ਚੇਅਰਮੈਨ ਚੀਮਾ ਵੱਲੋਂ ਪੀ ਐਚ ਸੀ ਭੁੱਲਰ ਅਧੀਨ ਕੋਰੋਨਾ ਟੀਕਾ ਕਰਨ ਕੇਂਦਰਾਂ ਦਾ ਦੌਰਾ .

ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਅਮਰਦੀਪ ਸਿੰਘ ਚੀਮਾ ਦੇ ਵਿਸ਼ੇਸ਼ ਉਪਰਾਲੇ ਸਦਕਾ ਸਿਹਤ ਵਿਭਾਗ , ਪੰਜਾਬ ਸਰਕਾਰ ਵੱਲੋਂ ਅੱਜ 5 ਅਪ੍ਰੈਲ 2021 ਨੂੰ ਇਲਾਕਾ  ਨਿਵਾਸੀਆਂ ਦੀ ਸਹੂਲਤ ਲਈ  ਬਲਾਕ ਪ੍ਰਾਇਮਰੀ ਹੈਲਥ ਸੈਂਟਰ ਭੁੱਲਰ ਦੇ  ਐੱਸ ਐਮ ਓ  ਡਾ. ਵਿਕਰਮਜੀਤ ਸਿੰਘ ਦੀ  ਨਿਗਰਾਨੀ ਅਧੀਨ  23 ਸੈਂਟਰਾਂ ਤੇ  ਪਿੰਡ ਪੱਧਰ ਤੇ ਟੀਕਾ ਕਰਨ ਕੀਤਾ ਜਾ ਰਿਹਾ ਹੈ 
ਸਰਦਾਰ ਚੀਮਾ ਨੇ ਅੱਜ ਬਟਾਲਾ ਸ਼ਹਿਰ ਦੇ ਨਾਲ ਲਗਦੇ ਪਿੰਡਾਂ ਵਡਾਲਾ ਗ੍ਰੰਥੀਆਂ , ਮਲਕਪੁਰ , ਲਾਖੋਰਾਹ ਅਤੇ ਕਾਲਿਆਂ ਕੁਝ ਚੁਣਿੰਦਾ ਕੇਂਦਰਾਂ ਦਾ ਉਚੇਚਾ ਦੌਰਾ ਕਰ ਕੇ ਜ਼ਮੀਨੀ ਪੱਧਰ ਤੇ ਜਾਇਜ਼ਾ ਲਿਆ 
 ਸਰਦਾਰ ਚੀਮਾ ਨੇ ਜਿਥੇ ਟੀਕਾ ਕਰਨ ਪ੍ਰੋਗਰਾਮ ਤੇ ਤੱਸਲੀ ਪ੍ਰਗਟਾਈ  ਉੱਥੇ ਇਲਾਕਾ ਨਿਵਾਸੀਆਂ ਵੱਲੋਂ ਵੱਧ ਚੱੜ ਕੇ ਦਿੱਤੇ ਜਾ ਰਹੇ ਯੋਗਦਾਨ ਲਈ ਧੰਨਵਾਦ ਕੀਤਾ ਅਤੇ ਦੌਰਾ ਕਰਨ ਦੌਰਾਨ ਸਮੂਹ  ਇਲਾਕਾ  ਨਿਵਾਸੀਆਂ ਨੂੰ  ਕੋਰੋਨਾ ਪਾਬੰਦੀਆਂ ਨੂੰ ਮੁੱਖ ਰੱਖ ਕੇ ਆਪਣੀ ਉਮਰ ਤੇ ਹੋਰ ਪ੍ਰੋਟੋਕੋਲ ਅਨੁਸਾਰ ਆਪਣੇ ਨੇੜਲੇ ਕੇਂਦਰ ਤੇ ਟੀਕਾ ਕਰਨ ਕਰਵਾਉਣ  ਦੀ  ਅਪੀਲ ਕੀਤੀ 
ਇਲਾਕਾ ਨਿਵਾਸੀਆਂ ਨੇ ਸਰਦਾਰ ਚੀਮਾ ਵੱਲੋਂ ਇਸ ਉਪਰਾਲੇ ਨਾਲ ਲੋੜਵੰਦਾਂ  ਦੇ ਘਰਾਂ ਦੇ ਨੇੜੇ ਵਾਕਸਿਨੇਸ਼ਾਨ ਕਰਵਾਉਣ ਦੀ ਭਰਵੀਂ ਸ਼ਾਲਾਘ ਕੀਤੀ  ਅਤੇ  ਵਾਲੰਟੀਅਰ ਵੱਲੋਂ  ਕੀਤੀ  ਜਾ ਰਹੀ ਅਣਥੱਕ ਮਿਹਨਤ ਲਈ ਸ਼ਾਬਾਸ਼ੀ ਦੇਣ ਲਈ  ਸਿਫ਼ਾਰਿਸ਼ ਕੀਤੀ 
ਫ਼ੋਟੋ ਕੈੱਪਸ਼ਨ : ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕੋਰਪੋਰੇਸ਼ਨ ਸਰਦਾਰ ਅਮਰਦੀਪ ਸਿੰਘ ਚੀਮਾ ਕੋਰੋਨਾ  ਟੀਕਾ ਕਰਨ ਕੇਂਦਰਾਂ ਦੇ ਦੌਰੇ ਸਮੇਂ ਨਾਲ ਹਨ ਸਿਹਤ ਵਿਭਾਗ ਦੇ ਅਧਿਕਾਰੀ , ਲੇਡੀ ਹੈਲਥ ਵਰਕਰ ,ਏ ਐਨ ਐਮ , ਆਸ਼ਾ ਵਰਕਰ ਤੇ ਮੁਲਾਜ਼ਮ .