ਪੁੰਛ ਸੈਕਟਰ ਤੇ ਪਾਕਿਸਤਾਨ ਵਲੋ ਫਾਇਰਿੰਗ

Last Updated: Jan 21 2021 23:45
Reading time: 0 mins, 27 secs

ਧਰਤੀ ਤੇਰਾ ਕਰਜ਼ ਚੁਕਾਉਣ ਨੂੰ ਅਸੀ ਜਾਣਾ ਵਾਰਨ ਵਾਲੇ ਪੁਤ ਹਾਂ। ਭਾਰਤ ਪਾਕਿਸਤਾਨ ਦੀ ਸਰਹੱਦ ਤੇ ਸੀਨਾ ਤਾਨ ਕੇ ਖਲੋਤੇ ਪੁਤ ਤੇ ਦਿੱਲੀ ਦੀ ਸਰਹੱਦ ਤੇ ਸਰਕਾਰ ਦੇ ਕਾਨੂੰਨਾਂ ਵਿਰੁੱਧ ਮੋਰਚੇ ਤੇ ਡਟਿਆ ਪਿਉ। ਕਿਸਾਨਾਂ ਦੇ ਪਰਿਵਾਰਾਂ ਦੀ ਏਹੀ ਕਹਾਣੀ ਹੈ ਲੇਕਿਨ ਸਾੜਿਆ ਤੋ ਸੰਘਰਸ਼ ਕਰਦੀ ਕੌਮ ਦੇ ਜਜ਼ਬੇ ਨੂੰ ਕੋਈ ਫਰਕ ਨਹੀ ਪੈਂਦਾ। ਅੱਜ ਪਾਕਿਸਤਾਨ ਦੀ ਗੋਲੀਬਾਰੀ ਵਿਚ ਜੰਮੂ ਕਸ਼ਮੀਰ ਰਾਇਫਲ ਦੇ ਜਵਾਨ ਨਿਰਮਲ ਸਿੰਘ ਨੇ ਆਪਣੀ ਜਾਨ ਕੁਰਬਾਨ ਕਰਕੇ ਸ਼ਹਾਦਤ ਦਾ ਜਾਮ ਛਕਿਆ। ਸਾਡੇ ਵਲੋ ਸ਼ਹੀਦ ਨੂੰ ਲਖੋ ਸਲਾਮ ਤੇ ਪਰਿਵਾਰ ਨੂੰ ਰੱਬ ਦਾ ਭਾਣਾ ਵਰਤਣ ਦੇ ਹੌਸਲੇ ਦੀ ਅਰਦਾਸ