ਭਾਰਤ ਮੇਂ ਸਬ ਅੱਛਾ ਹੋ ਰਹਾ ਹੈ... ਅਗਰ ਕਿਸੀ ਕੋ ਕੋਈ ਸਮੱਸਿਆ ਹੈ ਤੋ ਬਤਾ ਦੋ.. ਹਮ ਸਮਾਧਾਨ ਕਰਦੇਂਗੇ! ਅਜਿਹੇ ਸ਼ਬਦ ਇਸ ਵੇਲੇ ਕੇਂਦਰੀ ਹਾਕਮਾਂ ਦੁਆਰਾ ਬੋਲੇ ਜਾ ਰਹੇ ਹਨ। ਪਰ ਇਹ ਸ਼ਬਦ ਇਸ ਵੇਲੇ ਏਨੇ ਕੁ ਜ਼ਿਆਦਾ ਖ਼ਤਰਨਾਕ ਜਾਪ ਰਹੇ ਹਨ, ਜਿਵੇਂ ਇਹ ਸਾਭਨਾ ਦੀ ਮੌਤ ਦੇ ਵਰੰਟ ਹੋਣ। ਕਿਸਾਨਾਂ ਤੋਂ ਲੈ ਕੇ, ਆਮ ਲੋਕਾਂ ਤੱਕ ਸਬ ਅੱਛਾ ਹੈ, ਅਜਿਹਾ ਨਾਅਰਾ ਮੋਦੀ ਹਕੂਮਤ ਦੁਆਰਾ ਲਗਾਇਆ ਤਾਂ ਜਾ ਰਿਹਾ ਹੈ, ਪਰ ਇਹਦੇ ਮਤਲਬ ਅਨੇਕਾਂ ਨਿਕਲ ਰਹੇ ਹਨ।
ਜਿਹੜਾ ਤਾਂ ਹੁਕਮਰਾਨ ਦੇ ਸਾਰੇ ਦਾਅਵਿਆਂ ਅਤੇ ਵਾਅਦਿਆਂ ਨੂੰ ਸੱਚ ਮੰਨਦਾ ਹੈ, ਉਹਨੂੰ ਤਾਂ ਸਭ ਕੁੱਝ ਮਿਲ ਰਿਹਾ ਹੈ, ਪਰ ਜਿਹੜਾ ਹੁਕਮਰਾਨ ਦੀ ਆਲੋਚਨਾ ਕਰਦਾ ਹੈ ਅਤੇ ਝੂਠੇ ਦਾਅਵਿਆਂ ਅਤੇ ਵਾਅਦਿਆਂ ਦੀ ਪੋਲ ਖੋਲਦਾ ਹੈ, ਉਹਦੇ 'ਤੇ ਹੁਕਮਰਾਨ ਪਰਚੇ ਦਰਜ ਕਰਵਾ ਰਹੇ ਹਨ। ਇਸ ਵੇਲੇ ਹਾਲਾਤ ਇਹ ਬਣ ਚੁੱਕੇ ਹਨ ਕਿ ਸਾਡੇ ਦੇਸ਼ ਦੇ ਅੰਦਰ ਏਨੀ ਕੁ ਜ਼ਿਆਦਾ ਭੁੱਖਮਰੀ ਹੈ ਕਿ ਕੋਈ ਕਹਿਣ ਦੀ ਹੱਕ ਨਹੀਂ। ਸਾਡੇ ਮੁਲਕ ਦਾ ਵੱਡਾ ਹਿੱਸਾ ਇਸ ਵੇਲੇ ਰੋਟੀ ਨੂੰ ਭਾਵੇਂ ਤਰਸੇ ਰਿਹਾ ਹੈ।
ਪਰ ਦੂਜੇ ਪਾਸੇ ਭਗਤ ਭੁੱਖੇ ਨਹੀਂ ਰਹਿ ਰਹੇ। ਉਨ੍ਹਾਂ ਦੇ ਮੂੰਹ ਵਿੱਚ ਪੈਸਿਆਂ ਦੀ ਮੋਟੀ ਬੁਰਕੀ ਪੈ ਰਹੀ ਹੈ। ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਮੰਨੀਏ ਤਾਂ, ਉਨ੍ਹਾਂ ਦਾ ਸਿੱਧਾ ਦੋਸ਼ ਕੇਂਦਰ ਵਿਚਲੀ ਮੋਦੀ ਸਰਕਾਰ 'ਤੇ ਇਹ ਹੀ ਹੈ ਕਿ ਮੋਦੀ ਸਰਕਾਰ ਦੇਸ਼ ਨੂੰ ਵੇਚਣ 'ਤੇ ਜ਼ੋਰ ਲਗਾ ਰਹੀ ਹੈ। ਮੁਲਕ ਭੁੱਖ ਦੇ ਨਾਲ ਮਰ ਰਿਹਾ ਹੈ, ਪਰ ਮੋਦੀ ਸਰਕਾਰ ਆਪਣੇ ਭਗਤ, ਜਿਹੜੇ ਕਿ ਸੱਚ ਨੂੰ ਝੂਠ ਬਣਾ ਕੇ ਪੇਸ਼ ਕਰਦੇ ਹਨ, ਉਨ੍ਹਾਂ ਨੂੰ ਰਜਾਉਣ 'ਤੇ ਲੱਗੀ ਹੋਈ ਹੈ ਅਤੇ ਲਗਾਤਾਰ ਝੂਠ ਸਰਕਾਰ ਬੋਲ ਰਹੀ ਹੈ।
ਰਾਹੁਲ ਦਾ ਦੋਸ਼ ਹੈ ਕਿ ਭਗਤ ਤਾਂ ਇੱਕ ਉਹ ਸ਼ੈਅ ਹਨ, ਜਿਹੜੇ ਭਾਜਪਾ ਨੂੰ ਇੱਥੋਂ ਤੱਕ ਲੈ ਕੇ ਆਏ ਹਨ। ਨਹੀਂ ਤਾਂ, ਭਾਜਪਾ ਦਾ ਤਾਂ 2014 ਵਿੱਚ ਹੀ ਦੀਵਾ ਬੁੱਝ ਜਾਣਾ ਸੀ। ਮੁਲਕ ਦੀ ਅਵਾਮ ਜਦੋਂ ਸੜਕਾਂ 'ਤੇ ਹੋਵੇ ਅਤੇ ਆਪਣੇ 'ਤੇ ਹੋ ਰਹੇ ਜ਼ੁਲਮਾਂ ਖ਼ਿਲਾਫ਼ ਬੋਲ ਰਹੀ ਹੋਵੇ ਤਾਂ, ਉਸ ਵੇਲੇ ਜੇਕਰ ਦੇਸ਼ ਦਾ ਹਾਕਮ ਵਿਦੇਸ਼ੀ ਉਡਾਰੀਆਂ ਮਾਰ ਕੇ, ਇਹ ਆਖੇ ਕਿ, ਮੈਂ ਦੇਸ਼ ਦਾ ਭਲਾ ਕਰਨ ਲਈ ਵਿਦੇਸ਼ ਜਾ ਰਿਹਾ ਤਾਂ, ਸਮਝ ਜਾਣਾ ਚਾਹੀਦਾ ਹੈ, ਕਿ ਦੇਸ਼ ਦੇ ਹਾਕਮਾਂ ਨੂੰ ਕਾਹਦੀ ਲੋੜ ਹੈ?