ਅੰਦਰਲੀ ਗੱਲ: 'ਓਹ' ਕਿਸਾਨ ਨਹੀਂ ਸਨ, ਜਿਨ੍ਹਾਂ ਨੇ ਭਾਜਪਾ ਵਿਧਾਇਕ ਦੀ ਝਾੜਝੰਬ ਕੀਤੀ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 02 2021 14:15
Reading time: 1 min, 20 secs

27 ਮਾਰਚ 2021 ਨੂੰ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਕੁੱਝ ਲੋਕਾਂ ਦੁਆਰਾ ਕੁੱਟਮਾਰ ਕੀਤੀ ਗਈ। ਜਿਸ ਦਾ ਮੁੱਦਾ ਇਸ ਵੇਲੇ ਬਹੁਤ ਗਰਮਾਇਆ ਹੋਇਆ ਹੈ। ਸਵਾਲ ਸਭਨਾਂ ਦੇ ਮਨਾਂ ਵਿੱਚ ਇਹ ਹੀ ਉੱਠ ਰਹੇ ਹਨ ਕਿ ਆਖ਼ਰ ਭਾਜਪਾ ਵਿਧਾਇਕ ਦੀ ਕੁੱਟਮਾਰ ਕਿਸ ਨੇ ਕੀਤੀ? ਕਈ ਲੋਕਾਂ ਦਾ ਦਾਅਵਾ ਹੈ ਕਿ ਭਾਜਪਾ ਵਿਧਾਇਕ ਦੀ ਕੁੱਟਮਾਰ ਆਮ ਲੋਕਾਂ ਨੇ ਨਹੀਂ, ਬਲਕਿ ਕਿਸਾਨਾਂ ਦੁਆਰਾ ਕੀਤੀ ਗਈ। 

ਪਰ ਵਿਧਾਇਕ ਅਰੁਣ ਨਾਰੰਗ, ਜਿਸ ਦੀ ਕੁੱਟਮਾਰ ਹੋਈ, ਉਹਦਾ ਦਾਅਵਾ ਹੈ ਕਿ ਉਹ ਮਲੋਟ ਸ਼ਹਿਰ ਵਿਖੇ ਪੰਜਾਬ ਕਾਂਗਰਸ ਦੇ 4 ਸਾਲਾਂ ਦੇ ਰਿਪੋਰਟ ਕਾਰਡ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਨ ਆਇਆ ਸੀ। ਜਿਵੇਂ ਹੀ ਉਹ ਪ੍ਰੈੱਸ ਕਾਨਫ਼ਰੰਸ ਕਰ ਰਿਹਾ ਸੀ ਤਾਂ, ਇਸੇ ਦੌਰਾਨ ਹੀ ਬਾਹਰੋਂ ਅਵੱਲੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਪਈਆਂ। ਕੁੱਝ ਲੋਕਾਂ ਨੇ ਹੱਥਾਂ ਵਿੱਚ ਹਰੇ ਅਤੇ ਕਾਲੇ ਝੰਡੇ ਫੜੇ ਹੋਏ ਸਨ। 

ਵਿਧਾਇਕ ਦਾ ਦਾਅਵਾ ਹੈ ਕਿ ਉਹਨੇ ਪੁਲਿਸ ਵਾਲਿਆਂ ਨੂੰ ਇਹ ਵੀ ਆਖਿਆ ਕਿ, ਉਹਦੀ ਜਾਨ ਨੂੰ ਖ਼ਤਰਾ ਹੈ, ਇਸ ਲਈ ਉਹ ਅੰਦਰ ਕਮਰੇ ਵਿੱਚ ਹੀ ਬੈਠ ਜਾਂਦੇ ਹਨ, ਪਰ, ਪੁਲਿਸ ਨੇ ਮੇਰੀ (ਵਿਧਾਇਕ) ਦੀ ਨਹੀਂ ਸੀ ਅਤੇ ਉਹ ਬਾਹਰ ਪ੍ਰਦਰਸ਼ਨ ਵਾਲੀ ਜਗ੍ਹਾ 'ਤੇ ਮੈਨੂੰ ਲੈ ਆਏ। ਜਿੱਥੇ ਕੁੱਝ ਲੋਕਾਂ ਨੇ ਮੇਰੀ (ਵਿਧਾਇਕ) ਗੱਡੀ 'ਤੇ ਹਮਲਾ ਕੀਤਾ, ਕਾਲਖ਼ ਮਲੀ ਅਤੇ ਮੇਰੇ (ਵਿਧਾਇਕ) ਕੱਪੜੇ ਪਾੜ ਦਿੱਤੇ। 

ਕੁੱਝ ਲੋਕਾਂ ਨੇ ਮੇਰੀ ਕੁੱਟਮਾਰ ਕੀਤੀ। ਦੱਸ ਦਈਏ ਕਿ, ਪੁਲਿਸ ਨੇ ਨੰਗੇ ਵਿਧਾਇਕ ਨੂੰ ਭੀੜ ਦੇ ਚੁਗਲ ਵਿੱਚੋਂ ਛੁਡਾਇਆ ਅਤੇ ਸੁਰੱਖਿਅਤ ਜਗ੍ਹਾ 'ਤੇ ਲੈ ਕੇ ਗਏ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਟਕਰਾਅ ਦੀ ਸਥਿਤੀ ਵੀ ਬਣੀ, ਪਰ ਕੁੱਝ ਸੂਝਵਾਨਾਂ ਲੋਕਾਂ ਦੇ ਕਾਰਨ ਇਹ ਮਾਮਲਾ ਬਹੁਤਾ ਉੱਥੇ 27 ਮਾਰਚ ਵਾਲੇ ਦਿਨ ਭੱਖ ਨਹੀਂ ਸਕਿਆ। ਪਰ, ਪੁਲਿਸ ਨੇ 300 ਦੇ ਕਰੀਬ ਕਿਸਾਨਾਂ ਸੰਗੀਨ ਧਰਾਵਾਂ ਦੇ ਤਹਿਤ ਪਰਚਾ ਦਰਜ ਕਰ ਦਿੱਤਾ, ਜਦੋਂਕਿ ਵਿਧਾਇਕ ਆਖ ਰਿਹਾ ਹੈ ਕਿ ਕੁੱਟਮਾਰ ਕਰਨ ਵਾਲੇ ਕਿਸਾਨ ਨਹੀਂ ਸਨ, ਇਹ ਕਾਂਗਰਸੀ ਸਨ।