ਕਈ ਮੀਡੀਆ ਅਦਾਰੇ ਇਸ ਵਕਤ ਸਰਕਾਰ ਦੀ ਬੋਲੀ ਬੋਲ ਕੇ ਲੋਕ ਮੁੱਦਿਆਂ ਨੂੰ ਕੁਚਲਨ ’ਤੇ ਲੱਗੇ ਹੋਏ ਹਨ, ਉਨ੍ਹਾਂ ਮੀਡੀਆ ਅਦਾਰਿਆਂ ਦੇ ਵਿੱਚ ਹੀ ਕਈ ਭਾਜਪਾਈ ਪੱਤਰਕਾਰਾਂ ਦਾ ਨਾਂਅ ਵੀ ਸ਼ਾਮਲ ਹੋ ਚੁੱਕਿਆ ਹੈ। ਇਸ ਵਕਤ ਅਰਨਬ ਗੋਸਵਾਮੀ ਜੋ ਕਿ ਰੀਪਬਲਿਕ ਟੀਵੀ ਦਾ ਮੁੱਖ ਸੰਪਾਦਕ ਹੈ, ਉਹਦੇ ’ਤੇ ਅਜਿਹੇ ਦੋਸ਼ ਲੱਗੇ ਹਨ, ਜੋ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੇ ਹਨ। ਇਸ ਲਈ, ਅਰਨਬ ਗੋਸਵਾਮੀ ਇੱਕ ਵਾਰ ਫਿਰ ਮੁਸ਼ਕਿਲਾਂ ਵਿੱਚ ਘਿਰਦੇ ਦਿਖਾਈ ਦੇ ਰਹੇ ਹਨ।
ਦਰਅਸਲ, ਅਰਨਬ ਗੋਸਵਾਮੀ ਦੀ ਵਟਸਐਪ ਚੈਟ ਸੋਸ਼ਲ ਮੀਡੀਆ ’ਤੇ ਜੋ ਲੀਕ ਹੋਈ ਹੈ, ਇਸ ਲੀਕ ਹੋਈ ਚੈਟ ਵਿੱਚ ਮੌਜੂਦਾ ਸਰਕਾਰ ਦੇ ਮੈਂਬਰਾਂ, ਪ੍ਰਧਾਨ ਮੰਤਰੀ ਦਫ਼ਤਰ ਦੇ ਨਾਲ ਗੱਲਬਾਤ ਦਾ ਵੇਰਵਾ ਹੈ। ਜਿਸ ਵਿੱਚ ਅਰਨਬ ਗੋਸਵਾਮੀ ਦੀ ਕੀ ਨਜਦੀਕੀ ਅਤੇ ਟੀਆਰਪੀ ਦੇ ਹੇਰ-ਫੇਰ ਕਰਨ ਦੀਆਂ ਕੋਸ਼ਿਸ਼ਾਂ ਨਾਲ ਸਬੰਧਤ ਜਾਣਕਾਰੀ ਦਾ ਖੁਲਾਸਾ ਹੋਇਆ ਹੈ। ਦੱਸਦੇ ਚੱਲੀਏ ਕਿ ਅਰਨਬ ਗੋਸਵਾਮੀ ਦੇ ਨਾਲ ਨਾਲ ਮੋਦੀ ਸਰਕਾਰ ਦੇ ਵਿਰੁੱਧ ਕਾਂਗਰਸ ਨੇ ਤਾਂ ਝੰਡਾ ਬੁਲੰਦ ਕੀਤਾ ਹੀ ਹੈ, ਨਾਲ ‘ਗੋਸਵਾਮੀ’ ਨੂੰ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਵੀ ਘੇਰਿਆ ਹੈ।
ਪ੍ਰਸ਼ਾਂਤ ਭੂਸ਼ਣ ਨੇ ਟਵੀਟ ਕਰਦੇ ਹੋਏ ਲਿਖਿਆ ਕਿ #ਅਰਨਬ ਗੋਸਵਾਮੀ ਦੀ ਇਹ ਲੀਕ ਹੋਈ ਵਟਸਐਪ ਚੈਟ #ਰੈਡੀਆਟੇਪਸ ਤੋਂ ਕਿਤੇ ਜਿਆਦਾ ਘਾਤਕ ਹਨ। ਉਹ ਸੱਤਾ ਵਿੱਚ ਉਨ੍ਹਾਂ ਲੋਕਾਂ ਦੇ ਨਾਲ ਮੀਡੀਆ ਦੇ ਅਪਵਿ੍ਰਤ ਨੇਕਸਸ ਨੂੰ ਦਿਖਾਉਂਦੇ ਹਨ। ਇਹ ਦਿਖਾਉਂਦਾ ਹੈ ਕਿ ਕਿਸੇ ਟੀਆਰਪੀ ਵਿੱਚ ਹੇਰ-ਫੇਰ ਕੀਤਾ ਜਾਂਦਾ ਹੈ। ਇਹ ਦਿਖਾਉਂਦਾ ਹੈ ਕਿ ਨਿੰਦਣਯੋਗ ਤੌਰ ’ਤੇ ਨਕਲੀ ਖਬਰਾਂ ਦਾ ਪ੍ਰਚਾਰ ਕਿਵੇਂ ਕੀਤਾ ਜਾਂਦਾ ਹੈ?
