ਕੀ ਪੰਜਾਬ ਦੇ ਲੀਡਰ, ਪੰਜਾਬ ਦੇ ਦੁਸ਼ਮਣ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਸਕੇ ਪੁੱਤ ਅਖ਼ਵਾਉਣ ਵਾਲੇ ਲੀਡਰਾਂ ਨੇ ਹਮੇਸ਼ਾ ਹੀ ਪੰਜਾਬ ਦਾ ਨਾਸ਼ ਕਰਨ ਦਾ ਕੰਮ ਕੀਤਾ ਹੈ। ਵੈਸੇ ਬੱਚਾ ਜਦੋਂ ਜੰਮਦਾ ਹੈ ਤਾਂ, ਜਨੇਪਾ ਕਰਨ ਵਾਲੀ ਨਰਸ ਡਾਕਟਰ ਫ਼ੀਸ ਲੈਂਦੀ ਹੈ। ਬੱਚਾ ਵੱਡਾ ਹੁੰਦਾ ਹੈ ਤਾਂ ਸਕੂਲ ਕਾਲਜ ਆਲੇ ਫ਼ੀਸ ਲੈਂਦੇ ਨੇ। ਬੱਚਾ ਜੇਕਰ ਵੱਡਾ ਹੋ ਕੇ ਨੌਕਰੀ ਦੀ ਮੰਗ ਵੀ ਕਰਦਾ ਹੈ ਤਾਂ, ਨੌਕਰੀ ਆਲਾ ਫ਼ਾਰਮ ਭਰਨ 'ਤੇ ਫਿਰ ਫ਼ੀਸ ਲੱਗਦੀ ਹੈ। ਹਾਲੇ ਇੱਥੇ ਗੱਲ ਮੁੱਕਦੀ ਨਹੀਂ, ਨੌਕਰੀ ਲੱਗ ਵੀ ਜਾਂਦਾ ਹੈ ਤਾਂ, ਵੀ ਅਨੇਕਾਂ ਮੁਸੀਬਤਾਂ ਅਤੇ ਆਖ਼ਰ ਕਰਜ਼ੇ ਦਾ ਬੋਝ ਛੋਟੇ ਤੋਂ ਵੱਡੇ ਹੋਏ ਬੱਚੇ ਉੱਪਰ ਚੜ੍ਹ ਜਾਂਦਾ ਹੈ। 

ਬਹੁਤੇ ਬੱਚੇ ਇਸ ਵੇਲੇ ਵਿਦੇਸ਼ ਜਾਣ ਦੀ ਚਾਹਤ ਵਿੱਚ ਹਨ ਅਤੇ ਵਿਦੇਸ਼ਾਂ ਵਿੱਚ ਹੀ ਸੈਟਲ ਹੋਣਾ ਪਸੰਦ ਕਰ ਰਹੇ ਹਨ, ਕਿਉਂਕਿ ਪੰਜਾਬ ਵਿੱਚ ਟੈਕਸ ਅਦਾ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਪੂਰੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਚੰਗੀਆਂ ਪੜ੍ਹਾਈਆਂ ਕਰਨ ਦੇ ਬਾਵਜੂਦ ਵੀ ਨੌਕਰੀ ਨਹੀਂ ਮਿਲ ਰਹੀ ਅਤੇ ਨਾ ਹੀ ਏਨਾ ਕਰਜ਼ਾ ਮਿਲ ਰਿਹਾ ਹੈ ਕਿ ਆਪਣਾ ਬਿਜਨੈੱਸ ਖੋਲਿਆ ਜਾ ਸਕੇ। ਚਾਰੇ ਪਾਸਿਉਂ ਪੰਜਾਬ ਦੀ ਜਵਾਨੀ ਨੂੰ ਮਾਰ ਪੈ ਰਹੀ ਹੈ ਅਤੇ ਪੰਜਾਬੀ ਪੂਰੀ ਤਰ੍ਹਾਂ ਨਾਲ ਪਿਸ ਰਹੇ ਹਨ। 

