿੰਘ ਚੀਮਾ - ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ

ਪੰਜਾਬ ਸਰਕਾਰ ਨੇ ਬਟਾਲਾ ਨਿਵਾਸੀਆਂ ਦੀਆਂ ਸਿਹਤ ਪ੍ਰਤੀ ਮੰਗਾ ਤੇ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਇੱਕ ਵਿਸ਼ੇਸ਼ ਉਪਰਾਲਾ ''ਹੈਲਥ ਫੋਰ ਆਲ " ਸਿਹਤ ਸਹੂਲਤਾਂ ਸਬ ਲਈ ਕੀਤਾ - ਅਮਰਦੀਪ ਸਿੰਘ ਚੀਮਾ - ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ...