ਸਰਦਾਰ ਅਮਰਦੀਪ ਸਿੰਘ ਚੀਮਾ, ਚੇਅਰਮੈਨ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਨੇ ਅੱਜ ਬਾਲ ਟੀਕਾਕਰਨ ਪ੍ਰੋਗਰਾਮ ਦਾ ਲਿਆ ਜਾਇਜ਼ਾ

੧੨੦੦ ਤੋਂ ਵੱਧ ਕੇਂਦਰਾਂ ਵਿਚ ਕੀਤਾ ਜਾ ਰਿਹਾ ਬਾਲ ਟੀਕਾਕਰਨ 

ਸਰਦਾਰ ਅਮਰਦੀਪ ਸਿੰਘ ਚੀਮਾ, ਚੇਅਰਮੈਨ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਨੇ ਅੱਜ ਬਾਲ ਟੀਕਾਕਰਨ ਪ੍ਰੋਗਰਾਮ ਦਾ ਲਿਆ ਜਾਇਜ਼ਾ. 

ਅੱਜ ਪੰਜਾਬ ਵਿਚ 1200 ਤੋਂ ਵੱਧ ਬਾਲ ਟੀਕਾ ਕਰਨ ਕੇਂਦਰ ਸਥਾਪਿਤ ਕੀਤੇ ਗਏ ਸਨ ਜਿੰਨਾ ਵਿਚ ਲੱਗਭਗ ੧੨੦੦੦ ਤੋਂ ਵੱਧ ਬੱਚਿਆਂ ਨੂੰ ਜੀਵਨ ਰੱਖਿਅਕ ਵੈਕਸੀਨੇਸ਼ਨ ਕੀਤੀ ਗਈ 

ਅੱਜ ਇਸ ਸੰਬੰਦ ਵਿੱਚ ਬਟਾਲਾ ਦੇ ੧੩ ਸੈਂਟਰਾਂ ਤੇ ਬਾਲ ਟੀਕਾ ਕਰਨ ਕੀਤਾ ਜਾ ਰਿਹਾ ਸੀ ਤੇ ਉਹਨਾਂ ਵੱਖ ਵੱਖ ਕੇਂਦਰਾਂ ਵਿਚੋਂ ਕੁਝ ਚੋਣਵੇਂ ਕੇਂਦਰਾਂ ਦਾ ਦੌਰਾ ਕਰਨ ਉਪਰੰਤ ਬਟਾਲਾ ਇਲਾਕੇ ਨਾਲ ਸੰਬੰਧਿਤ ੨ ਕੇਂਦਰਾਂ ਕਾਹਨੂੰਵਾਨ ਰੋਡ ਅਤੇ ਮਲਕਪੁਰ ਹੈਲਥ ਐਂਡ ਵੈਲਨੈਸ ਸੈਂਟਰ ਦਾ ਨਿਰੀਖਣ ਸਰਦਾਰ ਚੀਮਾ ਨੇ ਕੀਤਾ 

ਇਸ ਮੌਕੇ ਜਿਲਾ ਪੱਧਰ ਦੇ ਅਫਸਰਾਂ ਤੋਂ ਇਲਾਵਾ ਬਟਾਲਾ ਸਬ ਡਿਵਿਸ਼ਨਲ ਹਸਪਤਾਲ ਦੇ ਐੱਸ ਐੱਮ ਓ ਡਾਕਟਰ ਸੰਜੀਵ ਕੁਮਾਰ ਭੱਲਾ ਤੇ ਬਲਾਕ ਪ੍ਰਾਇਮਰੀ ਹੈਲਥ ਸੈਂਟਰ ਭੁੱਲਰ ਦੇ ਐੱਸ ਐੱਮ ਓ ਡਾਕਟਰ ਵਿਕਰਮਜੀਤ ਸਿੰਘ , ਨੇ ਲੋੜੀਂਦੀ ਜਾਣਕਾਰੀ ਸਾਂਝੀ ਕਰਦਿਆਂ ਸਰਦਾਰ ਚੀਮਾ ਨੂੰ ਦੱਸਿਆ ਕੇ ਇਸ ਸਮੇ ਸਿਹਤ ਅਧਿਕਾਰੀਆਂ ਤੇ ਅਮਲੇ ਤੋਂ ਇਲਾਵਾ ਕੁਲ ੩੦ ਸੈਂਟਰ ਨਾਲ ਸੰਬੰਧਿਤ    ਏ ਅਨ ਐਮ ਅਤੇ ਆਸ਼ਾ ਭੈਣਜੀ ਤੋਂ ਇਲਾਵਾ ਹੈਲਥ ਵਰਕਰ ਮੌਕੇ ਤੇ ਮੌਜੂਦ ਹਨ ਜਿਨ੍ਹਾਂ ਟੀਕਾ ਕਰਨ ਸੰਬੰਦੀ ਫੀਲਡ ਜਾਣਕਾਰੀ ਦੇਂਦੇ ਹੋਏ ਸਰਦਾਰ ਚੀਮਾ ਨੂੰ ਦੱਸਿਆ ਕੇ ਅੱਜ ਬਟਾਲਾ ਨਾਲ ਇਸ ਸਮੇ ਸੰਬੰਧਿਤ ਲੱਗਭਗ ੩੨੫ ਤੋਂ ਵੱਧ ਬੱਚਿਆਂ ਦਾ ਟੀਕਾ ਕਰਨ ਕੀਤਾ ਜਾ ਚੁਕਿਆ ਹੈ ਇਸ ਮੌਕੇ ਇਲਾਕੇ ਨਾਲ ਸੰਬੰਧਿਤ ਮੋਹਤਬਰ ਲੋਕਾਂ ਨੇ ਸਰਦਾਰ ਚੀਮਾ ਦਾ ਆਪ ਮੌਕੇ ਉੱਤੇ ਪਹੁੰਚ ਕੇ ਬੱਚਿਆਂ ਦੇ ਮਾਪਿਆਂ ਤੇ ਸਾਕ ਸੰਬੰਦੀਆਂ ਨਾਲ ਗੱਲਬਾਤ ਕਰਕੇ ਸਟਾਫ ਮੈਂਬਰ ਦਾ ਕੋਰੋਨਾ ਮਹਾਮਾਰੀ ਮੌਕੇ ਹੋਂਸਲਾ ਅਫ਼ਜ਼ਾਈ ਕਰਨ ਲਈ ਧੰਨਵਾਦ ਕੀਤਾ 

ਫੋਟੋ ਕੈਪਸ਼ਨ :ਅਮਰਦੀਪ ਸਿੰਘ ਚੀਮਾ, ਚੇਅਰਮੈਨ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਨੇ ਅੱਜ ਬਾਲ ਟੀਕਾਕਰਨ ਪ੍ਰੋਗਰਾਮ ਦਾ ਜਾਇਜ਼ਾ ਲਿਆ