ਕਿਸਾਨ ਮੋਰਚੇ ਦੇ ਢਿੱਲੇ ਪੈਣ ਦੀਆਂ ਅਫਵਾਹਾਂ ਚਕਨਾਚੂਰ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 05 2021 15:56
Reading time: 1 min, 29 secs

ਕਈ ਮੀਡੀਆ ਵਾਲੇ ਇਸ ਵੇਲੇ, ਅਜਿਹੀਆਂ ਖ਼ਬਰਾਂ ਵਿਖਾ ਰਹੇ ਹਨ, ਜਿਸ ਨੂੰ ਵੇਖ ਕੇ ਸਾਡੇ ਲੋਕਾਂ ਦੇ ਦਿਲਾਂ ਨੂੰ ਹੌਲ ਪੈ ਰਹੀ ਹੈ। ਦਰਅਸਲ, ਗੋਦੀ ਮੀਡੀਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹੋ ਕੁੱਝ ਵਿਖਾਉਂਦਾ ਆਇਆ ਹੈ ਕਿ ਕਿਸਾਨ ਮੋਰਚਾ ਫ਼ੇਲ੍ਹ, ਕਿਸਾਨ ਮੋਰਚਾ ਫ਼ੇਲ੍ਹ! ਜਦੋਂ ਕਿ ਗੋਦੀ ਮੀਡੀਆ ਇਹ ਸਭ ਅਫ਼ਵਾਹਾਂ ਫ਼ੈਲਾਉਣ ਦੇ ਵਾਸਤੇ ਵਿਖਾ ਰਿਹਾ ਸੀ ਅਤੇ ਸਰਕਾਰ ਪੱਖੀ ਭੁਗਤਦਾ ਹੋਇਆ ਲਗਾਤਾਰ ਗੋਦੀ ਮੀਡੀਆ, ਕਿਸਾਨ ਮੋਰਚੇ ਨੂੰ ਬਦਨਾਮ ਕਰਦਾ ਆ ਰਿਹਾ ਹੈ। 

ਦਿੱਲੀ ਦੀਆਂ ਸਰਹੱਦਾਂ 'ਤੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਜੋ ਮੋਰਚਾ ਵਿੱਢਿਆ ਗਿਆ ਹੈ, ਉਸ ਮੋਰਚੇ ਲੱਗੇ ਨੂੰ ਕਰੀਬ ਸਵਾ ਚਾਰ ਮਹੀਨੇ ਹੋ ਗਏ ਹਨ। ਹਰ ਰੋਜ਼ ਕਿਸਾਨਾਂ ਦੇ ਨਾਅਰੇ ਬਾਰਡਾ 'ਤੇ ਗੂੰਜ ਰਹੇ ਹਨ। ਕਿਸਾਨ ਆਗੂਆਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਕੁੱਝ ਮੀਡੀਆ ਵਾਲੇ ਇਹ ਖ਼ਬਰਾਂ ਵਿਖਾ ਰਹੇ ਹਨ ਕਿ, 26 ਜਨਵਰੀ ਦੇ ਵਾਕੇ ਤੋਂ ਬਾਅਦ ਕਿਸਾਨ ਮੋਰਚੇ ਢਿੱਲਾ ਪੈ ਗਿਆ ਹੈ, ਜਦੋਂਕਿ ਮੋਰਚਾ ਢਿੱਡਾ ਪੈਣ ਦੀਆਂ ਅਫ਼ਵਾਹਾਂ ਚਕਨਾਚੂਰ ਹੋ ਚੁੱਕੀਆਂ ਹਨ।

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸਪੱਸ਼ਟ ਕਿਹਾ ਕਿ ਪ੍ਰਧਾਨ ਮੰਤਰੀ ਵਾਰ-ਵਾਰ ਕਿਸਾਨਾਂ ਤੋਂ ਪ੍ਰਪੋਜ਼ਲ ਮੰਗ ਰਹੇ ਹਨ, ਪਰ ਕਿਸਾਨਾਂ ਦਾ ਦੋ ਟੁੱਕ ਇੱਕੋ ਜਵਾਬ ਹੈ, ਕੋਈ ਪ੍ਰਪੋਜ਼ਲ ਨਹੀਂ, ਸਿਰਫ਼ ਖੇਤੀ ਕਾਨੂੰਨ ਰੱਦ ਹੋਣ ਨਾਲ ਹੀ ਸੰਘਰਸ਼ ਰੱਦ ਹੋਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਅੰਨਦਾਤਾ ਨੂੰ ਡਿਪਲੋਮੈਟਿਕ ਗਾਲ੍ਹਾਂ ਕੱਢਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਸਾਰੀਆਂ ਪ੍ਰਧਾਨ ਮੰਤਰੀ ਵੱਲੋਂ ਕੱਢੀਆਂ ਗਾਲ੍ਹਾਂ ਦੇਸ਼-ਵਾਸੀਆਂ ਦੇ ਦਿਲਾਂ 'ਤੇ ਰੱਖ ਲਈਆਂ ਹਨ। 

ਜਿਸ ਦਾ ਸਹੀ ਸਮੇਂ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਏਜੰਡਾ ਕਿਸਾਨਾਂ ਦੀਆਂ ਜਮੀਨਾਂ ਕਾਰਪੋਰੇਟ ਘਰਾਣਿਆਂ ਦਾ ਕਬਜਾ ਕਰਵਾਉਣਾ ਸੀ, ਜਿਸ ਨੂੰ ਦੇਸ ਦੇ ਕਿਰਤੀ-ਕਿਸਾਨਾਂ ਨੇ ਅਸਫਲ ਬਣਾ ਦਿੱਤਾ ਹੈ। ਇਸ ਅੰਦੋਲਨ ਨੇ ਦੇਸ਼ ਅਤੇ ਦੁਨੀਆ ਵਿੱਚ ਸੁਨੇਹਾ ਦੇਣਾ ਹੈ, ਕਿ ਜੋ ਹੁਕਮਰਾਨ ਆਪਣੀ ਵਫਾਦਾਰੀ ਕਾਰਪੋਰੇਟਾਂ ਅਤੇ ਬਹੁਕੌਮੀ ਕੰਪਨੀਆਂ ਨਾਲ ਰੱਖਣਗੇ, ਉਨ੍ਹਾਂ ਨੂੰ ਰਾਜ-ਭਾਗ ਦਾ ਹੱਕ ਨਹੀਂ। ਹੁਣ ਸਿਆਸੀ ਪਾਰਟੀਆਂ ਨੂੰ ਜਨਤਾ ਵਿੱਚ ਸਪੱਸ਼ਟ ਕਰਨਾ ਪਵੇਗਾ ਕਿ ਉਨ੍ਹਾਂ ਦੀ ਵਫਾਦਾਰੀ ਲੋਕਾਂ ਨਾਲ ਹੈ ਜਾਂ ਲੋਟੂ ਟੋਲਿਆਂ ਨਾਲ।