ਭਾਰਤ ਸਰਕਾਰ ਵੱਲੋਂ ਲਿਆਏ ਗਏ ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀ ਸਰਹੱਦਾਂ ਤੇ ਕਿਸਾਨਾਂ ਨੇ ਮੋਰਚਾ ਲਾਇਆ ਹੋਇਆ ਹੈ। ਸਰਕਾਰ ਦੀ ਕੋਸ਼ਿਸ਼ ਰਹੀ ਹੈ ਕਿ ਇਸ ਮੋਰਚੇ ਨੂੰ ਕਿਸੀ ਵੀ ਤਰੀਕੇ ਨਾਲ਼ ਖ਼ਤਮ ਕਰਾਉ ਲਈ ਕੋਈ ਵਰਤੋ ਕੀਤੀ ਜਾਵੇ। ਕਲ ਵਿਗਿਆਨ ਭਵਨ ਵਿੱਚ ਹੋਈ ਮੀਟਿੰਗ ਵਿਚ ਸਰਕਾਰ ਵਲੋ ਪ੍ਰਸਤਾਵ ਰੱਖਿਆ ਗਿਆ ਕਿ ਤੀਨੋ ਕਾਨੂੰਨ ਦੋ ਸਾਲ ਵਾਸਤੇ ਹੋਲਡ ਕਰ ਦਿੱਤੇ ਜਾਣਗੇ ਉਸ ਦੌਰਾਨ ਗਲਬਾਤ ਰਾਹੀਂ ਕੋਈ ਹਲ ਕੜ੍ਹਿਆ ਜਾਵੇਗਾ । ਕਿਸਾਨ ਆਗੂਆਂ ਨੇ ਇਸਦਾ ਜਵਾਬ ਦੇਣ ਲਈ ਅੱਜ ਲੰਬੀ ਮੀਟਿੰਗ ਕੀਤੀ ਜੀ 8 ਘੰਟੇ ਚੱਲੀ। ਮੀਟਿੰਗ ਦੇ ਬੱਸ ਸਨਯੁਕਤ ਕਿਸਾਨ ਮੋਰਚੇ ਵਲੋ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਨੇ ਪ੍ਰੈਸ ਨਾਲ ਗਲ ਕਰਦਿਆ ਹੋਇਆ ਦਸਿਆ ਕਿ ਸਬਦਿ ਸਲਾਹ ਨਾਲ ਭਾਰਤ ਸਰਕਾਰ ਦੇ ਇਸ ਪ੍ਰਸਤਾਵ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਕਿਸਾਨ ਆਪਣੀ ਪੁਰਾਣੀ ਮੰਗ ਤੇ ਹੀ ਡਟੇ ਰਹਿਣ ਗੇ ਜਿਸ ਵਿਚ ਤੀਨੋ ਕਾਨੂੰਨ ਰੱਦ ਕਰਨੇ ਤਾਂ msp ਨੂੰ ਕਾਨੂੰਨੀ ਦਰਜ਼ਾ ਦੇਣ ਦੀ ਮੰਗ ਕੀਤੀ ਗਈ ਸੀ। 26 ਜਨਵਰੀ ਦੀ ਕਿਸਾਨ ਟ੍ਰੈਕਟਰ ਰੈਲੀ ਬਾਰੇ ਉਗਰਾਹਾਂ ਸਾਹਬ ਨੇ ਦੱਸਿਆ ਕਿ ਹਰ ਕੀਮਤ ਤੇ ਦਿੱਲੀ ਦੇ ਅੰਦਰ ਰਿੰਗ ਰੋਡ ਤੇ ਇਹ ਰੈਲੀ ਹੋਕੇ ਰਹੂਗੀ। ਕਲ ਦੁਪਿਹਰ ਫਿਰ ਕਿਸਾਨ ਆਗੂਆਂ ਦੀ ਸਰਕਾਰ ਨਾਲ ਬੈਠਕ ਹੋਣੀ ਤਯ ਹੈ ਲੇਕਿਨ ਇਸੀ ਵਿਚਕਾਰ ਖਬਰ ਆ ਰਹੀ ਹੈ ਕਿ ਖੇਤੀ ਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਹੁਣੇ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਘਰ ਗਏ ਨੇ ਜਿੱਥੇ ਉਹ ਕਿਸਾਨ ਟ੍ਰੈਕਟਰ ਰੈਲੀ ਦੇ ਬਾਰੇ ਵੀ ਅਹਿਮ ਮਸ਼ਵਿਰਾ ਕਰਨਗੇ