ਰਾਮ ਮੰਦਿਰ ਵਾਸਤੇ ਲੱਖਾਂ ਦਾ ਦਾਨ ਦੇ ਗਏ ਲੀਡਰ, ਪਰ ਗ਼ਰੀਬਾਂ ਲਈ... (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 16 2021 18:14
Reading time: 1 min, 47 secs

ਇਕ ਪਾਸੇ ਤਾਂ ਕੋਰੋਨਾ ਲਾਕਡਾਊਨ ਅਤੇ ਕਰਫ਼ਿਊ ਦੇ ਦੌਰਾਨ ਗ਼ਰੀਬ ਲੋਕ ਭੁੱਖੇ ਮਰ ਰਹੇ ਸਨ, ਉਥੇ ਹੀ ਦੂਜੇ ਪਾਸੇ ਅੰਬਾਨੀ ਅਡਾਨੀ ਤੋਂ ਇਲਾਵਾ ਹੋਰ ਕਾਰਪੋਰੇਟ ਘਰਾਣਿਆਂ ਦਾ ਅਮੀਰ ਹੋਣਾ, ਇਹ ਸਾਬਿਤ ਕਰਦਾ ਹੈ ਕਿ ਮੋਦੀ ਸਰਕਾਰ ਕੋਰੋਨਾ ਦੌਰਾਨ ਵੀ ਇਨ੍ਹਾਂ ਉੱਪਰ ਮਿਹਰਬਾਨ ਰਹੀ। ਪਿਛਲੇ ਦਿਨੀਂ ਇੱਕ ਡਾਟਾ ਅਸੀਂ ਪਾਠਕਾਂ ਨੂੰ ਦਿੱਤਾ ਸੀ ਕਿ ਮੋਦੀ ਸਰਕਾਰ ਨੇ ਕੋਰੋਨਾ ਦੇ ਬੇਲੋੜੇ ਲਾਕਡਾਊਨ ਦੌਰਾਨ ਕਾਰਪੋਰੇਟ ਘਰਾਣਿਆਂ ਦਾ ਅਰਬਾਂ ਖਰਬਾਂ ਰੁਪਿਆ ਕਰਜਾ ਮੁਆਫ ਕਰ ਦਿੱਤਾ।

ਜਦੋਂ ਕਿ ਦੂਜੇ ਪਾਸੇ ਗ਼ਰੀਬਾਂ ਨੂੰ ਫੁੱਟੀ ਕੌਡੀ ਵੀ ਨਹੀਂ ਮੋਦੀ ਸਰਕਾਰ ਨੇ ਦਿੱਤੀ। ਦੱਸਦੇ ਚੱਲੀਏ ਕਿ ਬਾਬੇ ਨਾਨਕ ਨੇ ਆਪਣੇ ਵੇਲੇ ਭੁੱਖੇ ਲੋਕਾਂ ਨੂੰ ਲੰਗਰ ਛਕਾ ਕੇ ਮਨੁੱਖਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੱਤਾ ਸੀ, ਪਰ ਸਾਡੇ ਅੱਜ ਦੇ ਲੋਕ ਬਾਬੇ ਨਾਨਕ ਦੀ ਸੋਚ ਨੂੰ ਤਿਆਗ ਕੇ ਆਪਣੀ ਮਨ ਮਰਜ਼ੀ ਦੀ ਧਰਤੀ ਉਸਾਰਨ ’ਤੇ ਲੱਗੇ ਹੋਏ ਹਨ। ਗਰੀਬਾਂ ਨੂੰ ਦਾਨ ਕਰਨ ਦੀ ਬਜਾਏ ਉਨ੍ਹਾਂ ਨੂੰ ਵੱਢਿਆ ਟੁੱਕਿਆ ਜਾ ਰਿਹੈ, ਉਨ੍ਹਾਂ ਦੀ ਲੁੱਟ ਕੀਤੀ ਜਾ ਰਹੀ ਹੈ। 

