related news
ਦਿਲ ਦੀ ਗੱਲ ਹੋਵੇ ਯ ਕਿਸੀ ਨਾਲ ਦਿੱਲੀ ਜੁੜਨ ਦਾ ਜਜ਼ਬਾ ! ਦੋਨੋ ਗਲਾਂ ਵੇਖਣ ਵਾਸਤੇ ਦਿੱਲੀ ਬਾਰਡਰ ਤੇ ਚਲ ਰਹੇ ਕਿਸਾਨ ਮੋਰਚੇ ਵਿਚ ਹਾਜਰੀ ਜਰੂਰੀ ਏ। ਏਕ ਪਾਸੇ ਤਾਂ ਕਿਸਾਨਾਂ ਦੀ ਨਵੀਂ ਪੀੜ੍ਹੀ ਦੇ ਸਜੇ ਟ੍ਰੈਕਟਰ ਨੇ ਦੂਜੀ ਪਾਸੇ ਖੁੱਲਿਆ ਜੀਪਾ, ਥਾਰ ਮਹਿੰਦਰਾ ਤੇ ਏਕ ਕਾਰ ਜੌ ਖਾਸਤੌਰ ਤੇ 26 ਜਨਵਰੀ ਵਾਸਤੇ ਤੱਯਾਰ ਕੀਤੀ ਗਈ ਹੈ। ਸੰਗਰੂਰ ਯ ਗੁਰਲਾਲ ਸਿੰਘ ਤੇ ਓਹਦੇ ਦੋ ਦੋਸਤਾ ਨੇ ਆਪਣੀ ਕਾਰ ਨੂੰ ਕਿਸਾਨ ਮੋਰਚੇ ਦੇ ਡਿਜ਼ਾਈਨ ਵਿਚ ਪੈਂਟ ਕਰਾਇਆ ਹੈ ਤੇ ਉਸਤੇ ਪੰਜਾਬ ਹਰਿਆਣਾ ਭਾਈਚਾਰੇ ਦੇ ਨਾਅਰੇ ਵੀ ਲਿਖਾਏ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਾਰ ਆਪਣੇ ਇਲਾਕੇ ਦੀ ਅਗੁਆਈ ਕਰੇਗੀ। ਇਸਤੋਂ ਇਲਾਵਾ ਮੋੜੀਫਾਇਡ ਟ੍ਰੈਕਟਰ ਅਤੇ ਟਰਾਲੀਆ ਵੀ ਅਲਗ ਸ਼ੋਭਾ ਵਿਖਾ ਰਹੀਆਂ ਨੇ।