ਓਹਨੇ ਛੱਡ'ਤੀ ਫ਼ਕੀਰ? (ਵਿਅੰਗ)

Last Updated: Feb 22 2021 13:39
Reading time: 2 mins, 1 sec

ਫ਼ਕੀਰ ਹਾਂ ਯਾਰੋਂ ਮੈਂ ਤਾਂ... ਕੁੱਝ ਅਵਾਂ ਤਵਾਂ ਹੋਇਆ ਤਾਂ, ਝੋਲਾ ਚੁੱਕ ਕੇ ਤੁਰ ਪਵਾਂਗੇ! ਇਹ ਬੋਲ ਸਾਡੇ ਨਹੀਂ, ਬਲਕਿ ਉਸੇ ਵੱਡੇ ਚੌਕੀਦਾਰ ਦੇ ਨੇ, ਜਿਸ ਦੇ ਰਾਜ ਵਿੱਚ ਏਨੇ ਜ਼ਿਆਦਾ ਠੱਗ, ਲੁਟੇਰੇ ਅਤੇ ਕਾਰਪੋਰੇਟ ਘਰਾਣੇ ਦੇਸ਼ ਦਾ ਪੈਸਾ ਲੈ ਕੇ ਵਿਦੇਸ਼ੀ ਨੂੰ ਉਡਾਰੀਆਂ ਮਾਰ ਗਏ, ਕਿ ਕੋਈ ਕਹਿਣ ਦੀ ਹੱਦ ਨਹੀਂ। ਕੀ ਇਹ ਫ਼ਕੀਰੀ ਵਾਲਾ ਟੋਟਕਾ ਸੁਣਾਉਣ ਵਾਲਾ ਹੁਣ ਫ਼ਕੀਰ ਨਹੀਂ ਰਿਹਾ? ਆਲੋਚਕ ਕਹਿੰਦੇ ਨੇ ਕਿ, ਹੁਣ ਫ਼ਕੀਰ ਅਮੀਰ ਹੋ ਗਿਐ, 8400 ਕਰੋੜ ਰੁਪਏ ਦਾ ਜਹਾਜ਼ ਲੈ ਕੇ, ਅਸਮਾਨ ਵਿੱਚ ਉਡਾਰੀਆਂ ਮਾਰਨ ਲੱਗ ਗਿਆ ਐ। 

ਪਿਛਲੇ ਦਿਨੀਂ, ਬੰਗਾਲ ਦੀ ਮਮਤਾ ਸਰਕਾਰ ਦੀ ਇੱਕ ਮੰਤਰੀ ਨੇ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਏਨਾ ਤਕੜਾ ਕੇਂਦਰ ਸਰਕਾਰ 'ਤੇ ਤੰਜ ਕੱਸਿਆ, ਜਿਸ ਦੀ ਆਵਾਜ਼ ਵਿਦੇਸ਼ਾਂ ਤੱਕ ਗਈ। ਵਿਦੇਸ਼ੀ ਚੈਨਲਾਂ ਨੇ ਉਕਤ ਮੰਤਰੀ ਦੀ ਇੰਟਰਵਿਊ ਕੀਤੀ, ਜਿਸ ਤੋਂ ਮਗਰੋਂ ਕੇਂਦਰ ਦੇ ਕਈ ਮੰਤਰੀਆਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ। ਮਮਤਾ ਦੀ ਮੰਤਰੀ ਨੇ ਦੋਸ਼ ਮੜਦਿਆਂ ਹੋਇਆ ਕਿਹਾ ਕਿ, ਚੌਕੀਦਾਰੀ ਛੱਡ ਕੇ ਠੱਗਾਂ, ਚੋਰਾਂ ਅਤੇ ਲੁਟੇਰਿਆਂ ਦੇ ਨਾਲ ਰਲ ਕੇ, ਮੁਲਕ ਨੂੰ ਵੇਚਣ ਤੁਰਿਆ ਦੇਸ਼ ਦਾ ਚੌਕੀਦਾਰ। 

