ਕਿਸਾਨ ਮੋਰਚੇ 'ਤੇ ਹਮਲਾ: ਕੀ ਪੁਲਿਸ ਦੀ ਸ਼ਹਿ 'ਤੇ ਸਭ ਕੁੱਝ ਹੋਇਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੁੱਝ ਦਿਨ ਪਹਿਲੋਂ ਦਿੱਲੀ ਦੇ ਸਿੰਘੂ ਬਾਰਡਰ 'ਤੇ ਚੱਲ ਰਹੇ ਕਿਸਾਨ ਮੋਰਚੇ 'ਤੇ ਕੁੱਝ ਗੁੰਡਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ, ਜਿਸ ਦੌਰਾਨ ਕਈ ਕਿਸਾਨ ਜ਼ਖ਼ਮੀ ਹੋ ਗਏ ਸਨ। ਪਰ ਉਸ ਵਕਤ ਦਿੱਲੀ ਪੁਲਿਸ ਨੇ ਇਹ ਦੋਸ਼ ਕਿਸਾਨਾਂ ਉੱਪਰ ਮੜਿਆ ਸੀ ਕਿ ਕਿਸਾਨਾਂ ਨੇ ਹੀ ਸਥਾਨਕ ਲੋਕਾਂ 'ਤੇ ਹਮਲਾ ਕਰਕੇ, ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਿਆ ਗਿਆ।

ਪਰ ਅਸਲ ਦੇ ਵਿੱਚ ਦਿੱਲੀ ਪੁਲਿਸ ਇਹ ਦੱਸਣ ਤੋਂ ਭੱਜਣ ਦੀ ਨਜ਼ਰੀ ਆਈ ਕਿ ਕਿਸਾਨਾਂ 'ਤੇ ਮੋਰਚੇ 'ਤੇ ਹਮਲਾ ਕਰਨ ਵਾਲੇ ਆਖ਼ਰ ਕੌਣ ਸਨ? ਕਿਸਾਨ ਜਥੇਬੰਦੀਆਂ ਨੇ ਖ਼ੁਲਾਸਾ ਕੀਤਾ ਸੀ ਕਿ ਕਿਸਾਨ ਮੋਰਚੇ 'ਤੇ ਹਮਲੇ ਕਰਨ ਵਾਲੇ ਕੋਈ ਹੋਰ ਨਹੀਂ, ਬਲਕਿ ਭਾਜਪਾ ਅਤੇ ਆਰਐਸਐਸ ਦੇ ਫ਼ੀਲੇ ਸਨ, ਜੋ ਤਿਰੰਗੇ ਨੂੰ ਹੱਥਾਂ ਵਿੱਚ ਫੜ੍ਹ ਕੇ ਕਿਸਾਨਾਂ ਦੇ ਮੋਰਚੇ ਨੂੰ ਖਦੇੜਨ ਵਾਸਤੇ ਆਏ ਸਨ। 

ਪਰ ਕਿਸਾਨਾਂ ਨੇ ਉਨ੍ਹਾਂ ਨੂੰ ਮੌਕੇ ਤੋਂ ਭਜਾ ਦਿੱਤਾ ਸੀ। ਤਿਰੰਗੇ ਹੱਥਾਂ ਵਿੱਚ ਫੜ੍ਹ ਕੇ ਪ੍ਰਦਰਸ਼ਨ ਕਰ ਰਹੇ ਭਾਜਪਾ ਅਤੇ ਆਰਐਸਐਸ ਦੇ ਫ਼ੀਲੇ ਕਿਸਾਨਾਂ ਦੇ ਮੋਰਚੇ ਨੂੰ ਢਾਹ ਲਗਾਉਣੀ ਚਾਹੁੰਦੇ ਸਨ, ਜਿਸ ਨੂੰ ਕਿਸਾਨਾਂ ਨੇ ਕਾਮਯਾਬ ਤਾਂ ਹੋਣ ਨਹੀਂ ਦਿੱਤਾ। ਪਰ ਇਸੇ ਦੌਰਾਨ ਹੀ ਉਕਤ ਫ਼ੀਲੇ (ਗੁੰਡੇ) ਕਿਸਾਨਾਂ 'ਤੇ ਹਮਲਾ ਬੋਲਣ ਲੱਗ ਗਏ ਅਤੇ ਉਨ੍ਹਾਂ ਨੇ ਦਿੱਲੀ ਪੁਲਿਸ ਦੀ ਮਦਦ ਦੇ ਨਾਲ ਕਿਸਾਨਾਂ 'ਤੇ ਕਾਫ਼ੀ ਜ਼ਿਆਦਾ ਪੱਥਰਬਾਜ਼ੀ ਕੀਤੀ। 

ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੀ ਰਹੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਪ੍ਰੈੱਸ ਕਾਨਫ਼ਰੰਸ ਕਰਕੇ, ਖ਼ੁਲਾਸਾ ਕੀਤਾ ਸੀ, ਕਿ ਕਿਸਾਨ ਮੋਰਚੇ 'ਤੇ ਹਮਲਾ ਕਰਨ ਵਾਲੇ ਕੋਈ ਹੋਰ ਨਹੀਂ, ਬਲਕਿ ਭਾਜਪਾ ਅਤੇ ਆਰਐਸਐਸ ਦੇ ਗੁੰਡੇ ਸਨ, ਜਿਨ੍ਹਾਂ ਨੂੰ ਪੈਸੇ ਦੇ ਕੇ ਭਾਜਪਾ ਅਤੇ ਆਰਐਸਐਸ ਨੇ ਖ਼ਰੀਦਿਆਂ ਸੀ।

ਕਿਸਾਨ ਆਗੂਆਂ ਦੀ ਮੰਨੀਏ ਤਾਂ, ਉਨ੍ਹਾਂ ਦਾ ਦੋਸ਼ ਹੈ ਕਿ ਕਿਸਾਨ ਮੋਰਚੇ 'ਤੇ ਲਗਾਤਾਰ ਗੁੰਡੇ ਪੱਥਰਬਾਜ਼ੀ, ਅੱਥਰੂ ਗੈਸ ਦੇ ਗੋਲੇ, ਪੈਟਰੋਲ ਬੰਬ ਤੋਂ ਇਲਾਵਾ ਲਾਠੀਆਂ ਦੇ ਨਾਲ ਹਮਲੇ ਕਰਦੇ ਰਹੇ। ਪਰ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੀ ਰਹੀ।

ਕਿਸਾਨ ਆਗੂਆਂ ਦਾ ਦੋਸ਼ ਹੈ, ਕਿ ਦਿੱਲੀ ਪੁਲਿਸ ਦੇ ਵੱਡੇ ਅਫ਼ਸਰਾਂ ਦੀ ਹਾਜ਼ਰੀ ਵਿੱਚ ਇਹ ਵਰਤਾਰਾ ਹੋ ਰਿਹਾ ਸੀ, ਪਰ ਪੁਲਿਸ ਇਹ ਸਭ ਕੁੱਝ ਮੂਕ ਦਰਸ਼ਕ ਬਣ ਕੇ ਦੇਖ ਰਹੀ ਸੀ। ਦੂਜੇ ਪਾਸੇ ਪੁਲਿਸ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। ਵਾਇਰਲ ਹੋਈਆਂ ਵੀਡੀਓ ਅਤੇ ਮੀਡੀਆ ਦੀਆਂ ਰਿਪੋਰਟਾਂ ਦੱਸਦੀਆਂ ਹਨ, ਕਿ ਪੁਲਿਸ ਦੀ ਹਾਜ਼ਰੀ ਵਿੱਚ ਗੁੰਡੇ ਕਿਸਾਨਾਂ 'ਤੇ ਹਮਲੇ ਕਰਦੇ ਰਹੇ, ਪਰ ਪੁਲਿਸ ਕੁੱਝ ਨਾ ਬੋਲ ਸਕੀ।