ਸੁੰਦਰ ਮੁੰਦਰੀਏ, ਤੇਰਾ ਕੌਣ ਵਿਚਾਰਾ, ਦੁੱਲਾ ਭੱਟੀ ਵਾਲਾ..... ਹਮਾਂਇਓ ਆਪਣੀ ਜਾਨ ਬਚਾ ਕੇ ਇਰਾਨ ਵਾਲ ਭੱਜ ਗਿਆ ਸੀ ਤੇ ਬਾਦ ਵਿੱਚ ਜਦੋਂ ਪਰਤ ਕੇ ਆਯਾ ਤੇ ਲਾਹੌਰ ਦੇ ਮੁਕਾਮ ਤੇ ਦੋਬਾਰਾ ਰਾਜ ਸ਼ੁਰੂ ਕਿੱਤਾ। ਅਕਬਰ ਨੇ ਵੀ ਲਾਹੌਰ ਨੂੰ Capital ਬਨਾਇਆ, ਉਸਦੇ ਵਕਤ ਲਾਹੌਰ ਰਾਵੀ ਦੇ ਬਾਦ ਤੋ ਸ਼ੁਰੂ ਹੁੰਦੇ ਹਿਆ ਚਨਾਬ ਦੇ ਕੰਡੇ ਤਕ ਦਾ ਇਲਾਕਾ ਹਾਜੀ ਸਾਂਦਲ ਭੱਟੀ ਦੇ ਕਬਜ਼ੇ ਵਿਚ ਆਉਂਦਾ ਸੀ ਤੇ ਜੀ ਦੀ ਰੋਡ ਤੇ ਗੁਜਰ ਰਹੇ ਵਿਓਪਾਰੀਆਂ ਕੋਲੋ ਚੁੰਗੀ ਵੀ ਸੰਦਲ ਭੱਟੀ ਵਸੂਲ ਕਰਦਾ ਸੀ। ਅਕਬਰ ਨੇ ਰੋਕਿਆ ਤੇ ਬਾਦਸ਼ਾਹੀ ਚੁੰਗੀ ਦਾ ਹੁਕਮ ਦਿੱਤਾ ਜਿਸਤੇ ਕਰਕੇ ਟਾਕਰਾ ਹੋਇਆ ਤਾਂ ਸਾਂਦਲ ਭੱਟੀ ਮਾਰਿਆ ਗਿਆ। ਸਾਂਦਲ ਭੱਟੀ ਦਾ ਪੋਤਰਾ ਅਬਦੁੱਲਾ ਖਾਂ ਭੱਟੀ ਜਿਸਨੂ "ਦੁੱਲਾ ਭੱਟੀ" ਦੇ ਨਾਂ ਤੇ ਜਾਣਦੇ ਹਾਂ ਆਪਣੇ ਨਾਨਕੇ ਚਿਨਯੋਤ ਭੇਜ ਦਿੱਤਾ ਗਿਆ ਕਿਉਕਿ ਉਸ ਵੇਲੇ ਬਹੁਤ ਨਿੱਕਾ ਸੀ। ਬੇਸ਼ਕ ਅਕਬਰ ਬਾਦਸ਼ਾਹ ਦਿੱਤਾ ਫੋਜਾ ਨੇ ਸਾਂਦਲ ਭੱਟੀ ਨੂੰ ਸ਼ਹੀਦ ਕਰ ਕੇ ਚੁੰਗੀ, ਲਗਾਨ ਦਾ ਬਾਦਸ਼ਾਹੀ ਹੱਕ ਸ਼ੁਰੂ ਕਰ ਦਿੱਤਾ ਸੀ ਮਗਰ ਆਮ ਅਵਾਮ ਦਾ ਵਿਰੋਧ ਜਾਰੀ ਰਿਹਾ। ਜਨਤਾ ਦੇ ਵਿਰੋਧ ਨੂੰ ਕੁਚਲਣ ਦੀ ਕੋਸ਼ਿਸ਼ ਵਾਸਤੇ ਅਕਬਰ ਦੇ ਜਨਰੇਲ ਖਾਂ ਮੁਰੜਬਖਸ਼ ਨੇ ਭੱਟੀ ਪਰਿਵਾਰ ਦੇ ਡੇਰੇ ਪਿੰਡੀ ਭੱਟੀਆਂ ਦੀ ਤੇ ਹਮਲਾ ਬੋਲ ਦਿੱਤਾ ਜਿਨਹੂ ਵਡੜੀ ਲੋਹੜੀ ਕਹਿੰਦੇ ਹਨ, ਉਸ ਹਮਲੇ ਵਿਚ ਦੁੱਲਾ ਭੱਟੀ ਦੀ ਮਾਂ ਮਾਤਾ ਲੱਧੀ ਤੇ ਦੋ ਬਿਰਾਹਮਣ ਕੁੜੀਆ ਸੁੰਦਰੀ ਅਤੇ ਮੁੰਦਰੀ ਨੂੰ ਵੀ ਕੈਦ ਕਰਕੇ ਲਾਹੌਰ ਦੇ ਪਾਸੇ ਟੁਰ ਪਏ। ਰਸਤੇ ਵਿੱਚ ਜਮਾਲਪੁਰ ਭੱਟੀ ਵਿਖੇ ਸਾਂਦਲ ਭੱਟੀ ਦੇ ਦੂਜੇ ਪਰਿਵਾਰ ਨੇ ਮਾਤਾ ਲੱਧੀ ਨੂੰ ਤਾਂ ਆਜ਼ਾਦ ਕਰਾ ਲਿਆ ਪਰ ਦੋਂਵੇ ਬਹਣਾ ਨੂੰ ਆਜ਼ਾਦ ਨਹੀਂ ਕਰਾ ਸਕੇ, ਦੁੱਲਾ ਭੱਟੀ ਓਸਲੇ ਆਪਣੇ ਨਾਨਕੇ ਚਿਨਯੋਟ ਹੁੰਦਾ ਸੀ। ਜਿਦ੍ਹਾ ਹੀ ਦੁੱਲਾ ਭੱਟੀ ਨੂੰ ਖਬਰ ਦਿੱਤੀ ਗਈ ਤੇ ਉਸਨੇ ਲਾਹੌਰ ਧਾਵਾ ਬੋਲਿਆ ਤਾਂ ਅਕਬਰ ਦੇ ਹਰਮ ਵਿੱਚੋਂ 15 ਰਨੀਆ ਅਗਵਾ ਕਰਕੇ ਗੁਜਰਾਂਵਾਲਾ ਵਿਖੇ ਪਿੰਡੀ ਭੱਟੀਆਂ ਲੈ ਆਯਾ, ਜਿੰਦੇ ਬਾਦ ਅਕਬਰ ਨੇ ਹਾਰ ਕਬੂਲ ਕੀਤੀ ਤੇ ਦੋਨੋ ਬਚਚਿਆ ਨੂੰ ਛੜ੍ਹਨ ਦੇ ਨਾਲ ਹੀ ਲਾਹੌਰ ਵੀ ਛੱਡ ਕੇ ਆਗਰਾ ਆ ਗਿਆ। ਦੋਨੋ ਬਿਰਾਹਮਣ ਕੁੜੀਆ ਦੀ ਸ਼ਾਦੀ ਦੁੱਲਾ ਭੱਟੀ ਨੇ ਆਪਣੀ ਧੀਆਂ ਵਾਕਣ ਉਨ੍ਹਾਂ ਦੇ ਪਰਿਵਾਰਾਂ ਵਿਚ ਹੀ ਕਰਾਇਆ ਤੇ ਆਪ ਡੋਲਾ ਤੋਰ ਕੇ ਲੋਹੜੀ ਮਨਾਈ। Besically it's a festival of harmony and brotherhood apart of cast, race or religion. 14th generation of Dulla Bhatti is still in power from their respective area now known as Hafizabad ( Pakistan )