ਚੌਕੀਦਾਰ, ਜਿਹੜਾ ਪਹਿਲੋਂ ਫ਼ਕੀਰ ਸੀ, ਚਾਹ ਵਾਲਾ ਸੀ, ਇਸ ਵੇਲੇ ਐਸੀ ਗੇਮ ਘੁੰਮਾ ਰਿਹਾ ਹੈ, ਜਿਸ ਨਾਲ ਮੁਲਕ ਤਾਂ ਉੱਜੜੇਗਾ ਹੀ, ਨਾਲ ਹੀ ਚੌਕੀਦਾਰ ਦੀ ਚਾਹ ਵੀ ਵਿਦੇਸ਼ੀ ਟੂਰ ਲਗਾ ਆਓ। ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਕਹਿੰਦੇ ਹਨ ਕਿ ਦੁਨੀਆ ਘੁੰਮਣ ਦੇ ਵਾਸਤੇ ਨਰਿੰਦਰ ਮੋਦੀ 2014 ਦੇ ਵਿੱਚ ਪ੍ਰਧਾਨ ਮੰਤਰੀ ਬਣਿਆ, ਨਾ ਕਿ ਦੇਸ਼ ਦੀ ਸੇਵਾ ਕਰਨ ਵਾਸਤੇ। ਕਿਉਂਕਿ ਮੋਦੀ ਨੇ ਭਾਰਤ ਦੇ ਅੰਦਰ ਘੱਟ ਅਤੇ ਵਿਦੇਸ਼ਾਂ ਦੇ ਅੰਦਰ ਜ਼ਿਆਦਾ ਦਿਨ ਗੁਜ਼ਾਰੇ।

ਰਾਹੁਲ ਨੇ ਕਿਹਾ ਕਿ, ਹੈਰਾਨੀ ਤਾਂ ਉਦੋਂ ਇਹ ਸੁਣ ਕੇ ਹੋਈ, ਜਦੋਂ ਵਿਦੇਸ਼ੀ ਟੂਰਾਂ ਦਾ ਖ਼ਰਚਾ ਵੀ ਜਨਤਾ ਸਿਰ ਪਾ ਦਿੱਤਾ। ਲੰਘੇ ਸਾਲ ਮਾਰਚ ਮਹੀਨੇ ਵਿੱਚ ਚੌਕੀਦਾਰ ਦੁਆਰਾ ਲਗਾਏ ਗਏ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਬੇਲੋੜੇ ਲਾਕਡਾਊਨ ਅਤੇ ਕਰਫ਼ਿਊ ਦੇ ਕਾਰਨ ਚੌਕੀਦਾਰ ਆਵਦੇ ਦੇਸ਼ ਦੇ ਅੰਦਰ ਹੀ ਸਾਲ ਭਰਾ ਗੁਜ਼ਾਰ ਗਿਆ। ਪਰ, ਹੁਣ ਜਦੋਂ ਲਾਕਡਾਊਨ ਅਤੇ ਕਰਫ਼ਿਊ ਦੀ ਖੁੱਲ੍ਹ ਮਿਲ ਚੁੱਕੀ ਹੈ ਤਾਂ, ਦੇਸ਼ ਦਾ ਪ੍ਰਧਾਨ ਮੰਤਰੀ, ਜਿਹਨੂੰ ਕਿ ਹਰ ਕੋਈ ਚੌਕੀਦਾਰ ਕਹਿੰਦੈ, ਹੁਣ ਉਹ ਚੌਕੀਦਾਰ ਭਾਰਤ ਦੇਸ਼ ਨੂੰ ਵੇਚਣ ਦੀ ਤਰਕੀਬ ਸੋਚ ਰਿਹਾ ਹੈ। 

ਰਾਹੁਲ ਨੇ ਇੱਕ ਰੈਲੀ ਦੌਰਾਨ ਇਹ ਵੀ ਕਿਹਾ ਕਿ, ਵੈਸੇ ਦੁਨੀਆ ਦਾ ਕੋਈ ਵੀ ਐਹੋ ਜਿਹਾ ਨੇਤਾ ਮੈਂ ਤਾਂ ਵੇਖਿਆ ਨਹੀਂ, ਜਿਹੜਾ ਆਵਦੀ ਫ਼ਕੀਰੀ ਵਿਖਾ ਕੇ, ਚਾਹ ਵੇਚਣ ਦਾ ਢੌਂਗ ਰਚਾ ਕੇ, ਝੂਠਾ ਚੌਕੀਦਾਰ ਬਣ ਕੇ ਜਾਂ ਫਿਰ ਚਾਰ ਜਮਾਤਾਂ ਪੜ੍ਹ ਕੇ ਸੱਤਾ 'ਤੇ ਬਿਰਾਜ਼ਮਾਨ ਹੋਵੇ। ਸਾਡੇ ਭਾਰਤ ਦੀ ਜਨਤਾ, ਏਨੀ ਕੁ ਮੂਰਖ਼ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਮੂਰਖ਼ ਜਨਤਾ ਨੂੰ ਇਹ ਨਹੀਂ ਪਤਾ ਲੱਗ ਰਿਹਾ, ਕਿ ਆਪਣੇ ਆਮ ਨੂੰ ਚਾਹ ਵਾਲਾ ਅਤੇ ਚੌਕੀਦਾਰ ਆਖ ਕੇ, ਇੱਕ ਬੰਦਾ ਕਿਵੇਂ ਉਨ੍ਹਾਂ ਨੂੰ ਠੱਗੀ ਜਾ ਰਿਹਾ।