ਕੀ ਦੇਸ਼ ਦੁਨੀਆ ਵਿੱਚ ਸਭ ਤੋਂ ਮਜਬੂਤ ਹੈ ਭਾਜਪਾ 'ਆਈਟੀ ਸੈੱਲ'? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 20 2021 14:50
Reading time: 2 mins, 3 secs

ਦੇਸ਼ ਦੇ ਹਾਕਮ ਮੌਜੂਦਾ ਸਮੇਂ ਦੇ ਵਿੱਚ ਏਨੇ ਕੁ ਜ਼ਿਆਦਾ ਜ਼ਾਲਮ ਹੋ ਚੁੱਕੇ ਹਨ, ਕਿ ਕੋਈ ਕਹਿਣ ਦੀ ਹੱਦ ਨਹੀਂ ਅਤੇ ਇਸ ਜ਼ਾਲਮ ਹਾਕਮਾਂ ਦੇ ਪਿੱਛੇ ਵੀ ਇੱਕ ਅਜਿਹੀ ਤਾਕਤ ਕੰਮ ਕਰ ਰਹੀ ਹੈ, ਜੋ ਹਾਕਮ ਨੂੰ ਬਚਾਉਂਦੀ ਚਲੀ ਆ ਰਹੀ ਹੈ। ਇਹ ਗੱਲ ਪਿਛਲੇ ਦਿਨੀਂ ਮਮਤਾ ਬੇਨਰਜੀ ਨੇ ਆਖੀ। ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਦੇਸ਼ ਦੀ ਸੱਤਾ 'ਤੇ ਜਦੋਂ ਤੋਂ ਕਾਬਜ਼ ਹੋਈ ਹੈ, ਉਦੋਂ ਤੋਂ ਲੈ ਕੇ ਹੀ ਇਸ ਸਰਕਾਰ ਨੇ ਲੋਕਾਂ 'ਤੇ ਜ਼ੁਲਮ ਢਾਹੁਣ ਤੋਂ ਇਲਾਵਾ ਕੁੱਝ ਹੋਰ ਕੰਮ ਨਹੀਂ ਕੀਤਾ ਅਤੇ ਲਗਾਤਾਰ ਭਾਰਤੀਆਂ ਨੂੰ ਗ਼ੁਲਾਮ ਹੀ ਬਣਾਇਆ ਹੈ। 

ਸਾਲ 2014 ਤੋਂ ਲੈ ਕੇ 2019 ਤੱਕ ਭਾਰਤ 'ਤੇ ਰਾਜ ਕਰਨ ਵਾਲੀ ਮੋਦੀ ਸਰਕਾਰ, ਨੇ ਭਾਵੇਂ ਹੀ ਅਵਾਮ ਦੇ ਫ਼ਾਇਦੇ ਲਈ ਕੋਈ ਚੱਜ ਦਾ ਕੰਮ ਨਹੀਂ ਕੀਤਾ, ਪਰ ਇਸ ਦੇ ਬਾਵਜੂਦ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ 2019 ਦੇ ਵਿੱਚ ਦੁਬਾਰਾ ਬਣ ਗਈ। ਮਮਤਾ ਨੇ ਕਿਹਾ ਕਿ ਇਸ ਦੇ ਪਿੱਛੇ ਬਹੁਤ ਵੱਡੇ ਵੱਡੇ ਕਾਰਨ ਹਨ, ਜਿਸ ਦੇ ਬਾਰੇ ਵਿੱਚ ਅਵਾਮ ਨੂੰ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਆਈਟੀ ਸੈੱਲ ਏਨਾ ਕੁ ਜ਼ਿਆਦਾ ਮਜ਼ਬੂਤ ਹੈ ਕਿ ਉਹ ਹਰ ਸੱਚੀ ਘਟਨਾ ਨੂੰ ਝੂਠੀ ਘਟਨਾ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰਦੈ। 

