ਸਿੰਘੁ ਬਾਰਡਰ ਦਿੱਲੀ ਤੇ ਚਲ ਰਹੇ ਕਿਸਾਨ ਮੋਰਚੇ ਦੀ ਥਾਂ ਤੇ ਅੱਜ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਪੁਰਬ ਨੂੰ ਮਨਾਉਂਦੇ ਹੋਇਆ ਕਿਸਾਨਾਂ ਨੇ ਨਗਰ ਕੀਰਤਨ ਦਾ ਆਯੋਜਨ ਕੀਤਾ ਹੈ। ਥਾਠੇ ਮਾਰਦੇ ਸ਼ਰਧਾਲੂ ਸਵੇਰ ਤੋ ਹੀ ਸੜਕ ਦੀ ਸਫਾਈ ਵਿਚ ਜੁਟ ਗਏ ਸੀ ਕਿਉਕਿ ਸ਼੍ਰੀ ਪਾਲਕੀ ਸਾਹਿਬ ਦੀ ਸਵਾਰੀ ਵੀ ਨਿਕਲਣੀ ਹੈ। ਜਲੂਸ ਦੀ ਸ਼ੋਭਾ ਨਿਹੰਗ ਸਿੰਘਾਂ ਦੇ ਅਖਾੜੇ ਅਤੇ ਉਨ੍ਹਾਂ ਦੇ ਗਤਕੇ ਨਾਲ ਹੋਰ ਵਧ ਗਈ। ਲੋਕਲ ਦਿੱਲੀ ਦੇ ਪੰਜਾਬੀ ਤੇ ਦੂਜੇ ਲੋਕ ਵੀ ਬਹੁਤੀ ਗਿਣਤੀ ਵਿਚ ਪਹੁੰਚ ਰਹੇ ਨੇ। ਦੂਜੇ ਪਾਸੇ ਕਿਸਾਨ ਆਗੂਆਂ ਦੀ ਮੀਟਿੰਗ ਦਿੱਲੀ ਦੇ ਹਰਿਆਣਾ ਪੁਲਿਸ ਦੇ ਅਫ਼ਸਰਾਂ ਨਾਲ ਚਲ ਰਹੀ ਹੈ ਜਿਸ ਵਿਚ 26 ਜਨਵਰੀ ਦੀ ਕਿਸਾਨ ਪਰੇਡ ਨੂੰ ਮੁਲਤਵੀ ਕਰਨ ਦੀ ਕੋਸ਼ਿਸ਼ ਵਿਚ ਸਰਕਾਰ ਨੇ ਪੂਰਾ ਜੋਰ ਲਾਇਆ ਹੋਇਆ ਹੈ। ਦੋਪਹਰ ਬਾਦ ਕਿਸਾਨ ਆਗੂ ਕਲ ਦੇ ਸਰਕਾਰ ਦੇ ਪ੍ਰਪੋਜਲ ਦੇ ਵਿਚਾਰ ਕਰਕੇ ਹੋਣ ਆਲੀ ਮੀਟਿੰਗ ਬਾਰੇ ਫੈਸਲਾ ਕਰਨਗੇ। किसान आंदोलन स्थल सिंगू बॉर्डर, दिल्ली पर आज दशम पिता श्री गुरु गोबिंद सिंह जी के जन्मोत्सव के संदर्भ में एक नजर कीर्तन का आयोजन किया है। सुबह से ही सड़क पर सफाई के साथ इसकी तैयारियां प्रारंभ हो गई थी और इसकी शोभा में निहंग सिंह दल चार चांद लगा रहे है। दूसरी ओर हरियाणा एवम् दिल्ली पुलिस के अधिकारियों द्वारा किसान नेताओ से वार्ता करके कोशिश की जा रही है कि 26 जनवरी की प्रस्तावित ट्रैक्टर रैली स्थगित की जा सके। दोपहर बाद किसान नेता भारत सरकार के प्रस्तावों पर विचार करेंगे।