ਕਿਤੇ ਕੈਪਟਨ, ਰਿਲਾਇੰਸ ਹਵਾਲੇ ਤਾਂ ਨਹੀਂ ਕਰਨਾ ਚਾਹੁੰਦਾ ਪੰਜਾਬ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਸਰਕਾਰੀ ਬਿਜਲੀ ਮੁਲਾਜ਼ਮ ਪਹਿਲੋਂ ਵੋਡਾਫ਼ੋਨ ਕੰਪਨੀ ਦੀ ਮੋਬਾਈਲ ਸਿੰਮ ਦੀ ਵਰਤੋਂ ਕਰਦੇ ਸਨ ਅਤੇ ਸਰਕਾਰ ਦੁਆਰਾ ਇਹ ਸਿੰਮ ਇਸ ਲਈ ਬਿਜਲੀ ਕਾਮਿਆਂ ਨੂੰ ਮੁਹੱਈਆ ਕਰਵਾਈ ਗਈ ਸੀ, ਕਿਉਂਕਿ ਇਹਦੀ ਕਾਲ ਰੇਟ ਵੀ ਸਸਤੀ ਸੀ ਅਤੇ ਬਹੁਤ ਕੁੱਝ ਫ਼ਾਇਦੇ ਵੀ ਵੋਡਾਫ਼ੋਨ ਨੇ ਮੁਲਾਜ਼ਮਾਂ ਨੂੰ ਦੇਣ ਦੇ ਕੀਤੇ ਸਨ। ਹੁਣ ਇੱਕੋਂ ਦਮ ਪੰਜਾਬ ਸਰਕਾਰ ਨੂੰ ਵੋਡਾਫ਼ੋਨ ਕੰਪਨੀ ਮਾੜੀ ਲੱਗਣ ਲੱਗ ਗਈ ਹੈ ਅਤੇ ਸਰਕਾਰ ਨੇ ਵੋਡਾਫ਼ੋਨ ਦੀ ਬਿਜਾਏ, ਮੁਲਾਜ਼ਮਾਂ ਨੂੰ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਉ ਸਿੰਮ ਵਰਤਣ ਦਾ ਨਿਰਦੇਸ਼ ਜਾਰੀ ਕਰ ਦਿੱਤਾ ਹੈ। 

ਇਨਕਲਾਬੀ ਲੋਕ, ਇਸ ਨੂੰ ਪੂਰੀ ਤਰ੍ਹਾਂ ਨਾਲ ਸਾਜਿਸ਼ ਦੱਸ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਅੰਬਾਨੀ ਨੂੰ ਪੰਜਾਬ ਉੱਪਰ ਕੈਪਟਨ ਕਬਜ਼ਾ ਕਰਵਾਉਣਾ ਚਾਹੁੰਦੇ ਹਨ। ਅਸੀਂ ਇਸ ਗੱਲ ਦਾ ਦਾਅਵਾ ਨਹੀਂ ਕਰਦੇ ਕਿ, ਕੈਪਟਨ ਰਿਲਾਇੰਸ ਦੇ ਨਾਲ ਮਿਲ ਕੇ ਪੰਜਾਬ ਨੂੰ ਵੇਚਣਾ ਚਾਹੁੰਦੇ ਹਨ, ਪਰ ਜਿਸ ਪ੍ਰਕਾਰ ਸਰਕਾਰ 'ਤੇ ਦੋਸ਼ ਲੱਗ ਰਹੇ ਹਨ, ਉਹਦੇ ਤੋਂ ਸਾਫ਼ ਹੋ ਜਾਂਦਾ ਹੈ ਕਿ ਸਰਕਾਰ 'ਹੌਲੀ ਹੌਲੀ' ਪੰਜਾਬ ਦੇ ਅੰਦਰ ਮੁੜ ਤੋਂ ਰਿਲਾਇੰਸ ਦਾ ਕਾਰੋਬਾਰ ਸ਼ੁਰੂ ਕਰਵਾ ਕੇ, ਪੰਜਾਬ ਨੂੰ ਅੰਬਾਨੀ ਹਵਾਲੇ ਕਰਨਾ ਚਾਹੁੰਦੀ ਹੈ। 

ਲੰਘੇ ਦਿਨੀਂ ਜਮਹੂਰੀ ਅਧਿਕਾਰ ਸਭਾ ਦੇ ਆਗੂਆਂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਹੋਇਆ ਸਰਕਾਰ 'ਤੇ ਜਿੱਥੇ ਵੰਨ ਸੁਵੰਨੇ ਦੋਸ਼ ਮੜੇ, ਉੱਥੇ ਹੀ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਰਿਲਾਇੰਸ ਦੇ ਨਾਲ ਮਿਲ ਕੇ, ਪੰਜਾਬ ਨੂੰ ਉਜਾੜਨ 'ਤੇ ਤੁਰ ਪਈ ਹੈ। ਜਿਸ ਦੀ ਸ਼ੁਰੂਆਤ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਦੇ ਹੱਥਾਂ ਵਿੱਚ ਵੋਡਾਫ਼ੋਨ ਦੀ ਬਿਜਾਏ, ਰਿਲਾਇੰਸ ਕੰਪਨੀ ਦੀ ਸਿੰਮ ਫੜ੍ਹਾਉਣ ਤੋਂ ਕਰ ਦਿੱਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਦੇ ਕਾਰਪੋਰੇਟ ਪੱਖੀ ਚਿਹਰੇ ਤੋਂ ਪਰਦਾ ਉੱਠ ਚੁੱਕਿਆ ਹੈ। 

ਜਮਹੂਰੀ ਅਧਿਕਾਰ ਸਭਾ ਦੇ ਆਗੂਆਂ ਦੀ ਮੰਨੀਏ ਤਾਂ, ਉਨ੍ਹਾਂ ਮੁਤਾਬਿਕ ਪਾਵਰਕਾਮ ਦੇ ਸੀਐਮਡੀ ਆਈਏਐਸ ਅਧਿਕਾਰੀ ਵੇਨੂ ਪ੍ਰਸ਼ਾਦ ਦਾ ਕਹਿਣਾ ਹੈ ਕਿ ਅਜਿਹਾ ਸਰਕਾਰ ਨੇ ਸੋਚ ਸਮਝ ਕੇ ਕੀਤਾ ਹੈ। ਪਹਿਲਾਂ ਟੈਂਡਰ ਦਿੱਤਾ ਗਿਆ ਸੀ, ਜਿਸ ਦੇ ਜੁਆਬ ਵਿੱਚ ਰਿਲਾਇੰਸ ਦੀ ਜੀਓ ਨੇ 1 ਕਰੋੜ 7 ਲੱਖ ਦੇ ਪੈਕੇਜ ਦਾ ਆਫ਼ਰ ਕੀਤਾ। 

ਜਦੋਂਕਿ ਵੋਡਾਫੋਨ ਅਤੇ ਏਅਰਟੈੱਲ ਨੇ 2 ਕਰੋੜ ਦਾ ਖਰਚਾ ਦੱਸਿਆ। ਇਹ ਵਰਤਾਰਾ ਉਸ ਸਮੇਂ ਵਾਪਰਿਆ ਹੈ, ਜਦੋਂ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਚੱਲਿਆ ਹੋਇਆ ਹੈ। ਜਮਹੂਰੀ ਅਧਿਕਾਰ ਸਭਾ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਪੰਜਾਬ ਨੂੰ ਅੰਬਾਨੀ ਗਰੁੱਪ ਦੇ ਹਵਾਲੇ ਕਰਨਾ ਚਾਹੁੰਦੀ ਹੈ, ਜਦੋਂਕਿ ਭਾਰਤ ਸਰਕਾਰ,ਭਾਰਤ ਨੂੰ ਅੰਡਾਨੀ ਗਰੁੱਪ ਹਵਾਲੇ ਕਰਨ ਨੂੰ ਉਤਾਵਲੀ ਹੋਈ ਬੈਠੀ ਹੈ। 

ਬਾਦਲ-ਕੈਪਟਨ ਮਿਲੇ ਹੋਏ ਨੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ, ਕੀ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਸਰਕਾਰ ਦੇ ਨਾਲ ਗਠਜੋੜ ਕਰਕੇ, ਪੰਜਾਬ ਦੇ ਅੰਦਰ ...