ਉਨ੍ਹਾਂ ਇਹ ਵੀ ਕਿਹਾ ਕਿ, ਜਿਹੜੀ ਸਰਕਾਰ ਨੇ 5 ਸਾਲ ਲਗਾਤਾਰ ਦੇਸ਼ ਨੂੰ ਬਰਬਾਦ ਕਰਨ ਵਾਲੇ ਅਤੇ ਕਾਰਪੋਰੇਟ ਘਰਾਣਿਆਂ ਦੇ ਢਿੱਡ ਭਰਨ ਵਾਲੇ ਫ਼ੈਸਲੇ ਲਏ ਹੋਣ, ਉਹ ਦੁਬਾਰਾ ਸਰਕਾਰ ਕਿਵੇਂ ਬਣ ਸਕਦੀ ਹੈ? ਇਸ ਦੀ ਅਸਲ ਵਜ੍ਹਾ ਹੈ, ਭਾਰਤੀ ਜਨਤਾ ਪਾਰਟੀ ਦਾ ਮਜਬੂਤ 'ਆਈਟੀ ਸੈੱਲ'। ਭਾਜਪਾ ਨੇ ਡਿਜੀਟਲ ਇੰਡੀਆ ਦੀ ਸ਼ੁਰੂਆਤ ਤਾਂ ਭਾਵੇਂ ਅਵਾਮ ਦੇ ਵਾਸਤੇ ਕੀਤੀ ਸੀ, ਇਸ ਦਾ ਅਵਾਮ ਨੂੰ ਫ਼ਾਇਦਾ ਤਾਂ ਨਹੀਂ ਮਿਲ ਰਿਹਾ, ਪਰ ਭਾਜਪਾ ਆਈਟੀ ਸੈੱਲ ਇਸ ਦਾ ਜ਼ਰੂਰ ਨਜਾਇਜ਼ ਫ਼ਾਇਦਾ ਚੁੱਕ ਰਿਹਾ ਹੈ। 

ਭਾਰਤ ਦੇ ਅੰਦਰ ਬੇਸ਼ੱਕ ਜਾਅਲੀ ਖ਼ਬਰਾਂ 'ਤੇ ਨਕੇਲ ਕੱਸਣ ਲਈ ਸੁਪਰੀਮ ਕੋਰਟ ਵੀ ਦਖ਼ਲ ਦੇ ਚੁੱਕਿਆ ਹੈ ਅਤੇ ਕੇਂਦਰ ਸਰਕਾਰ ਨੂੰ ਝਾੜ ਪਾ ਚੁੱਕਿਆ ਹੈ, ਪਰ ਜਦੋਂ ਫ਼ਰਮਾਨ ਹੀ ਸੱਤਾਧਿਰ ਦੀ ਜੇਬ ਵਿੱਚੋਂ ਨਿਕਲਣੇ ਹੋਣ ਤਾਂ, ਫਿਰ ਕਿਹੜੀ ਝਾੜ ਅਤੇ ਕਿਹੜੀ ਕੋਰਟ ਦਾ ਦਖ਼ਲ? ਇਸ ਵੇਲੇ ਇਨਸਾਫ਼ ਦੇ ਮੰਦਿਰ ਵੀ ਸੱਤਾਧਿਰ ਭਾਜਪਾ ਦੇ ਕਹੇ 'ਤੇ ਚੱਲ ਰਹੇ ਹਨ। ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਹਮੇਸ਼ਾ ਹੀ ਇਹ ਦਾਅਵਾ ਠੋਕਦਾ ਰਹਿੰਦਾ ਹੈ ਕਿ ਭਾਰਤ ਦੇ ਅੰਦਰ ਜਾਅਲੀ ਖ਼ਬਰਾਂ ਦਾ ਪ੍ਰਸਾਰ ਰੋਕਣ ਲਈ ਉਹ ਅਥਾਹ ਕੋਸ਼ਿਸ਼ ਕਰ ਰਹੇ ਹਨ।

ਲਗਾਤਾਰ ਭਾਰਤ ਨੂੰ ਮਜਬੂਤੀ ਦੇ ਵੱਲ ਲਿਜਾ ਰਹੇ ਹਨ, ਪਰ ਅਸਲ ਦੇ ਵਿੱਚ ਵੇਖੀਏ ਤਾਂ, ਜਿਹੜਾ ਇਹ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਹੈ, ਇਹ ਖ਼ੁਦ ਹੀ ਹਮੇਸ਼ਾ ਕਿਸੇ ਨਾ ਕਿਸੇ ਵਿਵਾਦ ਦੇ ਵਿੱਚ ਘਿਰਿਆ ਰਹਿੰਦਾ ਹੈ, ਇਹਨੂੰ ਕੀ ਪਤਾ ਕਿ ਜਾਅਲੀ ਖ਼ਬਰ ਕਿਹੜੀ ਅਤੇ ਅਸਲੀ ਖ਼ਬਰ ਕਿਹੜੀ? ਵੈਸੇ, ਜਾਅਲੀ ਖ਼ਬਰਾਂ ਨੂੰ ਅਸਲੀ ਬਣਾ ਕੇ ਪੇਸ਼ ਕਰਨ ਦੇ ਵਿੱਚ ਗੋਦੀ ਮੀਡੀਆ, ਭਾਜਪਾ ਆਈਟੀ ਸੈੱਲ ਅਤੇ ਭਾਜਪਾਈ ਲੀਡਰ ਬਹੁਤ ਮਾਹਿਰ ਹਨ।