ਸਾਡੇ ਦੇਸ਼ ਦੇ ਅੰਦਰ ਜਦੋਂ ਕੋਰੋਨਾ ਵਾਇਰਸ ਦਾਖ਼ਲ ਹੋਇਆ ਤਾਂ ਸਰਕਾਰ ਨੇ ਸਮੂਹ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦਾ ਹੁਕਮ ਸੁਣਾ ਦਿੱਤਾ। ਇੱਕ ਪਾਸੇ ਤਾਂ ਬੱਚਿਆਂ ਦੇ ਪੱਕੇ ਪੇਪਰ ਮਾਰਚ 2020 ਵਿੱਚ ਸਿਰ ’ਤੇ ਸਨ, ਉੱਪਰੋਂ ਮੋਦੀ ਸਰਕਾਰ ਨੇ ਲਾਕਡਾਊਨ ਅਤੇ ਕਰਫ਼ਿਊ ਕੋਰੋਨਾ ਵਾਇਰਸ ਦੇ ਬਚਾਅ ਤੋਂ ਲਗਾ ਦਿੱਤਾ। ਬੱਚਿਆਂ ਦੇ ਨਤੀਜੇ ਅਟੇ ਸਟੇ ਹੀ ਅਧਿਆਪਕਾਂ ਦੇ ਨੇ ਸਰਕਾਰ ਦੇ ਹੁਕਮਾਂ ਮੁਤਾਬਿਕ ਕੱਢ ਦਿੱਤੇ ਅਤੇ ਸਮੂਹ ਵਿਦਿਆਰਥੀਆਂ ਨੂੰ ਹੀ ਤਕਰੀਬਨ ਪਾਸ ਕਰ ਦਿੱਤਾ।
ਭਾਵੇਂ ਹੀ ਪਿਛਲੀਆਂ ਕਲਾਸਾਂ ਤੋਂ ਅਗਲੀਆਂ ਕਲਾਸਾਂ ਵਿੱਚ ਵਿਦਿਆਰਥੀਆਂ ਕੋਰੋਨਾ ਲਾਕਡਾਊਨ ਅਤੇ ਕਰਫ਼ਿਊ ਦੌਰਾਨ ਵੀ ਹੋ ਗਏ, ਪਰ ਦੂਜੇ ਪਾਸੇ ਅਗਲੀਆਂ ਕਲਾਸਾਂ ਵਿੱਚ ਦਾਖਲ ਹੋਣ ਵਾਲੇ ਵਿਦਿਆਥੀਆਂ ਨੂੰ ਆਨਲਾਈਨ ਪੜ੍ਹਾਈ ਕਰਨ ਦਾ ਹੁਕਮ ਸਰਕਾਰ ਨੇ ਸੁਣਾ ਦਿੱਤਾ। ਕੋਰੋਨਾ ਲਾਕਡਾਊਨ ਅਤੇ ਕਰਫ਼ਿਊ ਦੇ ਵਿੱਚ ਅਧਿਆਪਕਾਂ ਨੇ ਆਪਣੀ ਪੂਰੀ ਤੰਨਦੇਹੀ ਦੇ ਨਾਲ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਗਾਈਆਂ ਅਤੇ ਟੈਸਟ ਵੀ ਬੱਚਿਆਂ ਦੇ ਆਨਲਾਈਨ ਹੀ ਲਏ ਗਏ।
ਕੁੱਝ ਸਮਾਂ ਪਹਿਲੋਂ ਹੀ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਕੂਲ ਕਾਲਜ ਖੁੱਲ੍ਹਣੇ ਸ਼ੁਰੂ ਹੋਏ ਹਨ ਤਾਂ, ਪਰ ਹਾਲੇ ਵੀ ਬਹੁਤ ਸਾਰੇ ਸਕੂਲਾਂ ਨੂੰ ਤਾਲੇ ਲੱਗੇ ਪਏ ਹਨ, ਕਿਉਂਕਿ ਉੱਥੋਂ ਦੇ ਬੱਚਿਆਂ ਅਤੇ ਅਧਿਆਪਕਾਂ ਵਿੱਚ ਕੋਰੋਨਾ ਦੇ ਲੱਛਣ ਮਿਲੇ ਹਨ। ਆਨਲਾਈਨ ਪੜ੍ਹਾਈ ਕਰਨ ਦਾ ਸੁਝਾਅ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ ਦੇ ਵੱਲੋਂ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ,
