ਅਜੋਕੇ ਵੇਲੇ ਦੇ ਦੁੱਲਿਆਂ ਨੇ ਦਿੱਲੀ ਨੂੰ ਚਾਰੇ ਪਾਸਿਓਂ ਘੇਰਿਆ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 13 2021 14:30
Reading time: 2 mins, 25 secs

ਜਿਸ ਤਰ੍ਹਾਂ ਅਕਬਰ ਨੇ ਆਪਣੇ ਰਾਜ ਵਿੱਚ ਦੁੱਲੇ ਭੱਟੀ ਦੀਆਂ ਦੋ ਪੀੜ੍ਹੀਆਂ ਦਾ ਖ਼ਤਮ ਕਰ ਦਿੱਤੀਆਂ ਸੀ। ਪਰ ਜਦੋਂ ਦੁੱਲੇ ਭੱਟੀ ਨੇ ਜ਼ੁਲਮ ਦੇ ਖ਼ਿਲਾਫ਼ ਟੱਕਰ ਲਈ ਤਾਂ ਅਕਬਰ ਨੂੰ ਲੰਮੇ ਸਮੇਂ ਲਈ ਦਿੱਲੀ ਰਾਤ ਨੂੰ ਛੱਡ ਕੇ ਲਾਹੌਰ ਨੂੰ ਰਾਜਧਾਨੀ ਬਣਾਉਣਾ ਪਿਆ ਸੀ। ਉਸੇ ਦੁੱਲੇ ਭੱਟੀ ਦੀ ਵਿਰਾਸਤ ਨੂੰ ਤਾਜ਼ਾ ਕਰਦਿਆਂ ਇਸੇ ਤਰ੍ਹਾਂ ਅੱਜ ਦੀ ਤਾਨਾਸ਼ਾਹ ਕੇਂਦਰ ਵਿਚਲੀ ਮੋਦੀ ਸਰਕਾਰ ਨੂੰ ਅਜੋਕੇ ਸਮੇਂ ਦੇ ਦੁੱਲਿਆਂ ਨੇ ਦਿੱਲੀ ਨੂੰ ਚਾਰੇ ਪਾਸਿਓਂ ਘੇਰਿਆ ਹੋਇਆ ਹੈ ਅਤੇ ਦੁੱਲੇ ਕਹਿ ਰਹੇ ਹਨ ਕਿ, ਜਿੰਨਾ ਚਿਰ ਇਹ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਨਹੀਂ ਕਰਦੀ, ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਅਤੇ ਸੰਯੁਕਤ ਕਿਸਾਨ ਮੋਰਚਾ ਜੋ ਵੀ ਫੈਸਲੇ ਲਵੇਗਾ, ਉਸ ਦੀ ਸਾਰੇ ਲੋਕ ਪਾਲਣਾ ਕਰਨਗੇ। ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ ਕਰੀਬ ਪੰਜਾਹ ਦਿਨਾਂ ਤੋਂ ਕਿਸਾਨਾਂ ਕਿਰਤੀਆਂ ਮਜ਼ਦੂਰਾਂ ਨੌਜਵਾਨਾਂ ਬਜ਼ੁਰਗਾਂ ਬੀਬੀਆਂ ਬੱਚਿਆਂ ਦਾ ਮੋਰਚਾ ਲਗਾਤਾਰ ਜਾਰੀ ਹੈ। ਨਿਊਜ਼ ਨੰਬਰ ਦੇ ਨਾਲ ਗੱਲਬਾਤ ਸਾਂਝੀ ਕਰਦੇ ਹੋਇਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੱਸਿਆ ਕਿ ਕੇਂਦਰ ਵਿਚਲੀ ਫਾਂਸੀਵਾਦੀ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਹੀ ਅੱਜ ਦੇਸ਼ ਭਰ ਦੇ ਲੋਕ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੜਕਾਂ ਤੇ ਉਤਰੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਆਪਣਾ ਤਾਨਾਸ਼ਾਹੀ ਰਵੱਈਆ ਵਿਖਾ ਕੇ ਲੋਕਾਂ ਨੂੰ ਲਤਾੜਨਾ ਚਾਹੁੰਦੀ ਹੈ। ਪਰ ਕਿਰਤੀ ਕਿਸਾਨ ਲੋਕ ਕਦੇ ਸਰਕਾਰ ਦੇ ਮੂਹਰੇ ਝੁਕੇ ਨਹੀਂ ਅਤੇ ਨਾ ਹੀ ਝੁਕਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਲਗਾਤਾਰ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਅਾਂ ਜਾ ਰਹੀਅਾਂ ਹਨ, ਜਿਨ੍ਹਾਂ ਨੂੰ ਕਦੇ ਵੀ ਕਿਸਾਨ ਸਫ਼ਲ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਦੇਸ਼ ਦੇ ਅੰਦਰ ਲੋਹੜੀ ਦੇ ਤਿਉਹਾਰ ਮੌਕੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਕ ਲੋਹੜੀ ਦਾ ਤਿਉਹਾਰ ਮਨਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਅੰਦਰ ਰਿਲਾਇੰਸ ਦੇ ਪੈਟਰੋਲ ਪੰਪਾਂ ਤੇ ਕਿਸਾਨਾਂ ਦੇ ਮੋਰਚੇ ਜਿਥੇ ਕਾਲੇ ਕਾਨੂੰਨਾਂ ਦੇ ਵਿਰੁੱਧ ਜਾਰੀ ਹਨ, ਉਥੇ ਹੀ ਕਿਸਾਨਾਂ ਮਜ਼ਦੂਰਾਂ ਦੇ ਹੌਸਲੇ ਵਾਰ ਦੀ ਠੰਢ ਵਿੱਚ ਬੁਲੰਦ ਹਨ। ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਇਹ ਵੀ ਦੱਸਿਆ ਕਿ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਗਏ ਖੇਤੀ ਸਬੰਧੀ ਕਾਲੇ ਕਾਨੂੰਨ ਜਦੋਂ ਤੱਕ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਇਹ ਕਿਸਾਨ ਮੋਰਚਾ ਜਾਰੀ ਰਹੇਗਾ। ਰਾਜਿੰਦਰ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ ਅਕਬਰ ਨੇ ਆਪਣੇ ਰਾਜ ਵਿੱਚ ਦੁੱਲੇ ਭੱਟੀ ਦੀਆਂ ਦੋ ਪੀੜ੍ਹੀਆਂ ਤਾਂ ਖਤਮ ਕਰ ਦਿੱਤੀਆਂ ਸੀ, ਪਰ ਦੁੱਲੇ ਭੱਟੀ ਨੇ ਜ਼ੁਲਮ ਦੇ ਖ਼ਿਲਾਫ਼ ਟੱਕਰ ਲਈ ਤਾਂ ਅਕਬਰ ਨੂੰ ਦਿੱਲੀ ਛੱਡਣੀ ਪਈ ਸੀ, ਦਿੱਲੀ ਛੱਡ ਕੇ ਅਕਬਰ ਨੇ ਰਾਜਧਾਨੀ ਲਾਹੌਰ ਨੂੰ ਬਣਾਇਆ ਸੀ। ਦੁੱਲੇ ਭੱਟੀ ਦੇ ਦੱਸੇ ਰਾਹ ਤੇ ਚਲਦਿਆਂ ਹੋਇਆਂ ਅੱਜ ਦੁੱਲੇ ਭੱਟੀ ਦੀ ਵਿਰਾਸਤ ਨੂੰ ਤਾਜ਼ਾ ਕਰਦਿਆਂ ਤਾਨਾਸ਼ਾਹ ਕੇਂਦਰ ਵਿਚਲੀ ਮੋਦੀ ਸਰਕਾਰ ਨੂੰ ਅਜੋਕੇ ਸਮੇਂ ਦੇ ਦੁੱਲਿਆਂ ਨੇ ਦਿੱਲੀ ਨੂੰ ਚਾਰੇ ਪਾਸਿਓਂ ਘੇਰਿਆ ਹੋਇਆ ਹੈ ਅਤੇ ਮੰਗ ਕਰ ਰਹੇ ਹਨ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਕਿਸਾਨਾਂ ਨੂੰ ਡਰਾ ਧਮਕਾ ਕੇ ਦਿੱਲੀ ਮੋਰਚੇ ਤੋਂ ਉਠਾ ਦਿੱਤਾ ਜਾਵੇ, ਪਰ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਸਾਹ ਲੈਣਗੇ ਅਤੇ ਘਰਾਂ ਨੂੰ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਹੋਣੇ ਹੀ ਸਾਡੀ ਸਭ ਦੀ ਵੱਡੀ ਜਿੱਤ ਹੈ।