ਚੇਅਰਮੈਨ ਚੀਮਾ ਵੱਲੋਂ ਕੋਰੋਨਾ ਟੀਕਾ ਕਰਨ ਕੇਂਦਰਾਂ ਦਾ ਦੌਰਾ

ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਅਮਰਦੀਪ ਸਿੰਘ ਚੀਮਾ ਦੇ ਵਿਸ਼ੇਸ਼ ਉਪਰਾਲੇ ਸਦਕਾ ਸਿਹਤ ਵਿਭਾਗ , ਪੰਜਾਬ ਸਰਕਾਰ ਵੱਲੋਂ ਅੱਜ 4 ਅਪ੍ਰੈਲ 2021 ਨੂੰ ਇਲਾਕਾ  ਨਿਵਾਸੀਆਂ ਦੀ ਸਹੂਲਤ ਲਈ ਐੱਸ ਐਮ ਓ  ਸਬ  ਡਿਵੀਜ਼ਨਲ ਹਸਪਤਾਲ ਬਟਾਲਾ ਡਾ ਸੰਜੀਵ ਭੱਲਾ   ਦੀ ਨਿਗਰਾਨੀ ਹੇਠ 20 ਤੋਂ ਵੱਧ ਕੇਂਦਰਾਂ ਤੇ ਕੋਰੋਨਾ ਵਿਰੋਧੀ ਟੀਕਾ ਕਰਨ ਕੀਤਾ ਜਾ ਰਿਹਾ ਹੈ। 
ਸਰਦਾਰ ਚੀਮਾ ਨੇ ਅੱਜ ਬਟਾਲਾ ਸ਼ਹਿਰ ਦੇ ਕੁਝ ਚੁਣਿੰਦਾ ਕੇਂਦਰਾਂ ਬਾਵਾ ਲਾਲ ਜੀ ਹਸਪਤਾਲ , ਕੌਸ਼ਲਿਆ ਦੇਵੀ ਹਸਪਤਾਲ , ਹਾਥੀ ਗੇਟ , ਮੋਤੀ ਬਾਜ਼ਾਰ  ਮਾਈ ਭਾਗਾਂ ਮੰਦਰ  ਆਦਿ ਦਾ ਦੌਰਾ ਕਰਨ ਉਪਰੰਤ ਸਮੂਹ ਇਲਾਕਾ  ਨਿਵਾਸੀਆਂ ਨੂੰ  ਕੋਰੋਨਾ ਪਾਬੰਦੀਆਂ ਨੂੰ ਮੁੱਖ ਰੱਖ ਕੇ ਆਪਣੀ ਉਮਰ ਤੇ ਹੋਰ ਪ੍ਰੋਟੋਕੋਲ ਅਨੁਸਾਰ ਆਪਣੇ ਨੇੜਲੇ ਕੇਂਦਰ ਤੇ ਟੀਕਾ ਕਰਨ ਕਰਵਾਉਣ  ਦੀ  ਅਪੀਲ ਕੀਤੀ 
ਸਰਦਾਰ ਚੀਮਾ ਨੇ ਜਿਥੇ ਟੀਕਾ ਕਰਨ ਪ੍ਰੋਗਰਾਮ ਤੇ ਤੱਸਲੀ ਪ੍ਰਗਟਾਈ  ਉੱਥੇ ਇਲਾਕਾ ਨਿਵਾਸੀਆਂ ਵੱਲੋਂ ਵੱਧ ਚੱੜ ਕੇ ਦਿੱਤੇ ਜਾ ਰਹੇ ਯੋਗਦਾਨ ਲਈ ਧੰਨਵਾਦ ਕੀਤਾ .
ਇਲਾਕਾ ਨਿਵਾਸੀਆਂ ਨੇ ਸਰਦਾਰ ਚੀਮਾ ਵੱਲੋਂ ਇਸ ਉਪਰਾਲੇ ਨਾਲ ਲੋੜਵੰਦਾਂ  ਦੇ ਘਰਾਂ ਦੇ ਨੇੜੇ ਵਾਕਸਿਨੇਸ਼ਾਨ ਕਰਵਾਉਣ ਦੀ ਭਰਵੀਂ ਸ਼ਾਲਾਘ ਕੀਤੀ ਅਤੇ ਐੱਸ ਐਮ ਓ ਡਾ ਭੱਲਾ ਤੇ ਇਲਾਕਾਈ ਏ ਐਨ ਐਮ ਭੈਣ ਤੇ ਆਸ਼ਾ  ਵਾਲੰਟੀਅਰ ਵੱਲੋਂ  ਕੀਤੀ  ਜਾ ਰਹੀ ਅਣਥੱਕ ਮਿਹਨਤ ਲਈ ਸ਼ਾਬਾਸ਼ੀ ਦੇਣ ਲਈ  ਸਿਫ਼ਾਰਿਸ਼ ਕੀਤੀ 
ਫ਼ੋਟੋ ਕੈੱਪਸ਼ਨ : ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕੋਰਪੋਰੇਸ਼ਨ 
ਸਰਦਾਰ ਅਮਰਦੀਪ ਸਿੰਘ ਚੀਮਾ ਕੋਰੋਨਾ  ਟੀਕਾ ਕਰਨ ਕੇਂਦਰਾਂ ਦੇ ਦੌਰੇ ਸਮੇਂ ਨਾਲ ਹਨ ਡਾ ਸੰਜੀਵ ਭੱਲਾ ਐੱਸ ਐਮ ਓ ਬਟਾਲਾ .