ਆਪਣੇ ਇੱਕ ਜਾਰੀ ਟਵੀਟ ਦੇ ਵਿੱਚ ਪ੍ਰਸ਼ਾਤ ਭੂਸ਼ਣ ਨੇ ਇਹ ਵੀ ਲਿਖਿਆ ਕਿ, ਇਹ ਸਭ ਤੋਂ ਉੱਤੇ, ਦਲਾਲੀ ਗਲੀ ਦੇ ਪ੍ਰਮੁੱਖ ਦਲਾਲ ਨੂੰ ਨੰਗਾ ਕਰ ਦਿੰਦਾ ਹੈ। ਇਸ ਚੈਟ ਦੇ ਮਾਧਿਅਮ ਤੋਂ ਪਤਾ ਚੱਲਦਾ ਹੈ ਕਿ ਕਿਸ ਪ੍ਰਕਾਰ ਨਾਲ ਅਰਨਬ ਗੋਸਵਾਮੀ ਨੇ ਸੱਤਾ ਸਰਕਾਰ ਦੇ ਮੈਂਬਰਾਂ ਦੇ ਨਾਲ ਆਪਣੀ ਨਜਦੀਕੀ ਦਾ ਫਾਇਦਾ ਚੁੱਕਿਆ, ਨਾਲ ਹੀ ਇਹ ਵੀ ਪਤਾ ਚੱਲਦਾ ਹੈ ਕਿ ਉਨ੍ਹਾਂ ਨੇ ਇਸਦੇ ਲਈ ਭਾਜਪਾ ਸਰਕਾਰ ਵੱਲੋਂ ਮਦਦ ਵੀ ਲਈ ਸੀ। ਦਾਸ ਗੁਪਤਾ ਦੇ ਨਾਲ ਗੋਸਵਾਮੀ ਦੀ ਕਥਿਤ ਵਟਸਐਪ ਚੈਟ ਉਸੀ ਦਿਨ ਸੋਸ਼ਲ ਮੀਡੀਆ ’ਤੇ ਲੀਕ ਹੋ ਗਈ ਸੀ।
ਜਦੋਂ ਮੁੰਬਈ ਹਾਈਕੋਰਟ ਨੇ ਟੀਆਰਪੀ ਗੜਬੜੀ ਮਾਮਲੇ ਵਿੱਚ ਸੁਣਵਾਈ 29 ਜਨਵਰੀ ਤੱਕ ਲਈ ਮੁਲਤਵੀ ਕਰ ਦਿੱਤੀ ਸੀ। ਮੁੰਬਈ ਪੁਲਿਸ ਨੇ ਇਹ ਵੀ ਕਿਹਾ ਕਿ ਉਹ ਅਗਲੀ ਸੁਣਵਾਈ ਤੱਕ ਗੋਸਵਾਮੀ ਨੂੰ ਗਿ੍ਰਫ਼ਤਾਰ ਨਹੀਂ ਕਰਨਗੇ। ਗੜਬੜੀ, ਆਖ਼ਰ ਹੋਈ ਕਿਵੇਂ ਇਹਦਾ ਪਤਾ ਲੱਗਣਾ ਬਾਕੀ ਹੈ, ਕਿ ਵਟਸਐਪ ਚੈਟ ਲੀਕ ਕਿਸ ਨੇ ਕੀਤੀ, ਇਹ ਇੱਕ ਵੱਖਰਾ ਮੁੱਦਾ ਹੈ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬਾਲਾਕੋਟ ਦੀ ਸਟ੍ਰਾਈਕ ਬਾਰੇ ‘‘ਅਰਨਬ ਗੋਸਵਾਮੀ’’ ਨੂੰ ਪਹਿਲੋਂ ਕਿਵੇਂ ਪਤਾ ਲੱਗ ਗਿਆ?