ਗ਼ਰੀਬਾਂ ਦਾ ਖੂਨ ਨਿਚੋੜ ਕੇ ਇਸ ਵੇਲੇ ਹਾਕਮ ਰਾਜ ਗੱਦੀਆਂ ’ਤੇ ਜਾ ਬੈਠੇ ਹਨ। ਕਾਰਪੋਰੇਟ ਘਰਾਣੇ ਅਮੀਰ ਹੋ ਰਹੇ ਹਨ, ਗ਼ਰੀਬਾਂ ਨੂੰ ਗੁਲਾਮ ਬਣਾ ਕੇ ਹਾਕਮ ਖੁਸ਼ ਨੇ, ਪਰ ਦੂਜੇ ਪਾਸੇ ਵੇਖੀਏ ਜਾਵੇ ਤਾਂ ਗਰੀਬਾਂ ਦਾ ਲੁੱਟਿਆ ‘ਚੰਦਾ’ ਨੇਤਾ ਮੰਦਰਾਂ ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸਥਾਨਾਂ ਵਿੱਚ ਦਾਨ ਕਰ ਰਹੇ ਹਨ ਅਤੇ ਆਪਣੀ ਚੌਧਰ ਵਿਖਾ ਰਹੇ ਹਨ, ਕਿ ਵੇਖੋ ਅਸੀਂ ਇਨ੍ਹਾਂ ਦਾਨ ਕਰ ਸਕਦੇ ਹਾਂ। ਪਰ ਇਨ੍ਹਾਂ ਲੀਡਰਾਂ ਨੂੰ ਸਮਝਾਵੇ ਕੌਣ ਕੇ ਗੁਰੂ ਦੀ ਗੋਲਕ ਹੀ ਗ਼ਰੀਬ ਦਾ ਮੂੰਹ ਹੈ। 

ਜੇਕਰ ਗਰੀਬ ਨੂੰ ਰੋਟੀ ਟਾਈਮ ਸਿਰ ਮਿਲ ਜਾਵੇ ਤਾਂ ਇਸ ਤੋਂ ਵੱਡਾ ਕੋਈ ਪੁੰਨ ਨਹੀਂ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਵਕਤ ਲੋਕਾਂ ਦੀ ਸੋਚ ਬਹੁਤ ਜਅਿਾਦਾ ਬਦਲ ਚੁੱਕੀ ਹੈ ਅਤੇ ਲੋਕ ਸਿਰਫ਼ ਆਪਣਾ ਸਵਾਰਥ ਹੀ ਸੋਚ ਰਹੇ ਹਨ, ਦੂਜੇ ਕਿਸੇ ਗ਼ਰੀਬ ਦੀ ਮਦਦ ਕਰਨੀ ਤਾਂ ਦੂਰ ਦੀ ਗੱਲ। ਜਾਣਕਾਰੀ ਲਈ ਦੱਸ ਦਈਏ ਕਿ ਇਸ ਵਕਤ ਰਾਮ ਮੰਦਰ ਦੀ ਉਸਾਰੀ ਚੱਲ ਰਹੀ ਹੈ।

ਜਿਸ ਨੂੰ ਲੈ ਕੇ ਅਯੁੱਧਿਆ ਵਿੱਚ ਭਗਵਾਨ ਰਾਮ ਦਾ ਮੰਦਰ ਉਸਾਰਿਆ ਜਾ ਰਿਹਾ ਹੈ। ਮੰਦਿਰ ਲਈ ਚੰਦਾ ਜੁਟਾਉਣ ਦੀ ਮੁਹਿੰਮ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਈ ਅਤੇ ਪਹਿਲਾਂ ਦਾਨ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਦਿੱਤਾ ਗਿਆ। ਰਾਮ ਨਾਥ ਕੋਵਿੰਦ ਨੇ ਸ਼ੁਭਕਾਮਨਾਵਾਂ ਨਾਲ 5 ਲੱਖ 100 ਰੁਪਏ ਦਾ ਦਾਨ ਦਿੱਤਾ। ਪਰ ਇੱਥੇ ਰਾਮਨਾਥ ਕੋਵਿੰਦ ਨੂੰ ਸਵਾਲ ਹੈ ਕਿ ਕੀ ਉਸ ਨੇ ਗਰੀਬਾਂ ਨੂੰ ਕਰੋਨਾ ਲਾਕਡਾਊਨ ਦੇ ਦੌਰਾਨ ਖੋਟੀ ਕੌਡੀ ਦਿੱਤੀ?