ਕੋਰੋਨਾ ਵਾਇਰਸ: ਦੁਨੀਆ ਭਰ ਵਿੱਚ ਬਣੀ, ਚੱਲੀ ਮਗਰ ਭੱਲੀ ਵਾਲੀ ਗੱਲ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 05 2021 16:02
Reading time: 1 min, 20 secs

ਦੁਨੀਆ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਨੇ ਜਿੱਥੇ ਲੋਕ ਮੁੱਦਿਆਂ 'ਤੇ ਪਰਦਾ ਪਾ ਦਿੱਤਾ ਹੈ, ਉੱਥੇ ਹੀ ਏਸ ਕੋਰੋਨਾ ਵਾਇਰਸ ਨੇ ਕਰੋੜਾਂ ਲੋਕਾਂ ਦੇ ਦਿਮਾਗ਼ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ। ਲੋਕਾਂ ਦੀ ਸੋਚਣ ਸ਼ਕਤੀ ਏਨੀ ਜ਼ਿਆਦਾ ਕਮਜ਼ੋਰ ਹੋ ਗਈ ਹੈ, ਕਿ ਉਨ੍ਹਾਂ ਦਾ ਤੱਕਦੀ ਦੁਪਹਿਰ ਵਿੱਚ ਵੀ ਖ਼ੂਨ ਦੌੜਨਾ ਬੰਦ ਕਰ ਗਿਆ ਹੈ। ਲੋਕ ਇਹ ਨਹੀਂ ਸੋਚ ਪਾ ਰਹੇ ਕਿ, ਕੋਰੋਨਾ ਵਾਇਰਸ ਵਾਕਿਆ ਹੀ ਹੈ, ਜਾਂ ਫਿਰ ਇਹਦੇ ਨਾਂਅ 'ਤੇ ਡਰਾਮੇਬਾਜ਼ੀ ਹੋ ਰਹੀ ਹੈ? 

ਅਸਲ ਦੇ ਵਿੱਚ ਸਰਕਾਰੀ ਨਿਸ਼ਾਨੇ ਤਾਂ ਬਹੁਤੇ ਲੋਕ ਸਮਝ ਪਾ ਹੀ ਨਹੀਂ ਰਹੇ। ਚੱਲੀ ਮਗਰ ਭੱਲੀ ਵਾਲੀ ਗੱਲ ਇਸ ਵੇਲੇ ਸਾਰੇ ਮੁਲਕਾਂ ਵਿੱਚ ਬਣੀ ਪਈ ਹੈ। ਹਰ ਕੋਈ ਇੱਕ ਦੂਜੇ ਤੋਂ ਸਿਆਣਾ ਆਪਣੇ ਆਪ ਨੂੰ ਸਮਝ ਰਿਹਾ ਹੈ। ਕੋਰੋਨਾ ਵਾਇਰਸ ਦਾ ਇਲਾਜ਼ ਲੱਭਣ ਵਿੱਚ ਦੁਨੀਆ ਭਰ ਦੇ ਵਿਗਿਆਨੀ ਲੱਗੇ ਹੋਏ ਹਨ। 

ਕਈ ਦੇਸ਼ਾਂ ਨੇ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਵਾਲੀ ਵੈਕਸੀਨ ਲੱਭ ਵੀ ਲਈ ਹੈ ਅਤੇ ਵਿਗਿਆਨੀ ਫਿਰ ਵੀ ਦਾਅਵੇ ਕਰ ਰਹੇ ਹਨ, ਕਿ ਅਸੀਂ ਇਹ ਨਹੀਂ ਕਹਿੰਦੇ ਕਿ ਇਸ ਵੈਕਸੀਨ ਦੇ ਲੈਣ ਨਾਲ ਕੋਰੋਨਾ ਨਹੀਂ ਹੋਵੇਗਾ। ਵੇਖਿਆ ਜਾਵੇ ਤਾਂ, ਜਦੋਂ ਵਿਗਿਆਨੀ ਇਹ ਕਹਿੰਦੇ ਕਹਿ ਰਹੇ ਹਨ ਕਿ ਅਸੀਂ ਦਾਅਵਾ ਨਹੀਂ ਕਰ ਸਕਦੇ ਕਿ, ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਵੀ ਕੋਰੋਨਾ ਨਹੀਂ ਹੋਵੇਗਾ, ਪਰ ਇੱਥੇ ਹੀ ਸਵਾਲ ਉੱਠਦਾ ਹੈ ਕਿ ਫਿਰ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਤਿਆਰ ਕੀਤੀ ਗਈ ਕੋਰੋਨਾ ਵੈਕਸੀਨ ਜਾਅਲੀ ਹੈ? 

ਜੇਕਰ ਕੋਰੋਨਾ ਵੈਕਸੀਨ ਜਾਅਲੀ ਨਹੀਂ ਤਾਂ, ਫਿਰ ਵਾਇਰਸ ਜਾਅਲੀ ਹੈ, ਜਿਸ ਉੱਪਰ ਵੈਕਸੀਨ ਕੰਮ ਨਹੀਂ ਕਰ ਰਹੀ। ਖ਼ੈਰ, ਸਰਕਾਰ ਦੇ ਦਾਅਵੇ ਅਨੁਸਾਰ ਭਾਵੇਂ ਹੀ ਕੋਰੋਨਾ ਵਾਇਰਸ ਨੇ ਕਈ ਲੋਕਾਂ ਦੀਆਂ ਜਾਨਾਂ ਲਈਆਂ ਹਨ, ਪਰ ਸਰਕਾਰ ਹੁਣ ਤੱਕ ਇਹ ਦੱਸਣ ਦੇ ਵਿੱਚ ਨਾਕਾਮ ਰਹੀ ਹੈ ਕਿ, 'ਉਕਤ ਲੋਕਾਂ ਦੀਆਂ ਜਾਨਾਂ' ਵਾਕਿਆ ਹੀ ਕੋਰੋਨਾ ਵਾਇਰਸ ਦੇ ਨਾਲ ਗਈਆਂ ਜਾਂ ਫਿਰ ਕੋਈ ਹੋਰ ਕਾਰਨ ਸੀ।