ਬੇਰੁਜ਼ਗਾਰਾਂ ਦਾ ਅੰਦੋਲਨ ਕੈਪਟਨ ਨੂੰ ਲਾਵੇਗਾ ਗੱਦੀਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਜੇਕਰ ਸਾਡੀ ਸਰਕਾਰ ਬਣੀ ਤਾਂ ਸਭ ਤੋਂ ਪਹਿਲੋਂ ਘਰ ਘਰ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਜੇਕਰ ਨੌਕਰੀਆਂ ਨਾ ਦੇ ਸਕੇ ਤਾਂ, ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ। ਇਹ ਕਹਿਣਾ ਸੀ ਪੰਜਾਬ ਦੇ ਮੁੱਖ ਮੰਤਰੀ ...

ਤਨਖ਼ਾਹ ਕਮਿਸ਼ਨ 'ਤੇ ਰੋਕ: ਕਿਤੇ ਬਣ ਨਾ ਜਾਵੇ ਕੈਪਟਨ ਦੇ ਗਲੇ ਦੀ ਹੱਡੀ!! (ਨਿਊਜ਼ਨੰਬਰ ਖ਼ਾਸ ਖ਼ਬਰ)

ਛਲੇ ਦਿਨੀਂ ਇਹ ਖ਼ਬਰ ਸਾਹਮਣੇ ਆਈ ਕਿ ਪੰਜਾਬ ਸਰਕਾਰ ਦੇ ਵੱਲੋਂ 6ਵੇਂ ਤਨਖ਼ਾਹ ਕਮਿਸ਼ਨ ਦੀ ਮਿਆਦ ਵਿੱਚ ਇੱਕ ਮਹੀਨਾ ਹੋਰ ਵਾਧਾ ਕਰ ਦਿੱਤਾ ਹੈ। ਸਰਕਾਰ ਦੇ ਦਾਅਵੇ ਮੁਤਾਬਿਕ, ਹੁਣ ਮੁਲਾਜ਼ਮਾਂ ਨੂੰ ਜੁਲਾਈ ਮਹੀਨੇ ...

ਕੀ ਕੈਪਟਨ ਨੇ ਸੱਚੀ ਬਾਦਲਾਂ ਨਾਲ ਦੁਬਈ ਵਿੱਚ ਕੀਤਾ ਸਮਝੌਤਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ 2015 ਵਿੱਚ ਵਾਪਰੇ ਬੇਅਦਬੀ ਅਤੇ ਗੋਲੀਗਾਂਡ ਸਬੰਧੀ ਪੰਜਾਬ ਦੀ ਮੌਜੂਦਾ ਹਕੂਮਤ ਅਤੇ ਤਤਕਾਲੀ ਹਕੂਮਤ ਨੇ ਕੀ ਸਮਝੌਤਾ ਕਰ ਲਿਆ ਹੋਇਆ ਹੈ? ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਮਾਮਲਿਆਂ ...

ਕੈਪਟਨ ਹਕੂਮਤ ਲਈ ਸਮਾਂ ਥੋੜ੍ਹਾ, ਪਰ ਬੋਝ ਵੱਡਾ!! (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਰੁਜ਼ਗਾਰਾਂ ਦੇ ਅਨੁਸਾਰ, 3 ਅਪ੍ਰੈਲ 2021 ਨੂੰ ਸਿੱਖਿਆ ਮੰਤਰੀ ਸੰਗਰੂਰ ਵਿਖੇ ਜਦੋਂ ਆਪਣਾ ਪ੍ਰੋਗਰਾਮ ਕਰ ਰਹੇ ਸਨ ਤਾਂ ਬੇਰੁਜਗਾਰ ਅਧਿਆਪਕਾਂ ਵੱਲੋਂ ਆਪਣਾ ਰੋਸ ਜ਼ਾਹਿਰ ਕਰਨ ਲਈ ਸਿੱਖਿਆ ਮੰਤਰੀ ਖਿਲਾਫ ਜਿਵੇਂ ਹੀ ...

ਕੈਪਟਨ ਦੀ ਸਕੀਮ: ਘਰ-ਘਰ ਨੌਕਰੀ ਜਾਂ ਫਿਰ ਹਰ ਘਰ ਬੇਰੁਜ਼ਗਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੀ ਸੱਤਾ 'ਤੇ ਕਾਬਜ਼ ਕੈਪਟਨ ਹਕੂਮਤ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ, ਪਰ ਇਹ ਨਹੀਂ ਦੱਸਿਆ ਗਿਆ ਕਿ, ਰੁਜ਼ਗਾਰ ਕਿਹੜੇ ਖ਼ਾਤੇ ਵਿੱਚੋਂ ਦਿੱਤਾ। ਮਤਲਬ ਕਿ, ਸਰਕਾਰੀ ...

