ਸਰਦਾਰ ਚੀਮਾ ਵੱਲੋਂ ਕੋਰੋਨਾ ਟੀਕਾਕਰਨ ਦਾ ਜ਼ਮੀਨੀ ਪੱਧਰ ਤੇ ਜ਼ਾਇਜ਼ਾ

ਪ੍ਰਾਇਮਰੀ ਹੈਲਥ ਸੈਂਟਰ ਪੱਧਰ ਤੇ ਟੀਕਾ ਕਰਨ ਨੂੰ ਮਨਜ਼ੂਰੀ (ਕੋਰੋਨਾ ਟੀਕਾਕਰਨ ਤੇ ਸੈਂਪਲਿੰਗ ਸੈਂਟਰਾਂ ਦਾ ਦੌਰਾ ) ਕੋਰੋਨਾ ਮਹਾਮਾਰੀ ਦੌਰਾਨ ਟੀਕਾ ਕਰਨ ਮੁਹਿੰਮ ਦਾ  ਜ਼ਾਇਜ਼ਾ ਲੈਣ ਲਈ ਅੱਜ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ  ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਅੱਜ ਜ਼ਿਲਾ ਗੁਰਦਾਸਪੁਰ ਦੇ ਸਾਰੇ ਸੀਨੀਅਰ ਮੈਡੀਕਲ ਆਫ਼ੀਸਰਜ਼ ਜੋ ਕਮਿਊਨਿਟੀ ਹੈਲਥ ਸੈਂਟਰਜ਼ ਤੇ ਪ੍ਰਾਇਮਰੀ ਹੈਲਥ ਸੈਂਟਰ ਦੇ ਇੰਚਾਰਜ ਹਨ ਤੇ ਜਿੱਲ੍ਹਾ ਪੱਧਰ ਦੇ ਪ੍ਰੋਗਰਾਮ ਅਫਸਰਾਂ ਨਾਲ ਸਿਵਲ ਸਰਜਨ ਗੁਰਦਾਸਪੁਰ ਦੇ ਦਫ਼ਤਰ ਵਿਚ ਸੱਦੀ ਗਈ ਇੱਕ ਹੰਗਾਮੀ ਮੀਟਿੰਗ ਕੀਤੀ ਤੇ ਇਸ ਵਿਸ਼ਵ ਵਿਆਪੀ ਮਹਾਮਾਰੀ ਨੂੰ ਇੱਕ ਸੰਗਠਿਤ ਮੁਹਿੰਮ ਰਾਹੀਂ ਨਜਿੱਠਣ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਜ਼ਾਰੀ ਕੀਤੇ .

ਇਸ ਮੌਕੇ ਇੰਚਾਰਜ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਕੁਮਾਰ ਨੇ ਸਰਦਾਰ ਚੀਮਾ ਨੂੰ ਕੋਵਿਦ 19 ਦੇ ਸੰਬੰਧ ਵਿਚ ਹੈੱਡਕੁਆਟਰ ਵੱਲੋਂ ਜ਼ਾਰੀ ਕੀਤੀਆਂ ਹਿਦਾਇਤਾਂ ਦੀ ਪਾਲਣਾ ਬਾਰੇ ਜਾਣਕਾਰੀ ਦਿੱਤੀ ਤੇ ਡਿਪਟੀ ਮੈਡੀਕਲ ਕਮਿਸ਼ਨਰ ਵੱਲੋਂ ਆਪਣੇ ਅਧਿਕਾਰ ਖੇਤਰ ਨਾਲ ਸੰਬਧਿਤ ਕਾਰਵਾਈ ਬਾਰੇ ਜਾਣੂ ਕਰਵਾਇਆ.

ਸਰਦਾਰ ਚੀਮਾ ਨੇ ਵਿਭਾਗੀ ਅਮਲੇ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਵੱਖ ਵੱਖ ਪ੍ਰਚਾਰ ਮਾਧਿਆਮ ਰਾਹੀਂ ਕੋਰੋਨਾ ਬਚਾਓ ਟੀਕਾ ਕਰਨ ਨੂੰ ਉਤਸ਼ਾਹਿਤ ਕਰਨ ਲਈ ਤੇ ਇਸ ਕੰਮ ਵਿਚ ਤੇਜ਼ੀ ਲਿਆਉਣ ਅਤੇ ਪ੍ਰਾਇਮਰੀ ਹੈਲਥ ਸੈਂਟਰ ਦੇ ਪੱਧਰ ਤੇ ਇਸ ਟੀਕਾਕਰਨ ਨੂੰ ਸੁਨਿਸ਼ਚਿਤ ਕਰਨ ਲਈ ਹਰ ਸੰਭਵ ਹੀਲਾ ਵਰਤਣ ਲਈ ਨਿਰਦੇਸ਼ਤ ਕੀਤਾ.

ਇਸ ਮੌਕੇ ਐੱਸ.ਐਮ.ਓ  ਬਟਾਲਾ , ਨੌਸ਼ਹਿਰਾ ਮੱਝਾ ਸਿੰਘ , ਕਾਦੀਆਂ , ਭਾਮ , ਰਣਜੀਤ ਬਾਗ ,ਡੀਨਾਂ ਨਗਰ , ਡੇਰਾ ਬਾਬਾ ਨਾਨਕ , ਫ਼ਤਿਹ ਗੜ੍ਹ ਚੂੜਿਆਂ , ਕਲਾਨੌਰ , ਧਾਰੀਵਾਲ , ਭੇਨੀ  ਮੀਆਂ ਖਾਂ ਆਦਿ ਨੇ ਸਰਦਾਰ ਚੀਮਾ ਦੇ ਆਪ ਮੂਹਰਲੀ ਕਤਾਰ ਵਿਚ ਹੋ ਕੇ ਸੇਹਾਤਰ ਵਿਭਾਗ ਦੇ  ਵਰਕਰਾਂ ਤੇ ਅਧਿਕਾਰੀਆਂ ਦਾ ਜ਼ਮੀਨੀ ਪੱਧਰ ਤੇ ਪਹੁੰਚ ਕੇ ਹੌਂਸਲਾ ਅਫਜ਼ਾਈ ਕਰਨ ਲਈ ਧੰਨਵਾਦ ਕੀਤਾ।