ਇਜਰਾਇਲੀ ਦੂਤਘਰ ਦੇ ਬਾਹਰ ਜਦੋਂ ਧਮਾਕਾ ਹੋਇਆ ਤਾਂ ਦਿੱਲੀ ਪੁਲਿਸ ਕਿੱਥੇ ਸੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਲ੍ਹ ਦੇਸ਼ ਦੀ ਰਾਜਧਾਨੀ ਦਿੱਲੀ ਦੇ ਅਤੀ ਸੁਰੱਖਿਆ ਇਲਾਕੇ ਵਿੱਚ ਸਥਿਤ ਇਜਰਾਇਲੀ ਦੂਤਘਰ ਦੇ ਬਾਹਰ ਬਹੁਤ ਵੱਡਾ ਬੰਬ ਬਲਾਸਟ ਹੋਇਆ। ਇਹ ਬੰਬ ਬਲਾਸਟ ਕਰਨ ਵਾਲੇ ਕੌਣ ਲੋਕ ਸਨ, ਫਿਲਹਾਲ ਪਤਾ ਨਹੀਂ ਲੱਗ ਸਕਿਆ, ਪਰ ਦਿੱਲੀ ਪੁਲਿਸ ਆਖ਼ਰ ਕਿੱਥੇ ਸੀ, ਜਦੋਂ ਬੰਬ ਬਲਾਸਟ ਹੋਇਆ, ਇਹ ਸਵਾਲ ਸਭਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ? ਅਤੀ ਸੁਰੱਖਿਆ ਵਾਲੇ ਇਲਾਕੇ ਵਿੱਚ ਏਨੀ ਵੱਡੀ ਘਟਨਾ ਹੋਣੀ, ਸਵਾਲ ਤਾਂ ਕਈ ਤਰ੍ਹਾਂ ਦੇ ਖੜੇ ਕਰਦੀ ਹੈ, ਪਰ ਸਵਾਲ ਇਹ ਵੀ ਹੈ ਕਿ ਇੱਕ ਪਾਸੇ ਕਿਸਾਨ ਮੋਰਚਾ ਜਾਰੀ ਹੈ, ਦੂਜੇ ਪਾਸੇ ਅਜਿਹੀ ਘਟਨਾ ਹੋ ਜਾਂਦੀ ਹੈ। 

ਲੱਗਦਾ ਤਾਂ, ਇੰਝ ਪਿਆ ਹੈ, ਜਿਵੇਂ ਸਭ ਕੁੱਝ ਆਪ ਹੀ ਕੀਤਾ ਕਰਾਇਆ ਹੋਵੇ। ਪਰ ਇਹ ਸਭ ਕੁੱਝ ਕਰਨ ਵਾਲੇ ਕੌਣ ਲੋਕ ਸਨ, ਪਤਾ ਨਹੀਂ ਲੱਗ ਸਕਿਆ? ਦਿੱਲੀ ਪੁਲਿਸ ਦੇ ਸੁੱਤੇ ਹੋਣ ਦੇ ਦੋਸ਼ ਜੋ ਲੱਗ ਰਹੇ ਹਨ, ਉਹਨੂੰ ਲੈ ਕੇ ਵੀ ਏਜੰਸੀਆਂ ਦੇ ਵੱਲੋਂ ਜਾਂਚ ਆਰੰਭੀ ਜਾ ਰਹੀ ਹੈ। ਦਿੱਲੀ ਸਥਿਤ ਇਜਰਾਇਲੀ ਦੂਤਘਰ ਦੇ ਬਾਹਰ ਹੋਏ ਧਮਾਕੇ ਤੋਂ ਬਾਅਦ ਇਹ ਵੀ ਪਤਾ ਚੱਲਿਆ ਹੈ, ਕਿ ਉੱਥੋਂ ਇੱਕ ਚਿੱਠੀ ਮਿਲੀ ਹੈ, ਜਿਸ 'ਤੇ ਇਹ ਲਿਖਿਆ ਗਿਆ ਹੈ, ਕਿ ਇਹ ਤਾਂ ਹਾਲੇ ਟਰੇਲਰ ਹੈ, ਫ਼ਿਲਮ ਤਾਂ ਹਾਲੇ ਬਾਕੀ ਹੈ। 

ਪਰ, ਅਜਿਹਾ ਕੁੱਝ ਕਰਨ ਵਾਲੇ ਕੌਣ ਸਨ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਦੱਸਣਾ ਬਣਦਾ ਹੈ, ਕਿ ਆਪਣੇ ਆਪ ਨੂੰ ਸਭ ਤੋਂ ਪਾਵਰਫੁੱਲ ਪੁਲਿਸ ਮੰਨਣ ਵਾਲੀ ਦਿੱਲੀ ਪੁਲਿਸ ਆਖ਼ਰ ਕਿਉਂ ਨਾ ਬੰਬ ਬਲਾਸਟ ਕਰਨ ਵਾਲੇ ਨੂੰ ਮੌਕੇ ਤੋਂ ਫੜ ਸਕੀ? ਕੀ ਪੁਲਿਸ ਕੋਈ ਵੱਡੀ ਵਾਰਦਾਤ ਦੀ ਉਡੀਕ ਵਿੱਚ ਸੀ? ਕੀ ਪੁਲਿਸ ਚਾਹੁੰਦੀ ਸੀ ਕਿ ਹਮਲਾ ਹੋਵੇ? ਪਰ ਸਵਾਲ ਇੱਥੇ ਇਹ ਹੈ ਕਿ ਦਿੱਲੀ ਪੁਲਿਸ ਨੇ ਹੁਣ ਹੀ ਕਿਉਂ ਇਜਰਾਇਲੀ ਦੂਤਘਰ ਦੇ ਬਾਹਰ ਸੁਰੱਖਿਆ ਵਧਾ ਕੇ, ਦੋਸ਼ੀਆਂ ਨੂੰ ਫੜ੍ਹਣ ਦਾ ਦਾਅਵਾ ਕੀਤਾ ਹੈ? 