ਪਰ ਜਿੰਨਾਂ ਗ਼ਰੀਬਾਂ ਕੋਲ ਮੋਬਾਈਲ ਫੋਨ ਨਹੀਂ ਹਨ, ਉਹ ਕਿਸ ਤਰ੍ਹਾਂ ਆਨਲਾਈਨ ਪੜ੍ਹਾਈ ਕਰਨ, ਇਹ ਇੱਕ ਆਪਣੇ ਆਪ ਵਿੱਚ ਹੀ ਵੱਡਾ ਸਵਾਲ ਹੈ। ਵੈਸੇ, ਇੱਕ ਸਾਲ ਪੂਰਾ ਹੋਣ ਵਾਲਾ ਹੈ ਸਕੂਲ ਬੰਦ ਹੋਇਆ ਨੂੰ ਅਤੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਦਿਆਂ ਨੂੰ, ਹੁਣ ਤੱਕ ਅਣਗਿਣਤ ਬੱਚੇ, ਜਿੱਥੇ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਹਨ, ਉੱਥੇ ਹੀ ਮੋਬਾਈਲ ਨੈੱਟਵਰਕ ਨਾ ਆਉਣ ਦੇ ਕਾਰਨ ਬੱਚੇ, ਕਲਾਸਾਂ ਵੀ ਨਹੀਂ ਲਗਾ ਸਕੇ। ਅਧਿਆਪਕ ਜਥੇਬੰਦੀਆਂ ਦੇ ਵੱਲੋਂ ਲੰਘੇ ਕੱਲ੍ਹ ਪੰਜਾਬ ਦੇ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ ਗਿਆ।
ਇੱਕ ਅਧਿਆਪਕ ਆਗੂ ਨੇ ਦੱਸਿਆ ਕਿ ਸਿੱਖਿਆ ਸਕੱਤਰ ਵੱਲੋਂ ਲਗਾਤਾਰ ਘਰੇਲੂ ਪ੍ਰੀਖਿਆ ਲੈਣ ਦੇ ਹੁਕਮਾਂ ਨਾਲ ਵਿਦਿਆਰਥੀ ਸਿੱਖਿਆ ਨਾਲੋਂ ਟੁੱਟ ਰਹੇ ਹਨ, ਕਿਉਕਿ ਪਹਿਲਾਂ ਕੋਵਿਡ-19 ਕਾਰਨ ਬੱਚੇ ਪੜ੍ਹਾਈ ਤੋਂ ਵਾਂਝੇ ਰਹੇ, ਕਿਉਂਕਿ ਆਨਲਾਈਨ ਪੜ੍ਹਾਈ ਮੋਬਾਈਲ ਨਾ ਹੋਣ ਕਾਰਨ ਬੱਚੇ ਪੜ੍ਹਾਈ ਨਹੀਂ ਕਰ ਸਕੇ। ਹੁਣ ਸਕੂਲ ਖੁੱਲ੍ਹ ਗਏ ਹਨ, ਅਧਿਆਪਕ ਪੜ੍ਹਾਉਣਾ ਚਾਹੁੰਦੇ ਹਨ। ਪਰ ਲਗਾਤਾਰ ਘਰੇਲੂ ਪ੍ਰਰੀਖਿਆ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਹੁਣ ਸਾਲਾਨਾ ਪ੍ਰਰੀਖਿਆ ਵੀ ਨੇੜੇ ਹੈ, ਇਸ ਲਈ ਅਧਿਆਪਕਾਂ ਨੂੰ ਪੜ੍ਹਾਉਣ ਲਈ ਸਮਾਂ ਦਿੱਤਾ ਜਾਵੇ।