ਕੈਪਟਨ-ਮੋਦੀ ਦੇ ਵਾਅਦਿਆਂ ਤੋਂ ਨੌਜਵਾਨ ਪੀੜ੍ਹੀ ਕਿਉਂ ਤੰਗ? (ਨਿਊਜ਼ਨੰਬਰ ਖ਼ਾਸ ਖ਼ਬਰ)

2014 ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਤੀ ਸਾਲ 2 ਕਰੋੜ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਉਕਤ ਵਾਅਦਾ ਲੰਘੇ 7 ਸਾਲਾਂ ਵਿੱਚ ਵੀ ਪੂਰਾ ਨਹੀਂ ਹੋ ਸਕਿਆ। ਪ੍ਰਧਾਨ ਮੰਤਰੀ 'ਤੇ ਹਮੇਸ਼ਾ ਹੀ ਦੇਸ਼ ਦੇ ...

ਪੰਜਾਬ ਦੇ ਬੇਰੁਜ਼ਗਾਰਾਂ ਨੂੰ ਕੋਰੋਨਾ ਨਾਲੋਂ ਵੱਧ ਕੈਪਟਨ ਸਰਕਾਰ ਤੋਂ ਖ਼ਤਰਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਬੇਰੁਜਗਾਰਾਂ ਅਧਿਆਪਕਾਂ ਦਾ ਪੱਕਾ ਮੋਰਚਾ ਭਾਵੇ ਸੰਗਰੂਰ ਵਿਖੇ ਲੱਗਿਆ ਹੋਇਆ ਹੈ। ਪਰ ਬਾਵਜੂਦ ਇਸ ਦੇ ਸਿਖਿਆ ਮੰਤਰੀ ...

ਬੇਰੁਜ਼ਗਾਰਾਂ ਨਾਲ ਕੀਤਾ ਵਾਅਦਾ ਕੀ ਕੈਪਟਨ ਸਰਕਾਰ ਨੇ ਪੂਰਾ ਕਰਿਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਸੱਤਾ ਵਿੱਚ ਆਉਣ ਤੋਂ ਪਹਿਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਬੇਰੁਜ਼ਗਾਰਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਪੰਜਾਬ ਦੀ ਸੱਤਾ ਵਿੱਚ ਆ ਜਾਂਦੀ ਹੈ ਤਾਂ, ਪੰਜਾਬ ਦੇ ਹਰ ...

ਕੈਪਟਨ ਦਾ ਫ਼ਰਮਾਨ ਮੁਲਾਜ਼ਮਾਂ 'ਤੇ ਭਾਰੀ, ਹੁਣ ਕੀ ਬਣੂਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਰਕਾਰ ਬਣਨ ਦੇ ਪਹਿਲੇ 100 ਦਿਨਾਂ ਵਿੱਚ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ, ਸਾਰੀਆਂ ਮੁਲਾਜਮ ਮੰਗਾਂ ਪੂਰੀਆਂ ਕਰਨ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਪੰਜਾਬ ਸਰਕਾਰ ਆਪਣੇ ਵੱਲੋਂ ਹਰ ਵਰਗ ...

ਪੰਜਾਬ ਨੂੰ ਕੈਪਟਨ ਨੇ ਕਿਉਂ ਕਰਵਾਇਆ ਬੰਦ? (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਪੰਜਾਬ ਭਰ ਦੀਆਂ ਸੜਕਾਂ 11 ਵਜੇ ਤੋਂ 12 ਵਜੇ ਤੱਕ ਸੁੰਨਸਾਨ ਰਹੀਆਂ। ਪਰ ਕਿਉਂ? ਪੰਜਾਬ ਵਿੱਚ ਤਾਂ ਕਰਫ਼ਿਊ ਵੀ ਨਹੀਂ ਲਗਾਇਆ ਗਿਆ, ਫਿਰ ਵੀ ਕਿਉਂ ਸੜਕਾਂ ਸੁੰਨਸਾਨ ਰਹੀਆਂ? ਦਰਅਸਲ, ਇਸ ਦੇ ਪਿੱਛੇ ਇੱਕ ...

