ਲਾਕਡਾਊਨ ਕਿਸੇ ਮਸਲੇ ਦਾ ਹੱਲ ਨਹੀਂ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 06 2021 18:10
Reading time: 1 min, 10 secs

ਲੰਘੇ ਸਾਲ ਜਨਵਰੀ 2020 ਵਿੱਚ ਭਾਰਤ ਵਿੱਚ ਹਵਾਈ ਰਸਤੇ ਪਹੁੰਚੇ ਕੋਰੋਨਾ ਵਾਇਰਸ ਨੇ ਜਿੱਥੇ ਭਾਰਤ ਨੂੰ ਬਰਬਾਦੀ ਕੰਡੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ, ਉੱਥੇ ਹੀ ਹੁਕਮਰਾਨਾਂ ਦੁਆਰਾ ਲਗਾਈ ਗਈ ਤਾਲਾਬੰਦੀ ਅਤੇ ਕਰਫ਼ਿਊ ਨੇ ਵੀ ਲੋਕਾਂ ਦਾ ਕਾਫ਼ੀ ਉਜਾੜਾ ਕਰਿਆ ਹੈ।

ਕੋਰੋਨਾ ਦੀ ਆੜ ਵਿੱਚ ਲਗਾਏ ਗਏ ਬੇਲੋੜੇ ਲਾਕਡਾਊਨ ਦਾ ਖ਼ੁਲਾਸਾ ਤਾਂ ਭਾਰਤ ਦੇ ਸਿਹਤ ਮੰਤਰੀ ਖ਼ੁਦ ਕਰ ਚੁੱਕੇ ਹਨ ਕਿ, ਸਾਡੇ ਮੁਲਕ ਦੇ ਅੰਦਰ ਲਾਕਡਾਊਨ ਲਗਾਉਣ ਦੇ ਨਾਲ ਵੀ ਕੋਰੋਨਾ ਕੇਸ ਵਧਣ ਤੋਂ ਨਹੀਂ ਰੁਕੇ, ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ? ਪ੍ਰਧਾਨ ਮੰਤਰੀ ਅਤੇ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀ ਇਸ ਵੇਲੇ ਕੋਰੋਨਾ ਵਾਇਰਸ ਦਾ ਬਹਾਨਾ ਬਣਾ ਕੇ, ਕਰਫ਼ਿਊ ਅਤੇ ਲਾਕਡਾਊਨ ਲਗਾਈ ਜਾ ਰਹੇ ਹਨ।

ਪਰ ਇਨ੍ਹਾਂ ਸਭ ਸਿਆਸਤਦਾਨਾਂ ਨੂੰ ਸਵਾਲ ਹੈ, ਕਿ ਕੀ ਲਾਕਡਾਊਨ ਅਤੇ ਕਰਫ਼ਿਊ ਲਗਾਉਣ ਨਾਲ ਕੋਰੋਨਾ ਵਾਇਰਸ ਰੁਕੇਗਾ? ਦੱਸਣਾ ਬਣਦਾ ਹੈ, ਕਿ ਦੇਸ਼ ਦੇ ਅੰਦਰ ਕੋਰੋਨਾ ਦੀ ਆੜ ਲੰਘੇ ਸਾਲ ਸਰਕਾਰ ਨੇ ਖੇਤੀ ਕਾਨੂੰਨਾਂ ਵਿੱਚ ਸੋਧ ਕੀਤੀ, ਕਿਰਤ ਕਾਨੂੰਨ ਵਿੱਚ ਸੋਧ ਕੀਤੀ, ਇਸ ਤੋਂ ਇਲਾਵਾ ਸਰਕਾਰ ਨੇ ਬਿਜਲੀ ਸੋਧ ਬਿੱਲ ਵੀ ਪਾਸ ਕੀਤਾ, ਜਿਸ ਬਾਰੇ ਚਰਚਾ ਚੱਲ ਰਹੀ ਹੈ।

ਸਭ ਤੋਂ ਮਹੱਤਵਪੂਰਨ ਗੱਲ ਇਹ ਕਿ, ਜਦੋਂ ਸਾਰੇ ਸਕੂਲ ਕਾਲਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਆਵਾਜ਼ 'ਤੇ ਬੰਦ ਹੋ ਗਏ ਸਨ ਤਾਂ, ਬੰਦ ਪਏ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ 'ਤੇ ਨਵੀਂ ਸਿੱਖਿਆ ਨੀਤੀ ਥੋਪ ਦਿੱਤੀ ਗਈ। ਇਹ ਨਵੀਂ ਸਿੱਖਿਆ ਨੀਤੀ ਦੀਆਂ ਖ਼ਾਮੀਆਂ ਕਈ ਬੁੱਧੀਜੀਵੀ ਗਿਣਾ ਚੁੱਕੇ ਹਨ। ਪਰ ਅਹਿਮ ਗੱਲ ਇਹ ਹੈ ਕਿ ਮੁਲਕ ਭਰ ਦੇ ਅੰਦਰ ਇਸ ਵੇਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਸਭ ਤੋਂ ਵੱਡਾ ਅੰਦੋਲਨ ਚੱਲ ਰਿਹਾ ਹੈ।