ਚੇਅਰਮੈਨ ਚੀਮਾ ਵੱਲੋਂ 'ਸਿਹਤ ਸਹੂਲਤ ਤੁਹਾਡੇ ਦਵਾਰ ' ਪ੍ਰੋਗਰਾਮ ਦੀ ਸ਼ੁਰੂਆਤ . ਸਿਵਲ ਹਸਪਤਾਲ ਬਟਾਲਾ ਤੋਂ ਮੈਡੀਕਲ ਵੈਨ ਹਰਿ ਝੰਡੀ ਦੇ ਕੇ ਰਵਾਨਾ

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ  ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਦੇ ਵਿਸ਼ੇਸ਼ ਉਪਰਾਲੇ ਸਦਕਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ , ਪੰਜਾਬ ਸਰਕਾਰ ਵੱਲੋਂ ਅੱਜ 5 ਅਪ੍ਰੈਲ 2021 ਨੂੰ ਬਟਾਲਾ ਨਿਵਾਸੀਆਂ ਨੂੰ ਸਿਹਤ ਸਹੂਲਤਾਂ ਉਹਨਾਂ ਦੇ ਘਰਾਂ ਦੇ ਨੇੜੇ  ਦੇਣ   ਲਈ ਸ਼ੁਰੂ ਕੀਤੇ ਗਏ ਉਪਰਾਲੇ ਹੇਠ ਅੱਜ ਇੱਕ ਮੋਬਾਇਲ ਮੈਡੀਕਲ  ਯੂਨਿਟ  ਵੈਨ  ਸਿਵਲ ਹਸਪਤਾਲ ਬਟਾਲਾ ਤੋਂ  ਹਰੀ ਝੰਡੀ ਦੇ ਕੇ ਰਵਾਨਾ ਕੀਤੀ .
ਸਰਦਾਰ ਚੀਮਾ ਨੇ ਅੱਜ ਬਟਾਲਾ ਸ਼ਹਿਰ ਨਿਵਾਸੀਆਂ ਜੋ ਕਿਸੇ ਕਾਰਨ ਕਰਕੇ ਸਿਵਲ ਹਸਪਤਾਲ ਨਹੀਂ ਪਹੁੰਚ ਸਕਦੇ ਭਾਵੇਂ ਉਹ ਜ਼ਿੰਦਗੀ ਦੇ ਰੁਝੇਵੇਂ ਕਰਕੇ ਯਾਂ ਆਰਥਿਕ ਮਜ਼ਬੂਰੀ ਯਾਂ ਹੋਰ ਕਾਰਨ ਕਰਕੇ ਸਿਹਤ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ ਲਈ ਐਕਸ ਰੇ, ਮੋਬਾਇਲ ਲਬੌਟਰੀ ਅਤੇ ਚੈਕਅੱਪ ਸਹੂਲਤਾਂ ਨਾਲ ਲੈੱਸ ਇਸ ਵੈਨ ਵਿੱਚ ਮੈਡੀਕਲ ਅਫਸਰ ਦੀ ਨਿਗਰਾਨੀ ਹੇਠ ਸਟਾਫ਼ ਨਰਸ , ਫਾਰਮੇਸੀ ਅਫ਼ਸਰ , ਲੈਬ ਟੈੱਕਨੀਸ਼ਨ   ਅਤੇ ਸਹਾਇਕ ਦੀ ਮੌਜੂਦਗੀ ਵਿਚ ਆਮ ਲੋਕਾਂ ਦਾ ਇਲਾਜ਼ ਕਰਨਗੇ  ਤੇ ਮੌਕੇ ਤੇ ਹੀ ਦਵਾਈ ਵੀ ਦਿੱਤੀ ਜਾਵੇਗੀ . ਕਿਸੇ ਗੰਭੀਰ  ਬਿਮਾਰੀ  ਦਾ  ਸਮੇ ਸਿਰ ਪਤਾ ਲਗਾਉਣ ਵਿਚ ਇਹ ਵੈਨ ਬੜੀ ਸਹਾਈ ਸਿੱਧ ਹੋਵੇਗੀ .

ਇਸ ਮੌਕੇ ਐੱਸ ਐਮ ਓ  ਬਟਾਲਾ ਡਾ ਸੰਜੀਵ ਭੱਲਾ , ਬੀ ਟੀ ਓ ਡਾ ਪਰਿਯਾਗੀਤ  ਕੌਰ ,ਡਾ ਹਰਪਾਲ ਸਿੰਘ , ਡਾ ਰਵਿੰਦਰ ਸਿੰਘ , ਨਰਸਿੰਗ ਅਸਿਸਟੈਂਟ  ਪਰਮਜੀਤ ਕੌਰ, ਐਮ ਪੀ ਐਚ ਡਬਲਯੂ ਅਮਨ ਕੁ ਮਾਰ  ਆਦਿ ਪ੍ਰਮੁੱਖ ਸਨ