ਕੈਪਟਨ ਜੀ, ਰੁਜ਼ਗਾਰ ਦਿਓ!! (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਕਈ ਸਾਲਾਂ ਤੋਂ ਰੁਜ਼ਗਾਰ ਦੀ ਮੰਗ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਕਰ ਰਹੇ ਹਨ। ਪਰ ਸਰਕਾਰ ਦੁਆਰਾ ਉਨ੍ਹਾਂ ਦੀ ਕਿਸੇ ਵੀ ਮੰਗ ਨੂੰ ਮੰਨਿਆ ਨਹੀਂ ਜਾ ਰਿਹਾ ਅਤੇ ਨਾ ਹੀ ਰੁਜ਼ਗਾਰ ਸਬੰਧੀ ਬਾਂਹ ਫੜ੍ਹਾਈ ...

ਠੇਕਾ ਮੁਲਾਜ਼ਮ ਦਾ ਅੰਦੋਲਨ: ਕੀ ਕੈਪਟਨ ਸਰਕਾਰ 'ਤੇ ਪਾਵੇਗਾ ਅਸਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਠੇਕਾ ਮੁਲਾਜ਼ਮ ਸੰਘਰਸ ਮੋਰਚੇ ਵੱਲੋਂ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਨੂੰ ਜਿੱਥੇ ਅਣਗਿਣਤ ਭਰਾਤਰੀ ਜਥੇਬੰਦੀਆਂ ਦਾ ...

ਕੈਪਟਨ ਦੇ ਨਵੇਂ ਸਲਾਹਕਾਰ ਦੀ ਨਿਯੁਕਤੀ 'ਤੇ ਉੱਠੇ ਸਵਾਲ: ਸਰਕਾਰ ਖ਼ਜਾਨੇ ਦਾ ਪੈਸਾ ਬਰਬਾਦ ਕਰ ਰਹੀ ਐ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਦਿਨੀਂ ਜਦੋਂ ਇਹ ਖ਼ਬਰ ਸਾਹਮਣੇ ਆਈ ਕਿ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਆਪਣਾ ਨਵਾਂ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਹ ਖ਼ਬਰ ਆਉਂਦਿਆਂ ਸਾਰ ਹੀ ਅਨੇਕਾਂ ਸਵਾਲ ਉੱਠਣੇ ਸ਼ੁਰੂ ...

ਕਿਤੇ ਕੈਪਟਨ ਨੂੰ ਹੀ ਪੁੱਠੇ ਨਾ ਪੈ ਜਾਣ ਉਹਦੇ ਵਿਧਾਇਕ? (ਨਿਊਜ਼ਨੰਬਰ ਖ਼ਾਸ ਖ਼ਬਰ)

ਆਉਣ ਵਾਲੇ ਕੁੱਝ ਹੀ ਦਿਨਾਂ ਦੇ ਅੰਦਰ ਪੰਜਾਬ ਸਰਕਾਰ ਦੁਆਰਾ ਬਜਟ ਪੇਸ਼ ਕੀਤਾ ਜਾਣਾ ਹੈ। ਪਰ ਬਜਟ ਤੋਂ ਪਹਿਲੋਂ ਹੀ ਪੰਜਾਬ ਸਰਕਾਰ ਦੇ ਕਈ ਵਿਧਾਇਕਾਂ ਨੇ ਪੰਜਾਬ ਦੇ ਮੁੱਖ ਮੰਤਰੀ 'ਤੇ ਉਂਗਲਾਂ ਚੁੱਕਣੀਆਂ ਸ਼ੁਰੂ ਕਰ ...

ਕੈਪਟਨ ਹਕੂਮਤ ਦੀਆਂ ਹੁਣ ਕਾਮੇ ਅਤੇ ਪੈਨਸ਼ਨਰ ਹਿਲਾਉਣਗੇ ਜੜ੍ਹਾਂ!! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਵੇਂ ਹੀ ਅੱਜ ਨਗਰ ਨਿਗਮ, ਨਗਰ ਕੌਂਸਲ ਤੋਂ ਇਲਾਵਾ ਨਗਰ ਪੰਚਾਇਤ ਦੀਆਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਅਤੇ ਪੰਜਾਬ ਦੇ ਅੰਦਰ ਕਾਂਗਰਸ ਦੇ ਹੀ ਜ਼ਿਆਦਾਤਰ ਉਮੀਦਵਾਰ ਜਿੱਤਣ ਦੀਆਂ ਖ਼ਬਰਾਂ ਮਿਲੀਆਂ ਹਨ। ਪਰ ...

