ਕਿਸਾਨ ਅੰਦੋਲਨ: ਰਾਕੇਸ਼ ਟਿਕੈਤ 'ਤੇ ਹਮਲਾ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 03 2021 15:28
Reading time: 1 min, 18 secs

ਦਿੱਲੀ ਦੀਆਂ ਸਰਹੱਦਾਂ 'ਤੇ ਲਗਾਤਾਰ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਪਰ ਸਰਕਾਰ ਦਾ ਰਵੱਈਆ ਹੁਣ ਤੱਕ ਕਿਸਾਨ ਵਿਰੋਧੀ ਹੀ ਰਿਹਾ ਹੈ ਅਤੇ ਸਰਕਾਰ ਕਿਸਾਨਾਂ ਦੀ ਮੰਗ ਮੰਨਣ ਦੀ ਬਿਜਾਏ, ਕਿਸਾਨਾਂ 'ਤੇ ਨਿੱਤ ਦਿਨੀਂ ਨਵੇਂ ਫ਼ਰਮਾਨ ਚਾੜ ਰਹੀ ਹੈ। ਕਿਸਾਨਾਂ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਕਾਫ਼ੀ ਜ਼ਿਆਦਾ ਰੋਹ ਵੇਖਣ ਨੂੰ ਮਿਲ ਰਿਹਾ ਹੈ। 

ਜਾਣਕਾਰੀ ਦੇ ਮੁਤਾਬਿਕ, 27 ਮਾਰਚ ਨੂੰ ਪੰਜਾਬ ਦੇ ਮਲੋਟ ਸ਼ਹਿਰ ਵਿਖੇ ਭਾਜਪਾ ਵਿਧਾਇਕ ਅਰੁਣ ਨਾਰੰਗ 'ਤੇ ਕੁੱਝ ਪ੍ਰਦਰਸ਼ਨਕਾਰੀਆਂ ਨੇ ਹਮਲਾ ਕੀਤਾ ਅਤੇ ਉਹਦੇ ਕੱਪੜੇ ਪਾੜ ਦਿੱਤੇ ਗਏ। ਪੁਲਿਸ ਮੁਤਾਬਿਕ, ਹਮਲਾ ਕਰਨ ਵਾਲੇ ਪ੍ਰਦਰਸ਼ਨਕਾਰੀ ਕਿਸਾਨ ਸਨ, ਜਦੋਂਕਿ ਵਿਧਾਇਕ ਦਾ ਬਿਆਨ ਸੀ ਕਿ, ਕੁੱਝ ਆਮ ਲੋਕ ਸਨ। ਭਾਜਪਾ ਵਿਧਾਇਕ ਨਾਰੰਗ ਦਾ ਬਦਲਾ, ਹੁਣ ਭਾਜਪਾਈ ਕਿਸਾਨ ਆਗੂਆਂ 'ਤੇ ਹਮਲਾ ਕਰਕੇ ਲੈ ਰਹੇ ਹਨ। 

ਖ਼ਬਰਾਂ ਮੁਤਾਬਿਕ, ਲੰਘੇ ਕੱਲ੍ਹ ਕਿਸਾਨ ਆਗੂ ਰਾਕੇਸ਼ ਟਿਕੈਤ 'ਤੇ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਤਾਤਰਪੁਰ ਚੌਂਕ ਵਿਖੇ ਟਿਕੈਤ ਦੇ ਕਾਫਲੇ 'ਤੇ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ। ਜਾਣਕਾਰੀ ਮਿਲੀ ਹੈ ਕਿ ਕਿਸਾਨ ਆਗੂਆਂ ਦਾ ਸਵਾਗਤ ਕਰਨ ਦੇ ਬਹਾਨੇ, ਲੋਕਾਂ ਨੇ ਰਾਕੇਸ਼ ਟਿਕੈਤ ਦੀ ਕਾਰ ਰੋਕੀ ਅਤ ਉਹਦੇ 'ਤੇ ਹਮਲਾ ਕਰਦਿਆਂ ਹੋਇਆ ਕਾਲੀ ਸਿਆਹੀ ਸੁੱਟ ਦਿੱਤੀ ਗਈ। ਇਸ ਘਟਨਾ ਨੇ ਕਿਸਾਨਾਂ ਵਿੱਚ ਭਾਰੀ ਰੋਹ ਭਰ ਦਿੱਤਾ ਹੈ। 

ਉਕਤ ਹਮਲੇ ਦਾ ਦੋਸ਼ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਭਾਜਪਾ ਉੱਪਰ ਲਗਾਇਆ ਅਤੇ ਕਿਹਾ ਕਿ, ਇਹ ਭਾਜਪਾ ਦੇ ਗੁੰਡਿਆਂ ਨੇ ਉਹਦੇ 'ਤੇ ਹਮਲਾ ਕੀਤਾ। ਦੱਸਦੇ ਚੱਲੀਏ ਕਿ, ਟਿਕੈਤ 'ਤੇ ਹਮਲਾ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਕਰੀਬ 16 ਏਬੀਵੀਪੀ ਦੇ ਕਾਰਕੁੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਏਬੀਵੀਪੀ, ਭਾਜਪਾ ਅਤੇ ਆਰਐਸਐਸ ਦੀ ਵਿਦਿਆਰਥੀ ਜਥੇਬੰਦੀ ਹੈ, ਜੋ ਹਮੇਸ਼ਾ ਹੀ ਲੋਕ ਮੁੱਦਿਆਂ ਦੇ ਵਿਰੁੱਧ ਖੜ੍ਹੀ ਹੋਈ ਹੈ ਅਤੇ ਭਾਜਪਾ ਦੇ ਹਰ ਫ਼ੈਸਲੇ ਨੂੰ ਸਲਾਉਂਦੀ ਆਈ ਹੈ।