ਜੰਮਦੇ ਤੋਂ ਵੱਡੇ ਹੁੰਦੇ ਜਵਾਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ, ਉਨ੍ਹਾਂ ਦਾ ਅੱਗੇ ਭਵਿੱਖ ਕੀ ਹੋਵੇਗਾ? ਕਿਉਂਕਿ ਨਿੱਜੀਕਰਨ ਨੂੰ ਬੜਾਵਾਂ ਸਰਕਾਰ ਲਗਾਤਾਰ ਦੇਈ ਜਾ ਰਹੀ ਹੈ। ਰਿਪੋਰਟਾਂ ਕਹਿੰਦੀਆਂ ਨੇ ਕਿ, ਪੰਜਾਬ ਦੇ ਹਰ ਵਸਨੀਕ 'ਤੇ ਲੱਖਾਂ ਰੁਪਏ ਦਾ ਕਰਜ਼ਾ ਹੈ। ਹੁਣ ਸਵਾਲ ਤਾਂ ਸਾਰੇ ਕਰਨੇਗੀ ਹੀ ਕਿ, ਅਸੀਂ ਕਿਹੜਾ ਕੁੱਝ ਖ਼ਰੀਦਿਆਂ ਹੈ, ਫਿਰ ਸਾਡੇ 'ਤੇ ਇਹ ਕਰਜ਼ਾ ਚੜ੍ਹ ਕਿਵੇਂ ਗਿਆ? ਲੋਕ ਇਹ ਵੀ ਸਵਾਲ ਕਰਦੇ ਹੋਣਗੇ ਕਿ, ਅਸੀਂ ਸਰਕਾਰ ਨੂੰ ਟੈਕਸ ਅਦਾ ਕਰਦੇ ਹਾਂ, ਇਸ ਦਾ ਇਹ ਮਤਲਬ ਨਹੀਂ, ਕਿ ਸਾਡੇ ਸਿਰ ਕਰਜ਼ਾ ਹੀ ਚੜ੍ਹਾਈ ਜਾਉ। 

ਵੈਸੇ, ਜਦੋਂ ਟੈਕਸ ਅਦਾ ਕਰਦੇ ਹਾਂ, ਹਰ ਚੀਜ਼ ਖ਼ਰੀਦਣ 'ਤੇ ਪੂਰਾ ਮੁੱਲ ਦਿੰਦੇ ਹਾਂ, ਤਾਂ ਫਿਰ ਕਰਜ਼ੇ ਦਾ ਬੋਝ ਸਾਡੇ 'ਤੇ ਕਿਉਂ ਪਵੇ? ਪੰਜਾਬ ਸਰਕਾਰ ਦੁਆਰਾ ਪਾਇਆ ਗਿਆ, ਜਨਤਾ 'ਤੇ ਕਰਜ਼ਾ ਤਾਂ ਹਾਲੇ ਖ਼ਤਮ ਨਹੀਂ ਹੋਇਆ, ਕਿ ਦੂਜੇ ਪਾਸੇ ਕੇਂਦਰ ਸਰਕਾਰ ਦੁਆਰਾ ਲਗਾਇਆ ਕਿ ਜੀਐਸਟੀ ਵੱਖਰੇ ਤੌਰ 'ਤੇ ਅਵਾਮ ਦਾ ਦੁਸ਼ਮਣ ਬਣਿਆ ਹੋਇਆ ਹੈ, ਉੱਪਰੋਂ ਵੱਖ ਵੱਖ ਇਨਕਮ ਟੈਕਸ ਅਤੇ ਹੋਰ ਏਜੰਸੀਆਂ ਨੇ ਲੋਕਾਂ ਦਾ ਲਹੂ ਪੀਤਾ ਹੋਇਆ ਹੈ। ਪਰ ਕੀ, ਇਹ ਸਭ ਕੁੱਝ ਕਿਤੇ ਪੰਜਾਬ ਨੂੰ ਖ਼ਤਮ ਕਰਨ ਦੇ ਵਾਸਤੇ ਤਾਂ ਨਹੀਂ ਹੋ ਰਿਹਾ?