ਰਾਜਪਾਲ ਨੇ ਭੁਲਾ ਦਿੱਤਾ, ਕੈਪਟਨ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਮਹਾਂਮਾਰੀ ਵੇਲੇ, ਜਦੋਂ ਸਾਰੇ ਲੋਕ ਘਰਾਂ ਦੇ ਅੰਦਰ ਤੜੇ ਪਏ ਸਨ ਤਾਂ, ਉਸ ਵਕਤ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਵੱਲੋਂ ਕਿਸਾਨ ਅਤੇ ਲੋਕ ਮਾਰੂ ਖੇਤੀ ਕਾਨੂੰਨ ਪਾਸ ਕਰ ਦਿੱਤੇ ਗਏ। ਖੇਤੀ ਕਾਨੂੰਨਾਂ ਦੇ ਨਾਲ ਨਾਲ ...

ਕੀ ਕੈਪਟਨ ਨੂੰ ਖੇਤੀ ਕਾਨੂੰਨਾਂ ਬਾਰੇ ਪਹਿਲੋਂ ਜਾਣਕਾਰੀ ਸੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਨੂੰ ਲੈ ਕੇ, ਸਮੂਹ ਸਿਆਸੀ ਪਾਰਟੀਆਂ ਦੁਸ਼ਮਣਬਾਜ਼ੀ ਦੀ ਰਾਜਨੀਤੀ ਕਰ ਰਹੀਆਂ ਹਨ ਅਤੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਣ ਦਾ ਡਰਾਮਾ ਕਰ ਰਹੀਆਂ ਹਨ। ਅਕਾਲੀ ਕਾਂਗਰਸੀ ਹੋਣ ਜਾਂ ਫਿਰ ਆਮ ਆਦਮੀ ਪਾਰਟੀ ...

ਅੰਦਰਲੀ ਗੱਲ: ਹੁਣ ਪੰਜਾਬ ਦੇ ਸਰਕਾਰੀ ਸਕੂਲ, ਨਿੱਜੀ ਹੱਥਾਂ ਵਚ ਦੇਣ ਦੀ ਤਿਆਰੀ 'ਚ ਕੈਪਟਨ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਦੀਆਂ ਅਣਗਿਣਤ ਸਰਕਾਰੀ ਕੰਪਨੀਆਂ, ਸਰਕਾਰੀ ਵਿਭਾਗਾਂ ਤੋਂ ਇਲਾਵਾ ਸਿੱਖਿਆ ਅਤੇ ਖੇਤੀ ਸੈਕਟਰ ਮੋਦੀ ਸਰਕਾਰ ਨੇ ਨਿੱਜੀ ਹੱਥਾਂ ਵਿੱਚ ਦੇ ਦਿੱਤਾ ਹੈ, ਉੱਥੇ ਹੀ ਮੋਦੀ ਸਰਕਾਰ ਦੇ ਇਸੇ ਏਜੰਡੇ ਨੂੰ ਅੱਗੇ ਵਧਾਉਂਦੇ ਹੋਏ ...

ਕੈਪਟਨ ਸਰਕਾਰ ਦਾ ਸੱਥਾਂ ਵਿੱਚ ਆਉਣ ਤੋਂ ਪਹਿਲਾਂ ਵਾਲਾ ਵਾਅਦਾ ਕਿਥੇ ਗਿਆ? (ਨਿਊਜ਼ਨੰਬਰ ਖਾਸ ਖ਼ਬਰ)

ਹਰ ਪਾਰਟੀ ਜਦੋਂ ਸੱਤਾ ਵਿੱਚ ਆਉਂਦੀ ਹੈ ਤਾਂ ਉਹਦੇ ਵੱਲੋਂ ਵੰਨ ਸੁਵੰਨੇ ਵਾਅਦੇ ਜਨਤਾ ਨਾਲ ਕੀਤੇ ਜਾਂਦੇ ਹਨ ਤਾਂ ਜੋ ਜਨਤਾ ਨੂੰ ਆਪਣੇ ਵੱਲ ਖਿੱਚ ਕੇ ਸੱਤਾ ਹਾਸਲ ਕੀਤੀ ਜਾਵੇ। ਅਜਿਹੀਆਂ ਹੀ ...