ਮਿਸ਼ਨ ਫਤਿਹ ਤਹਿਤ ਆਮ ਲੋਕ ਤੱਕ ਸਿਹਤ ਸਹੂਲਤਾਂ ਪਹਿਚਾਉਣ ਦੇ ਉੱਦਮ ਸਦਕਾ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਸਰਦਾਰ ਅਮਰਦੀਪ ਸਿੰਘ ਚੀਮਾ ਨੇ ਪ੍ਰੇਮ ਨਗਰ ਦਾਰਾ ਸਲਾਮ , ਰੇਲਵੇ ਰੋਡ , ਰੇਲਵੇ ਸਟੇਸ਼ਨ ਤੇ ਨਾਲ ਲੱਗ ਦੀਆਂ ਬਸਤੀਆਂ ਦਾ ਦੌਰਾ ਕਰਕੇ ਲੋਕ ਨੂੰ ਦਿਤੀਆਂ ਜਾਨ ਵਾਲਿਆਂ ਸਿਹਤ ਸਹੂਲਤਾਂ ਜਮੀਨੀ ਪੱਧਰ ਤੇ ਜਾਣਕਾਰੀ ਲਈ , ਇਹ ਉੱਦਮ ਇਲਾਕੇ ਦੇ ਮਿਊਸੀਪਲ ਕੋਂਸਲਰ ਗੁਰਪ੍ਰੀਤ ਸਿੰਘ ਸ਼ਾਨਾ ਉੱਗੇ ਕ੍ਰਿਕੇਟ ਖਿਡਾਰੀ ਅਤੇ ਗੁਰਦਾਸਪੁਰ ਕ੍ਰਿਕੇਟ ਅਸੋਸੀਏਸ਼ਨ ਦੇ ਅਹੁਦੇਦਾਰ ਅਸ਼ਵਨੀ ਕੁਮਾਰ ਡੀਲਕਸ ਸਵੀਟ ਅਤੇ ਜੈ ਸ਼ਿਵ ਉਗੇ ਖਿਡਾਰੀ ਦੇ ਬੇਨਤੀ ਉੱਤੇ ਕਿ ਸਾਡੇ ਇਲਾਕੇ ਵਿਚ ਸਿਹਤ ਸਹੂਲਤਾਂ ਪਹਿਚੋਣ ਲਈ ਕੋਈ ਉਪਰਲਾ ਕੀਤਾ ਜਾਵੇ , ਇਸ ਸੰਬੰਦੀ ਸਰਦਾਰ ਚੀਮਾ ਨੇ ਹੈਡਕੁਆਟਰ ਨੂੰ ਆਦੇਸ਼ ਦਿੱਤੇ ਕਿ ਜਦੋ ਤੱਕ ਪੱਕੀ ਡਿਸਪੈਂਸਰੀ ਨਹੀਂ ਬਣਦੀ , ਉਨ੍ਹੇ ਸਮੇ ਤੱਕ ਮੋਬਾਈਲ ਮਲਟੀਪਲ ਯੂਨਿਟ ਵੈਨ ਐਬੂਲੈਂਸ ਦੀ ਸਹੂਲਤ ਦਿੱਤੀ ਜਾਵੇ , ਇਸ ਸੰਬੰਦੀ ਤੁਰੰਤ ਸਿਵਲ ਸੁਰਜਨ ਗੁਰਦਾਸਪੁਰ ਨੂੰ ਹਦਾਇਤਾਂ ਕਰ ਦਿਤੀਆਂ , ਦੇਰ ਸ਼ਾਮ ਮਿਊਸੀਪਲ ਕੋਂਸਲਰ ਗੁਰਪ੍ਰੀਤ ਸਿੰਘ ਸ਼ਾਨਾ ਨੂੰ ਸਿਹਤ ਵਿਭਾਗ ਵਲੋਂ ਫੋਨ ਤੇ ਜਾਣਕਾਰੀ ਮਿਲ ਗਈ , ਪਰਸੋ ਤੋ ਮੈਡੀਕਲ ਕੈਪ ਲੱਗੇਗਾ , ਇਸ ਮੌਕੇ ਤੇ ਓਹਨਾਂ ਨਾਲ ਐਸ ਐਮ ਉ ਡਾਕਟਰ ਸੰਜੀਵ ਭੱਲਾ, ਪ੍ਰੋਜੈਕਟ ਕੋਡੀਨੇਟਰ ਸੁਖਦੇਵ ਸਿੰਘ, ਅਜ਼ਾਦਵਿੰਦਰ ਸਿੰਘ ਕਾਕੇ ਸ਼ਾਹ ,ਰਿਟਾਇਰਡ ਇੰਸਪੈਕਟਰ ਦਿਲਭਾਗ ਸਿੰਘ , ਰਿਟਾਇਰਡ ਇੰਸਪੈਕਟਰ ਮੱਖਣ ਸਿੰਘ , ਕਿਸ਼ਨ ਸੰਤ ਵਿਸ਼ਨੋ ਡਾਬਾ , ਕੋਡੀਨੇਟਰ ਚਰਨਪ੍ਰੀਤ ਢਿੱਲੋਂ ਆਦਿ ਪ੍ਮੁੱਖ ਸਨ