ਖ਼ੈਰ, ਇਹ ਖ਼ਬਰ ਅੱਜ ਮਿਲੀ ਹੈ, ਦਿੱਲੀ ਪੁਲਿਸ ਨੂੰ ਕਈ ਸਬੂਤ ਵੀ ਮਿਲੇ ਹਨ, ਜਿਸ ਤੋਂ ਬਾਅਦ ਇਹ ਲਗਭਗ ਸਾਫ਼ ਹੋ ਗਿਆ ਹੈ ਕਿ ਇਜਰਾਇਲੀ ਦੂਤਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹ ਧਮਾਕਾ ਕੀਤਾ ਗਿਆ ਸੀ। ਅਮੋਨੀਅਮ ਨਾਈਟ੍ਰੇਟ ਨਾਲ ਧਮਾਕਾ ਕੀਤਾ ਗਿਆ ਸੀ। ਦਿੱਲੀ ਪੁਲਿਸ ਅਧਿਕਾਰੀਆਂ ਨੂੰ ਮੌਕੇ ਤੋਂ ਇੱਕ ਚਿੱਠੀ ਅਤੇ ਅੱਧ ਸੜਿਆ ਗੁਲਾਬੀ ਦੁਪੱਟਾ ਮਿਲਿਆ ਹੈ। ਚਿੱਠੀ ਵਿੱਚ ਲਿਖਿਆ ਹੈ, 'ਟੂ ਦ ਇਜਰਾਇਲੀ ਅੰਬੈਸਡਰ' ਯਾਨੀ ਪੱਤਰ ਇਜਰਾਇਲੀ ਅੰਬੈਸਡਰ ਦੇ ਨਾਂ ਲਿਖਿਆ ਹੈ।

ਚਿੱਠੀ ਵਿੱਚ ਦਿੱਲੀ ਦੇ ਇਸ ਧਮਾਕੇ ਨੂੰ ਟ੍ਰੇਲਰ ਦੱਸਿਆ ਗਿਆ ਹੈ ਅਤੇ ਕਾਸਿਲ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਹੀ ਗਈ ਹੈ। ਦੱਸ ਦੇਈਏ ਕਿ ਪਿਛਲੇ ਸਾਲ ਜਨਵਰੀ ਵਿੱਚ ਅਮਰੀਕਾ ਨੇ ਬਗਦਾਦ ਏਅਰਪੋਰਟ 'ਤੇ ਏਅਰ ਸਟ੍ਰਾਈਕ ਕਰਕੇ ਈਰਾਨ ਦੀ ਏਲਿਟ ਫੋਰਸ ਦੇ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰ ਮੁਕਾਇਆ ਸੀ। ਇਰਾਨੀ ਨੇ ਇਸ ਦਾ ਬਦਲਾ ਲੈਣ ਦੀ ਗੱਲ ਕਹੀ ਸੀ। ਖ਼ੈਰ, ਸਵਾਲ ਸਭ ਤੋਂ ਵੱਡਾ ਇਹ ਹੈ, ਕਿ ਅਤੀ ਸੁਰੱਖਿਆ ਵਾਲੇ ਇਲਾਕੇ ਵਿੱਚ ਕੋਈ ਬੰਬ ਬਲਾਸਟ ਕਰ ਕਿਵੇਂ ਗਿਆ? 

ਕੀ ਪੁਲਿਸ ਦਾ ਸੁਰੱਖਿਅਤ ਪੈਰਾ ਨਹੀਂ ਸੀ ਇਜਰਾਇਲੀ ਦੂਤਘਰ ਦੇ ਬਾਹਰ? ਕੀ ਬੰਬ ਬਲਾਸਟ ਕਰਨ ਵਾਲੇ ਅਸਮਾਨ ਤੋਂ ਉੱਤਰੇ ਸਨ? ਅਜਿਹੇ ਬਹੁਤ ਸਾਰੇ ਸਵਾਲ ਹਨ, ਜੋ ਇਸ ਹਮਲੇ ਤੋਂ ਬਾਹਰ ਖੜੇ ਹੋ ਗਏ ਹਨ, ਪਰ ਵੱਡਾ ਸਵਾਲ ਇਹ ਹੈ ਕਿ ਅਤੀ ਸੁਰੱਖਿਆ ਵਾਲੇ ਇਲਾਕੇ ਵਿੱਚ ਬੰਬ ਬਲਾਸਟ ਕਰਨ ਵਾਲੇ ਆਖ਼ਰ ਸੀ ਕੌਣ ਅਤੇ ਕਿਵੇਂ ਉਹ ਅਤੀ ਸੁਰੱਖਿਅਤ ਇਲਾਕੇ ਵਿੱਚ ਦਾਖ਼ਲ ਹੋਏ, ਕਿਸ ਦੀ ਸ਼ਹਿ ਨਾਲ ਇਹ ਸਭ ਕੁੱਝ ਹੋਇਆ? ਅੱਜ ਦਿੱਲੀ ਪੁਲਿਸ ਸਪੈਸ਼ਲ ਸੈੱਲ ਦੀ ਟੀਮ ਇਜਰਾਈਲ ਦੂਤਘਰ ਦੇ ਬਾਹਰ ਮੌਜੂਦ ਹੈ ਅਤੇ ਜਾਂਚ ਕਰ ਰਹੀ ਹੈ।